
ਬਰਨਾਲਾ, 28 ਅਕਤੂਬਰ (ਬਿਊਰੋ) ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਦੀ ਸਾਲਾਨਾ ਜਨਰਲ ਮੀਟਿੰਗ ਸਥਾਨਕ ਅਰੁਣ ਮੈਮੋਰੀਅਲ ਹਾਲ ਵਿਖੇ ਪ੍ਰਧਾਨ ਵਿਵੇਕ ਸਿੰਧਵਾਨੀ ਦੀ ਅਗਵਾਈ ਹੇਠ ਆਯੋਜਿਤ ਕੀਤੀ ਗਈ। ਜਿਸ ਵਿੱਚ 60 ਦੇ ਕਰੀਬ ਮੈਂਬਰਾਂ ਨੇ ਹਿੱਸਾ ਲਿਆ। ਮੀਟਿੰਗ ਵਿਚ ਜ਼ਿਲ੍ਹੇ ਵਿਚ ਕ੍ਰਿਕਟ ਨੂੰ ਹੋਰ ਉਤਸ਼ਾਹਿਤ ਕਰਨ ਲਈ ਨੁਕਤਿਆਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ।
ਇਸ ਮੌਕੇ ਪ੍ਰਧਾਨ ਵਿਵੇਕ ਸਿੰਧਵਾਨੀ ਨੇ ਦੱਸਿਆ ਕਿ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਪਦਮ ਸ੍ਰੀ ਰਾਜਿੰਦਰ ਗੁਪਤਾ ਨੇ ਜਦੋਂ ਤੋਂ ਮਾਈਨਰ ਅਤੇ ਮੇਜਰ ਜ਼ਿਲ੍ਹਿਆਂ ਦਾ ਭੇਦਭਾਵ ਦੂਰ ਕੀਤਾ ਹੈ, ਉਸ ਸਮੇਂ ਤੋਂ ਹੀ ਛੋਟੇ ਜ਼ਿਲ੍ਹਿਆਂ ਵਿੱਚ ਵੀ ਕ੍ਰਿਕਟ ਬਹੁਤ ਜ਼ਿਆਦਾ ਉਤਸ਼ਾਹਿਤ ਹੋਈ ਹੈ। ਉਨ੍ਹਾਂ ਦੱਸਿਆ ਪਿਛਲੇ 9 ਮਹੀਨਿਆਂ ਦੌਰਾਨ ਬਰਨਾਲਾ ਵਿਚ 9 ਅੰਤਰ ਜ਼ਿਲ੍ਹਾ ਟੂਰਨਾਮੈਂਟ ਆਯੋਜਿਤ ਕੀਤੇ ਗਏ ਹਨ। ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਦੇ 16 ਖਿਡਾਰੀ ਪੰਜਾਬ ਕੈਂਪ ਵਿਚ ਟ੍ਰੇਨਿੰਗ ਲਈ ਚੁਣੇ ਗਏ ਹਨ ਅਤੇ ਛੇ ਖਿਡਾਰੀ ਪੰਜਾਬ ਦੀ ਟੀਮ ਲਈ ਸਿਲੈਕਟ ਹੋਏ ਹਨ।
ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਦੇ ਜਨਰਲ ਸਕੱਤਰ ਰੁਪਿੰਦਰ ਗੁਪਤਾ ਨੇ ਮੀਟਿੰਗ ਦੀ ਕਾਰਵਾਈ ਕਾਰਵਾਈ ਬਾਰੇ ਦੱਸਿਆ ਕਿ ਮੀਟਿੰਗ ਵਿਚ ਦਸ ਨਵੇਂ ਮੈਂਬਰ ਬਣਾਏ ਗਏ ਅਤੇ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਦਾ ਜੀਐੱਸਟੀ ਨੰਬਰ ਲੈਣ ਲਈ ਪ੍ਰਵਾਨਗੀ ਲਈ ਗਈ। ਇਸ ਤੋਂ ਇਲਾਵਾ ਆਰੀਆ ਮਹਿਲਾ ਕਾਲਜ ਦੇ ਗਰਾਊਂਡ ਲਈ ਕੋਚ ਰੱਖਣ ਲਈ ਪ੍ਰਵਾਨਗੀ ਦਿੱਤੀ ਗਈ। ਉਨ੍ਹਾਂ ਦੱਸਿਆ ਮੀਟਿੰਗ ਵਿਚ ਖਿਡਾਰੀਆਂ ਅਤੇ ਕੋਚਾਂ ਨੂੰ ਇੰਸ਼ੋਰੈਂਸ ਦੇਣ ਸਬੰਧੀ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ 30 ਅਕਤੂਬਰ ਨੂੰ ਪੰਜਾਬ ਕ੍ਰਿਕਟ ਸਟੇਡੀਅਮ ਮੁਹਾਲੀ ਵਿਖੇ ਹੋਣ ਵਾਲੀ ਸਾਲਾਨਾ ਜਨਰਲ ਮੀਟਿੰਗ ਲਈ ਵਿੱਚ ਹਿੱਸਾ ਲੈਣ ਲਈ ਮੈਂਬਰ ਨਾਮਜ਼ਦ ਕੀਤੇ ਗਏ।
ਐਸੋਸੀਏਸ਼ਨ ਦੇ ਖਜ਼ਾਨਚੀ ਸੰਜੇ ਗਰਗ ਨੇ ਦੱਸਿਆ ਕਿ ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਜ਼ਿਲ੍ਹਾ ਬਰਨਾਲਾ ਨੂੰ ਤਕਰੀਬਨ 32 ਲੱਖ 50 ਹਜ਼ਾਰ ਰੁਪਏ ਦਿੱਤੇ ਗਏ।ਜਿਨ੍ਹਾਂ ਵਿੱਚੋਂ ਵੱਖ ਵੱਖ ਹੋਏ 10 ਮੈਚਾਂ ਵਿੱਚ 27 ਲੱਖ ਰੁਪਏ ਖਰਚ ਹੋਏ।ਵਾਈ ਐਸ ਸਕੂਲ ਦੇ ਡਾਇਰੈਕਟਰ ਵਰੁਣ ਭਾਰਤੀ ਨੇ ਸੰਬੋਧਨ ਕਰਦਿਆਂ ਆਪਣੇ ਵਡਮੁੱਲੇ ਵਿਚਾਰ ਪੇਸ਼ ਕੀਤੇ।
ਇਸ ਮੌਕੇ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਖਜ਼ਾਨਚੀ ਸੰਜੇ ਗਰਗ,ਨੀਟੂ ਢੀਂਗਰਾ, ਪ੍ਰਿੰਸੀਪਲ ਰਾਕੇਸ਼ ਜਿੰਦਲ, ਸ਼ਾਮ ਸੁੰਦਰ ਜੈਨ, ਮੀਤ ਪ੍ਰਧਾਨ ਸਾਹਿਲ ਗੁਲ੍ਹਾਟੀ, ਸੁਰੇਸ਼ ਕੁਮਾਰ, ਸ਼ਸ਼ੀ ਪੱਖੋ ਤਪਾ, ਡਾ. ਰਾਜੀਵ ਗਰਗ, ਡਾ. ਰਾਜੇਸ਼, ਨਰੇਸ਼ ਗਰੋਵਰ, ਸੰਦੀਪ ਅਰੋੜਾ, ਸੰਜੀਵ ਬਾਂਸਲ, ਰਵੀ ਬਾਂਸਲ, ਸ਼ਿਵ ਸਿੰਗਲਾ, ਡਾ. ਨਰੇਸ਼ ਗੋਇਲ, ਵਿਜੇ ਗਰਗ, ਦੀਪਕ ਸੋਨੀ, ਰਣਧੀਰ ਕੌਸ਼ਲ, ਰਿਸ਼ਵ ਜੈਨ, ਵਰੁਣ ਭਾਰਤੀ, ਗੁਰਪ੍ਰੀਤ ਸਿੰਘ ਲਾਡੀ, ਯਾਦਵਿੰਦਰ ਸਿੰਘ ਯਾਦੂ ਭੁੱਲਰ, ਕੁਲਦੀਪ ਗਰੇਵਾਲ, ਹਰੀਸ਼ ਅਰੋੜਾ, ਅਮਿਤਾਭ ਚਾਵਲਾ, ਸੰਜੀਵ ਸ਼ੋਰੀ, ਹਿਮਾਂਸ਼ੂ ਦੁਆ, ਮਹਿਮੂਦ ਮਨਸੂਰੀ, ਰਣਜੀਤ ਸਿੰਘ, ਵੀਨਸ ਕੁਮਾਰ, ਲਲਿਤ ਕੌਸ਼ਲ, ਯਾਦਵਿੰਦਰ ਲਵਲੀ ਤੇ ਹੋਰ ਮੈਂਬਰ ਵੀ ਹਾਜ਼ਰ ਸਨ।