
ਫਿਰੋਜ਼ਪੁਰ 30 ਅਕਤੂਬਰ (ਅਸ਼ੋਕ ਭਾਰਦਵਾਜ) ਸ਼੍ਰੀ ਸਿਧਾਰਥ ਚਟੋਪਾਦਿਆ, ਆਈ.ਪੀ.ਐਸ., ਮੁੱਖ ਡਾਇਰੈਕਟਰ, ਵਿਜੀਲੈਸ ਬਿਉਰੋ, ਪੰਜਾਬ, ਐਸ.ਏ.ਐਸ. ਨਗਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਿਜੀਲੈਸ ਬਿਊਰੋ ਫਿਰੋਜਪੁਰ ਰੇਂਜ ਵੱਲੋ ਮਿਤੀ 26.10.2021 ਤੋ ਮਿਤੀ 01.11.2021 ਤੱਕ ਚੋਕਸੀ ਜਾਗਰੂਕਤਾ ਹਫਤਾ ਮਨਾਇਆ ਜਾ ਰਿਹਾ ਹੈ। ਜਿਸ ਦੇ ਸਬੰਧ ਵਿੱਚ ਅੱਜ ਮਿਤੀ 29.10.2021 ਨੂੰ ਦੇਵ ਸਮਾਜ ਕਾਲਜ (ਲੜਕੀਆਂ) ਫਿਰੋਜਪੁਰ ਸ਼ਹਿਰ ਵਿਖੇ ਸੈਮੀਨਰ ਲਗਾਇਆ ਗਿਆ।
ਜਿਸ ਵਿੱਚ ਮਾਨਯੋਗ ਸ੍ਰੀ ਗੋਤਮ ਸਿੰਗਲ, ਸੀਨੀਅਰ ਕਪਤਾਨ ਪੁਲਿਸ, ਵਿਜੀਲੈਸ ਬਿਊਰੋ ਰੇਂਜ ਫਿਰੋਜਪੁਰ, ਮਾਨਯੋਗ ਮਿਸ ਏਕਤਾ ਉੱਪਲ, ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਫਿਰੋਜਪੁਰ, ਮਾਨਯੋਗ ਡਾਕਟਰ ਰਵਨੀਤ ਸੈਣੀ ਸ਼ਾਰਧਾ, ਪ੍ਰਿੰਸੀਪਲ, ਦੇਵ ਸਮਾਜ ਕਾਲਜ (ਲੜਕੀਆਂ) ਫਿਰੋਜਪੁਰ, ਸ਼੍ਰੀ ਵਿਨੋਦ ਕੁਮਾਰ, ਉਪ ਕਪਤਾਨ ਪੁਲਿਸ ਵਿਜੀਲੈਸ ਬਿਊਰੋ ਯੂਨਿਟ ਫਿਰੋਜਪੁਰ, ਇੰਸਪੈਕਟਰ ਸ਼ਰਨਜੀਤ ਸਿੰਘ ਵਿਜੀਲੈਸ ਬਿਊਰੋ ਫਿਰੋਜਪੁਰ ਅਤੇ ਵਿਜੀਲੈਸ ਸਟਾਫ ਫਿਰੋਜਪੁਰ ਨੇ ਹਿੱਸਾ ਲਿਆ।
ਸੈਮੀਨਾਰ ਦੌਰਾਨ ਕਾਲਜ ਦੇ ਵਿਦਿਆਰਥੀਆ ਅਤੇ ਸਟਾਫ ਨੂੰ ਵਿਜੀਲੈਸ ਵਿਭਾਗ ਦੇ ਕੰਮ—ਕਾਜ ਤੋ ਜਾਣੂ ਕਰਵਾਇਆ ਗਿਆ ਅਤੇ ਭ੍ਰਿਸ਼ਟਾਚਾਰ ਵਿਰੁੱਧ ਜਾਗਰੂਕ ਕੀਤਾ ਗਿਆ। ਜਿਸ ਵਿੱਚ ਮਾਨਯੋਗ ਸ਼੍ਰੀ ਗੋਤਮ ਸਿੰਗਲ, ਐਸ.ਐਸ.ਪੀ. ਵਿਜੀਲੈਂਸ ਬਿਉਰੋ, ਫਿਰੋਜਪੁਰ, ਮਾਨਯੋਗ ਮਿਸ ਏਕਤਾ ਉੱਪਲ, ਸੀ.ਜੇ.ਐਮ ਫਿਰੋਜਪੁਰ ਅਤੇ ਸ਼੍ਰੀ ਵਿਨੋਦ ਕੁਮਾਰ ਡੀ.ਐਸ.ਪੀ. ਵਿਜੀਲੈਂਸ ਬਿਉਰੋ,ਯੂਨਿਟ ਫਿਰੋਜਪੁਰ ਵੱਲੋਂ ਸੰਬੋਧਨ ਕੀਤਾ ਗਿਆ।
ਇਸ ਮੌਕੇ ਸੈਮੀਨਾਰ ਦੀ ਸਮਾਪਤੀ ਤੇ ਸਮੂਹ ਸਟਾਫ ਅਤੇ ਹਾਜ਼ਰ ਵਿਦਿਆਰਥੀਆ ਵਲੋ ਭ੍ਰਿਸ਼ਟਾਚਾਰ ਵਿੱਰੁਧ ਸਕੰਲਪ ਲਿਆ ਗਿਆ।