ਪੰਜਾਬਮਾਲਵਾਰਾਜਨੀਤੀ
Trending

ਚੰਨੀ ਸਰਕਾਰ ਦਾ ਨਿਵੇਸ਼ ਸੰਮੇਲਨ 2021 ਸਭ ਤੋਂ ਵੱਡਾ ਫਲਾਪ ਸ਼ੋਅ: ਸ਼੍ਰੋਮਣੀ ਅਕਾਲੀ ਦਲ

Channi Government's Investment Summit 2021 Biggest Flop Show: Shiromani Akali Dal

ਲੁਧਿਆਣਾ, 28 ਅਕਤੂਬਰ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਇਥੇ ਹੋਏ ਪੰਜਾਬ ਨਿਵੇਸ਼ਕ ਸੰਮੇਲਨ 2021 ਨੂੰ ਫਲਾਪ ਸ਼ੋਅ ਕਰਾਰ ਦਿੱਤਾ ਹੈ। ਜਿਸ ਵਿਚ ਨਿਵੇਸ਼ਕ ਕੋਈ ਵੀ ਠੋਸ ਨਿਵੇਸ਼ ਤਜਵੀਜ਼ ਲੈ ਕੇ ਅੱਗੇ ਨਹੀਂ ਆਏ, ਕਿਉਂਕਿ ਕਾਂਗਰਸ ਸਰਕਾਰ ਦੀਆਂ ਨੀਤੀਆਂ ਇੰਡਸਟਰੀ ਵਿਰੋਧੀ ਹਨ।

ਇਸ ਮੌਕੇ ਸਾਬਕਾ ਮੰਤਰੀ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਨਿਵੇਸ਼ ਸੰਮੇਲਨ ਦੇ ਮੌਕੇ ਦੀ ਵਰਤੋਂ ਇਕ ਸੈਸ਼ਨ ਇਥੇ ਕਰਨ ਵਾਸਤੇ ਕੀਤੀ ਕਿਉਂਕਿ ਸਰਕਾਰ ਨੂੰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਹਾਲ ਹੀ ਵਿਚ ਦੌਰਿਆਂ ਦੌਰਾਨ ਵਪਾਰ ਤੇ ਉਦਯੋਗ ਤੋਂ ਮਿਲੇ ਹੁੰਗਾਰੇ ਕਾਰਨ ਘਬਰਾਹਟ ਹੋ ਗਈ ਸੀ। ਉਨਾਂ ਕਿਹਾ ਕਿ ਚੰਨੀ ਨੇ ਭਾਵੇਂ ਇੰਡਸਟਰੀ ਨੂੰ ਖਿੱਚਣ ਦਾ ਯਤਨ ਕੀਤਾ ਸੀ, ਪਰ ਉਹ ਬੁਰੀ ਤਰ੍ਹਾਂ ਨਾਕਾਮ ਰਹੇ। ਕਿਉਂਕਿ ਨਿਵੇਸ਼ਕਾਂ ਨੇ ਕਾਂਗਰਸ ਸਰਕਾਰ ਦਾ ਪਿਛਲਾ ਰਿਕਾਰਡ ਵੇਖਿਆ ਜੋ ਸੂਬੇ ਵਿਚ ਨਿਵੇਸ਼ ਆਕਰਸ਼ਤ ਕਰਨ ਵਾਸਤੇ ਕੋਈ ਵੀ ਵਿਸ਼ੇਸ਼ ਰਿਆਇਤ ਦੇਣ ਜਾਂ ਫਿਰ ਘਰੇਲੂ ਉਦਯੋਗ ਨੁੰ ਆਪਣਾ ਕੰਮ ਵਧਾਉਣ ਲਈ ਕੋਈ ਵੀ ਰਿਆਇਤ ਦੇਣ ਵਿਚ ਨਾਕਾਮ ਰਹੀ ਹੈ।

ਸ. ਗਰੇਵਾਲ ਨੇ ਕਿਹਾ ਕਿ ਅੱਜ ਵੀ ਨਿਵੇਸ਼ਕ ਇਸ ਗੱਲੋਂ ਹੈਰਾਨ ਸੀ ਕਿ ਮੁੱਖ ਮੰਤਰੀ ਨੇ ਨਵੇਂ ਨਿਵੇਸ਼ ਲਈ ਜਾਂ ਫਿਰ ਮੌਜੂਦਾ ਪ੍ਰਾਜੈਕਟਾ ਵਿਚ ਵਾਧੇ ਲਈ ਕੋਈ ਵਿਸ਼ੇਸ਼ ਨਵੀਂ ਰਿਆਇਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਉਨਾ ਕਿਹਾ ਕਿ ਇਸੇ ਤਰੀਕੇ ਮੁੱਖ ਮੰਤਰੀ ਨੇ ਲੁਧਿਆਣਾ ਵਾਸਤੇ ਕੋਈ ਵਿਸ਼ੇਸ਼ ਪ੍ਰਾਜੈਕਟ ਦਾ ਐਲਾਨ ਨਹੀਂ ਕੀਤਾ ਤੇ ਨਾ ਹੀ ਇਸ ਦੇ ਢਹਿ ਢੇਰੀ ਹੋ ਰਹੇ ਬੁਨਿਆਦੀ ਢਾਂਚੇ ਨੂੰ ਦਰੁੱਸਤ ਕਰਨ ਲਈ ਕੋਈ ਯੋਜਨਾ ਨਹੀਂ ਐਲਾਨੀ।

ਅਕਾਲੀ ਆਗੂ ਨੇ ਕਿਹਾ ਕਿ ਇੰਡਸਟਰੀ ਸੈਕਟਰ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਿਹਾ ਹੈ, ਕਿਉਂਕਿ ਕਾਂਗਰਸ ਸਰਕਾਰ ਇਸ ਨੂੰ ਆਪਣੇ ਵਾਅਦੇ ਅਨੁਸਾਰ 5 ਰੁਪਏ ਪ੍ਰਤੀ ਯੁਨਿਟ ਦੀ ਦਰ ’ਤੇ ਬਿਜਲੀ ਪ੍ਰਦਾਨ ਕਰਨ ਵਿਚ ਨਾਕਾਮ ਰਹੀ ਹੈ। ਉਨਾ ਕਿਹਾ ਕਿ ਬਜਾਏ ਇੰਡਸਟਰੀ ਸੈਕਟਰ ਲਈ ਬਿਜਲੀ ਦਰਾਂ ਘਟਾਉਣ ਤੇ ਇਸ ਨੇ ਇਹਨਾਂ ਵਿਚ ਕਈ ਗੁਣਾ ਵਾਧਾ ਕਰ ਦਿੱਤਾ।

ਸ. ਗਰੇਵਾਲ ਨੇ ਕਿਹਾ ਕਿ ਉਦਯੋਗਪਤੀਆਂ ਨੂੰ ਕਾਂਗਰਸ ਦੇ ਰਾਜਕਾਲ ਵੇਲੇ ਵੱਡੇ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪਿਆ। ਜਿਸ ਕਾਰਨ ਉਹਨਾਂ ਨੂੰ ਬਦਲਵੇਂ ਬਿਜਲੀ ਸਰੋਤਾਂ ਦਾ ਇੰਤਜ਼ਾਮ ਕਰਨਾ ਪਿਆ ਤੇ ਇਨਾਂ ਦੀ ਉਤਪਾਦਨ ਲਾਗਤ ਵੱਧ ਗਈ। ਉਨਾਂ ਕਿਹਾ ਕਿ ਕਾਂਗਰਸ ਸਰਕਾਰ ਆਪਣੇ ਵਾਅਦੇ ਦੇ ਬਾਵਜੂਦ ਕੋਰੋਨਾ ਕਾਲ ਵਿਚ ਇੰਡਸਟਰੀ ਨੁੰ ਕੋਈ ਵੀ ਰਾਹਤ ਦੇਣ ਵਿਚ ਨਾਕਾਮ ਰਹੀ। ਉਨਾਂ ਕਿਹਾ ਕਿ ਅੱਜ ਫਿਰੌਤੀਆਂ ਦੇ ਫੋਨ ਰੋਜ਼ਾਨਾ ਦਾ ਕੰਮ ਬਣ ਗਿਆ ਹੈ ਤੇ ਕਾਂਗਰਸ ਸਰਕਾਰ ਇੰਡਸਟਰੀ ਵਿਚ ਆਤਮ ਵਿਸ਼ਵਾਸ ਪੈਦਾ ਕਰਨ ਵਿਚ ਨਾਕਾਮ ਰਹੀ ਹੈ ਤੇ ਉਹ ਗੈਂਗਸਟਰਾਂ ਤੇ ਅਜਿਹੇ ਤੱਤਾਂ ਖਿਲਾਫ ਸੁਰੱਖਿਆ ਦਾ ਵਾਅਦਾ ਕਰਨ ਵਿਚ ਨਾਕਾਮ ਰਹੀ ਹੈ।

Show More

Related Articles

Leave a Reply

Your email address will not be published. Required fields are marked *

Back to top button