ਚੰਡੀਗੜ੍ਹਪੰਜਾਬ
Trending

ਕੈਪਟਨ ਅਮਰਿੰਦਰ ਸਿੰਘ ਭਾਜਪਾ ਦੀ “ਬੀ ਟੀਮ” ਵਜੋਂ ਕੰਮ ਕਰ ਕਿਸਾਨ ਅੰਦੋਲਨ ਨੂੰ ਲਗਾ ਰਿਹਾ ਢਾਹ: ਜਗਜੀਤ ਡੱਲੇਵਾਲ

Capt Amarinder Singh working as BJP's "B team" is undermining the peasant movement: Jagjit Dalewal

ਚੰਡੀਗੜ੍ਹ, 28 ਅਕਤੂਬਰ: ਸੰਯੁਕਤ ਕਿਸਾਨ ਮੋਰਚੇ ਦੇ ਸੀਨੀਅਰ ਆਗੂ ਅਤੇ ਮੈਂਬਰ 9 ਮੈਂਬਰੀ ਕਮੇਟੀ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਪਿਛਲੇ ਦਿਨਾ ਤੋਂ ਜਿਸ ਤਰ੍ਹਾਂ ਦੀਆਂ ਕੈਪਟਨ ਅਮਰਿੰਦਰ ਸਿੰਘ ਦੀਆਂ ਗਤੀਵਿਧੀਆਂ ਨਜ਼ਰ ਆ ਰਹੀਆਂ ਹਨ, ਉਸ ਤੋਂ ਨਜ਼ਰ ਆ ਰਿਹਾ ਕਿ ਕੈਪਟਨ ਵੀ ਭਾਜਪਾ ਦੀ ‘ਬੀ ਟੀਮ’ ਵਜੋਂ ਵਿਚਰ ਰਿਹਾ ਹੈ ਅਤੇ ਕਿਸਾਨ ਅੰਦੋਲਨ ਢਾਹ ਲਾ ਰਹੇ ਹਨ।

ਸ. ਡੱਲੇਵਾਲ ਨੇ ਕਿਹਾ ਕੈਪਟਨ ਵਲੋਂ ਇਹ ਕਿਹਾ ਜਾ ਰਿਹਾ ਹੈ ਕਿ ਮੇਰੀ 13 ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਹੋਈ ਹੈ। ਜੇਕਰ ਉਸ ਦੀ ਕਿਸੇ ਜੱਥੇਬੰਦੀ ਨਾਲ ਗੱਲਬਾਤ ਹੋਈ ਹੈ ਤਾਂ ਉਹ ਇਸ ਸਭ ਨੂੰ ਜਨਤਕ ਕਰੇ ਤਾਂ ਕਿ ਲੋਕਾਂ ਨੂੰ ਸਥਿਤੀ ਸਪਸ਼ਟ ਹੋ ਸਕੇ। ਉਨ੍ਹਾਂ ਕਿਹਾ ਕਿ ਜੇਕਰ ਕੈਪਟਨ ਇਸ ਨੂੰ ਸਪਸ਼ਟ ਨਹੀਂ ਕਰਦਾ ਤਾਂ ਫੇਰ ਇਹ ਸਮਝਿਆ ਜਾਵੇਗਾ ਕਿ ਕੈਪਟਨ ਅਮਰਿੰਦਰ ਸਿੰਘ ਵੀ ਕੋਝੀਆਂ ਹਰਕਤਾਂ ਤੇ ਆਇਆ ਹੋਇਆ ਹੈ ਅਤੇ ਅੰਦੋਲਨਕਾਰੀਆਂ ਨੂੰ ਬਦਨਾਮ ਕਰਨ ਤੇ ਤੁਲਿਆ ਹੋਇਆ ਹੈ।

ਸ. ਡੱਲੇਵਾਲ ਨੇ ਕਿਹਾ ਕਿ ਅਸੀਂ ਪਹਿਲਾਂ ਤੋਂ ਹੀ ਇਹ ਕਹਿੰਦੇ ਆ ਰਹੇ ਹਾਂ ਕਿ ਦੇਸ਼ ਦੀਆਂ ਬਹੁਤੀਆਂ ਰਾਜਨੀਤਿਕ ਧਿਰਾਂ ਖਾਸ ਕਰਕੇ ਪੰਜਾਬ ਦੀਆ ਰਾਜਨੀਤਿਕ ਧਿਰਾਂ ਇਸ ਅੰਦੋਲਨ ਦੇ ਅੰਦਰੋਂ ਖਿਲਾਫ ਹਨ। ਉਨਾਂ ਕਿਹਾ ਕਿ ਇਹ ਝੂਠੀ ਬਿਆਨਬਾਜੀ ਕੈਪਟਨ ਕਿਸਾਨ ਆਗੂਆਂ ਦੇ ਚਰਿੱਤਰ ਨੂੰ ਦਾਗਦਾਰ ਕਰਨ ਲਈ ਕਰ ਰਿਹਾ ਹੈ, ਪਰ ਉਹ ਆਪਣੇ ਗੰਦੇ ਮਨਸੂਬਿਆਂ ਵਿੱਚ ਕਾਮਯਾਬ ਨਹੀਂ ਹੋਵੇਗਾ। ਉਨਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਤਿੰਨੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਤੋਂ ਘੱਟ ਕਿਸੇ ਵੀ ਗੱਲ ਬਾਰੇ ਸੋਚੇਗਾ ਵੀ ਨਹੀਂ।

Show More

Related Articles

Leave a Reply

Your email address will not be published.

Back to top button