ਚੰਡੀਗੜ੍ਹਪੰਜਾਬ
Trending

ਪੰਜਾਬ-ਹਰਿਆਣਾ ਹਾਈ ਕੋਰਟ ਦੇ 5 ਨਵੇਂ ਜੱਜਾਂ ਨੇ ਚੁੱਕੀ ਸਹੁੰ

5 new judges of Punjab and Haryana High Court sworn in

ਚੰਡੀਗੜ੍ਹ 29 ਅਕਤੂਬਰ: ਪੰਜਾਬ-ਹਰਿਆਣਾ ਹਾਈ ਕੋਰਟ ‘ਚ ਸ਼ੁੱਕਰਵਾਰ ਨੂੰ 5 ਨਵੇਂ ਜੱਜਾਂ ਨੇ ਸਹੁੰ ਚੁੱਕੀ। ਇਸ ਦੇ ਨਾਲ ਹੀ ਪੰਜਾਬ ਹਰਿਆਣਾ ਹਾਈ ਕੋਰਟ ‘ਚ ਜੱਜਾਂ ਦੀ ਗਿਣਤੀ ਹੁਣ 50 ਹੋ ਗਈ ਹੈ। ਸ਼ੁਕੱਰਵਾਰ ਨੂੰ ਹਾਈ ਕੋਰਟ ਦੇ ਚੀਫ਼ ਜਸਟਿਸ ਨੇ ਇਨ੍ਹਾਂ ਪੰਜੇ ਜੱਜਾਂ ਨੂੰ ਇੱਕ ਸਾਦੇ ਸਮਾਰੋਹ ‘ਚ ਸਹੁੰ ਚੁਕਾਈ। ਇਸ ਦੌਰਾਨ ਕੋਵਿਡ ਦੇ ਨਿਯਮਾਂ ਦੀ ਪਾਲਣਾ ਕੀਤੀ ਅਤੇ ਜ਼ਿਆਦਾ ਲੋਕਾਂ ਨੂੰ ਨਹੀਂ ਬੁਲਾਇਆ ਗਿਆ। ਇਸ ਤੋਂ ਪਹਿਲਾਂ ਵੀਰਵਾਰ ਦੀ ਦੁਪਹਿਰ ਨੂੰ ਰਾਸ਼ਟਰਪਤੀ ਨੇ ਕਾਲੇਜੀਅਮ ਦੀ ਸਿਫ਼ਾਰਸ਼ ਨੂੰ ਮਨਜ਼ੂਰ ਕਰਦਿਆਂ ਇਨ੍ਹਾਂ ਪੰਜੇ ਜੱਜਾਂ ਦੇ ਨਾਵਾਂ ਨੂੰ ਮਨਜ਼ੂਰੀ ਦਿੱਤੀ ਸੀ।

ਇਨ੍ਹਾਂ ਵਿੱਚੋਂ ਸੰਦੀਪ ਮੌਦਗਿੱਲ ਦੇ ਨਾਂਅ ‘ਤੇ ਕਾਲੇਜੀਅਮ ਨੇ ਇਸੇ ਮਹੀਨੇ ਮੋਹਰ ਲਗਾਈ ਸੀ, ਜਦਕਿ ਬਾਕੀ 4 ਨਾਂਅ ਪਹਿਲਾਂ ਤੋਂ ਹੀ ਲਿਸਟ ਵਿੱਚ ਸ਼ਾਮਲ ਸਨ। ਇਨ੍ਹਾਂ ਜੱਜਾਂ ਦੇ ਨਾਮ ਤੇ ਰਾਸ਼ਟਰਪਤੀ ਵੱਲੋਂ ਮਨਜ਼ੂਰੀ ਮਿਲਣ ਦੀ ਉਡੀਕ ਕੀਤੀ ਜਾ ਰਹੀ ਸੀ।

ਸ਼ੁੱਕਰਵਾਰ ਨੂੰ ਜਿਹੜੇ ਜੱਜਾਂ ਨੇ ਸਹੁੰ ਚੁੱਕੀ ਸੀ, ਉਨ੍ਹਾਂ ਵਿੱਚ ਸੰਦੀਪ ਮੌਦਗਿੱਲ, ਪੰਕਜ ਜੈਨ, ਜੈ.ਐੱਸ. ਬੇਦੀ, ਵਿਨੋਦ ਸ਼ਰਮਾ ਭਾਰਦਵਾਜ ਅਤੇ ਵਿਕਾਸ ਪੁਰੀ ਸ਼ਾਮਲ ਹਨ। ਸੰਦੀਪ ਮੌਦਗਿੱਲ ਹਰਿਆਣਾ ਸਰਕਾਰ ‘ਚ ਇਸ ਤੋਂ ਪਹਿਲਾਂ ਵਧੀਕ ਐਡਵੋਕੇਟ ਜਨਰਲ ਦੇ ਅਹੁਦੇ ‘ਤੇ ਸਨ।

Show More

Related Articles

Leave a Reply

Your email address will not be published.

Back to top button