ਚੰਡੀਗੜ੍ਹਪੰਜਾਬਰਾਜਨੀਤੀ
Trending

ਅਰੂਸਾ ਪਿੱਛਲੇ 16 ਸਾਲਾਂ ਤੋਂ ਪੰਜਾਬ ਆ ਰਹੀ, ਰੰਧਾਵਾ ਨੂੰ ਹੁਣ ਹੀ ਕਿਉਂ ਚੇਤੇ ਆਈ ? ਕੈਪਟਨ ਅਮਰਿੰਦਰ ਸਿੰਘ

ਚੰਡੀਗੜ੍ਹ 27 ਅਕਤੂਬਰ: ਪੰਜਾਬ ਦੀ ਰਾਜਨੀਤੀ ਵਿੱਚ ਮਾਹੌਲ ਭਖਿਆ ਹੋਇਆ ਹੈ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪ੍ਰੈਸ ਕਾਨਫ਼ਰੰਸ ਕੀਤੀ ਗਈ ਹੈ। ਪ੍ਰੈਸ ਕਾਨਫ਼ਰੰਸ ਦੌਰਾਨ ਕੈਪਟਨ ਨੇ ਸੁਖਜਿੰਦਰ ਸਿੰਘ ਰੰਧਾਵਾ ਨੂੰ ਕਰੜੇ ਹੱਥੀਂ ਲਿਆ ਹੈ। ਉਨ੍ਹਾਂ ਕਿਹਾ ਕਿ ਰੰਧਾਵਾ ਪੰਜਾਬ ਦੇ ਗ੍ਰਹਿ ਮੰਤਰੀ ਵੱਜੋਂ ਸਮਰੱਥ ਨਹੀਂ ਹਨ।

ਨਵੀਂ ਪਾਰਟੀ ਨੂੰ ਲੈ ਕੇ ਲਾਈਆਂ ਜਾ ਰਹੀਆਂ ਕਿਆਸਰਾਈਆਂ ਵਿਚਕਾਰ ਕੈਪਟਨ ਅਮਰਿੰਦਰ ਸਿੰਘ ਨੇ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਅਰੂਸਾ ਆਲਮ ਦਾ ਨਾਂਅ ਰਾਜਨੀਤੀ ਵਿੱਚ ਘੜੀਸੇ ਜਾਣ ‘ਤੇ ਚੁਟਕੀ ਲਈ ਹੈ।

ਕੈਪਟਨ ਨੇ ਕਿਹਾ ਕਿ ਅਰੂਸਾ ਆਲਮ 16 ਸਾਲਾਂ ਤੋਂ ਇਥੇ ਪੰਜਾਬ ਆ ਰਹੀ ਹੈ, ਪਰ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਉਹ ਇਸ ਸਮੇਂ ਹੀ ਕਿਉਂ ਯਾਦ ਆ ਰਹੀ ਹੈ। ਰੰਧਾਵਾ ਦੇ ਉਨ੍ਹਾਂ ਨਾਲ ਅਰੂਸਾ ਬਾਰੇ ਲੜਾਈ ਸਬੰਧੀ ਉਨ੍ਹਾਂ ਕਿਹਾ ਕਿ ਉਹ ਉਨ੍ਹਾਂ ਨਾਲ ਪਿਛਲੇ 6 ਸਾਲਾਂ ਤੋਂ ਨਾਲ ਹਨ, ਉਦੋਂ ਤੱਕ ਕਿਉਂ ਨਹੀਂ ਯਾਦ ਆਈ।

ਕੈਪਟਨ ਨੇ ਕਿਹਾ ਕਿ ਇਹ ਅਰੂਸਾ ਆਲਮ ਦਾ ਮੁੱਦਾ, ਨਜ਼ਦੀਕ ਆ ਰਹੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਉਛਾਲਿਆ ਜਾ ਰਿਹਾ ਹੈ। ਇਸ ਵਿੱਚ ਹੋਰ ਕੁੱਝ ਵੀ ਨਹੀਂ ਹੈ, ਇਹ ਸਿਰਫ਼ ਉਨ੍ਹਾਂ ਦੇ ਵਿਰੋਧੀਆਂ ਵੱਲੋਂ ਉਨ੍ਹਾਂ ਨੂੰ ਢਾਹ ਲਾਉਣ ਲਈ ਚੁਕਿਆ ਗਿਆ ਹੈ, ਪਰੰਤੂ ਉਹ ਅਜਿਹੇ ਬਿਆਨਾਂ ਨੂੰ ਨਹੀਂ ਗੋਲਦੇ।

Show More

Related Articles

Leave a Reply

Your email address will not be published. Required fields are marked *

Back to top button