ਚੰਡੀਗੜ੍ਹਪੰਜਾਬਰਾਜਨੀਤੀ
Trending

ਕੈਪਟਨ ਸਮਝਦਾਰ ਤੇ ਸਾਫ਼ ਸਿਆਸਤਦਾਨ, ਰਾਸ਼ਟਰਵਾਦ ਦੇ ਮੁੱਦੇ ‘ਤੇ ਸਾਡੀ ਸੋਚ ਇਕ: ਹਰਜੀਤ ਗਰੇਵਾਲ

Captain sensible and clear politician, our thinking on the issue of nationalism is one: Harjit Grewal

ਚੰਡੀਗੜ੍ਹ, 27 ਅਕਤੂਬਰ: ਅੱਜ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਕਾਂਗਰਸ਼ ਪਾਰਟੀ ਦੇ ਲੀਡਰਾਂ ਅਤੇ ਪਾਰਟੀ ਵਲੋਂ ਲਗਾਏ ਜਾਂਦੇ ਇਲਜ਼ਾਮਾਂ ਦਾ ਉੱਤਰ ਦਿੱਤਾ ਤੇ ਆਪਣੀ ਨਵੀਂ ਪਾਰਟੀ ਬਣਾਉਣ ਬਾਰੇ ਵੀ ਦੱਸਿਆ। ਇਸ ਮੌਕੇ ਪੰਜਾਬ ਭਾਜਪਾ ਆਗੂ ਹਰਜੀਤ ਗਰੇਵਾਲ ਨੇ ਕੈਪਟਨ ਅਮਰਿੰਦਰ ਦਾ ਸਾਥ ਦਿੰਦੇ ਹੋਏ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਮਝਦਾਰੀ ਨਾਲ ਫੈਸਲੇ ਲੈਂਦੇ ਹਨ ਤੇ ਉਹ ਬਹੁਤ ਵਧੀਆ ਸਿਆਸਤਦਾਨ ਹਨ। ਉਹ ਪੰਜਾਬ ਦੇ ਹਿੱਤ ‘ਚ ਫੈਸਲੇ ਲੈਣਗੇ। ਕੈਪਟਨ ਸਾਹਿਬ ਅਤੇ ਸਾਡੀ ਰਾਸ਼ਟਰਵਾਦ ਦੇ ਮੁੱਦੇ ‘ਤੇ ਸੋਚ ਇਕ ਹੈ।

ਸ. ਗਰੇਵਾਲ ਨੇ ਕਿਹਾ ਕਿ ਬੀਐਸਐਫ ਦਾ ਮੁੱਦਾ ਸਹੀ ਮੁੱਦਾ ਹੈ, ਜੋ ਵੀ ਰਾਸ਼ਟਰ ਹਿੱਤ ਨੂੰ ਸਮਝਦਾ ਹੈ, ਦੇਸ਼ ਦੀ ਸੁਰੱਖਿਆ ਲਈ ਅਜਿਹਾ ਕਰਨਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਅਸੀਂ ਕਦੇ ਇਹ ਨਹੀਂ ਕਿਹਾ ਕਿ ਅਸੀਂ ਕੈਪਟਨ ਸਾਹਿਬ ਨਾਲ ਗਠਜੋੜ ਦੀ ਗੱਲ ਬਾਤ ਕੀਤੀ ਹੈ, ਇਹ ਕੈਪਟਨ ਜਾਣਦੇ ਹਨ ਕਿ ਉਨ੍ਹਾਂ ਨੇ ਕੀ ਕਰਨਾ ਹੈ ਤੇ ਇਸ ਬਾਰੇ ਕੇਂਦਰੀ ਲੀਡਰਸ਼ਿਪ ਫੈਸਲਾ ਕਰੇਗੀ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕੀ ਕਰਨਾ ਹੈ, ਅਸੀਂ ਆਪਣੀ ਤਿਆਰੀ ਵਿੱਚ ਰੁੱਝੇ ਹੋਏ ਹਾਂ, ਕੈਪਟਨ ਨੇ ਕੀ ਕਰਨਾ ਹੈ, ਇਹ ਕੈਪਟਨ ਨੂੰ ਪਤਾ ਹੋਵੇਗਾ।

ਸ. ਗਰੇਵਾਲ ਨੇ ਕਿਹਾ ਕਿ ਕਿਸਾਨ ਅੰਦੋਲਨ ਕਾਰਨ ਪੰਜਾਬ ਦਾ ਨੁਕਸਾਨ ਹੋ ਰਿਹਾ ਹੈ, ਜੋ ਵੀ ਕਿਸਾਨ ਅੰਦੋਲਨ ਦਾ ਹੱਲ ਚਾਹੁੰਦਾ ਹੈ, ਉਹ ਸਹੀ ਹੈ, ਅਸੀਂ ਉਨ੍ਹਾਂ ਦੇ ਨਾਲ ਹਾਂ। ਉਨ੍ਹਾਂ ਕਿਹਾ ਕਿ ਸੁਖਜਿੰਦਰ ਰੰਧਾਵਾ ਕਾਬਲ ਨਹੀਂ, ਗੰਭੀਰ ਨਹੀਂ, ਉਨ੍ਹਾਂ ਕੋਲ ਤਜ਼ਰਬੇ ਦੀ ਘਾਟ ਹੈ, ਅਜਿਹੇ ਵਿਅਕਤੀ ਨੂੰ ਪੰਜਾਬ ਦਾ ਗ੍ਰਹਿ ਮੰਤਰੀ ਨਹੀਂ ਹੋਣਾ ਚਾਹੀਦਾ। ਉਨ੍ਹਾਂ ਕਿਹਾ- ਨਵਜੋਤ ਸਿੰਘ ਸਿੱਧੂ ਜੋ ਮਰਜ਼ੀ ਕਹੇ, ਉਸ ਦੀ ਕੋਈ ਭਰੋਸੇਯੋਗਤਾ ਨਹੀਂ ਹੈ।

ਉਨ੍ਹਾਂ ਕਿਹਾ ਕਿ ਪੰਜਾਬ ‘ਚ ਭਾਜਪਾ ਇਕੱਲੀ ਚੋਣ ਲੜ ਸਕਦੀ ਹੈ। ਕੈਪਟਨ ਸਾਹਿਬ ਜੋ ਕਹਿ ਰਹੇ ਹਨ, ਉਹ ਠੀਕ ਹੀ ਕਹਿ ਰਹੇ ਹਨ, ਹੁਣ ਇਹੋ ਜਿਹੀਆਂ ਟਿੱਪਣੀਆਂ ਕਰਨ ਦਾ ਸਮਾਂ ਨਹੀਂ ਹੈ। ਰਾਜਨੀਤੀ ਵਿੱਚ ਕੁਝ ਵੀ ਹੋ ਸਕਦਾ ਹੈ, ਪੰਜਾਬ ਨੂੰ ਬਚਾਉਣ ਲਈ ਭਾਜਪਾ ਨੂੰ ਜੋ ਵੀ ਕਰਨਾ ਪਿਆ, ਉਹ ਕਰੇਗੀ।

Show More

Related Articles

Leave a Reply

Your email address will not be published.

Back to top button