
ਫਿਰੋਜ਼ਪੁਰ 30 ਅਕਤੂਬਰ (ਅਸ਼ੋਕ ਭਾਰਦਵਾਜ) ਐਸ.ਐਸ.ਪੀ ਫਿਰੋਜ਼ਪੁਰ ਸ਼੍ਰੀ ਹਰਮਨਦੀਪ ਹੰਸ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਚੋਰੀ ਦੀਆਂ ਵਾਰਦਾਤਾਂ ਨੂੰ ਠੱਲ੍ਹ ਪਾਉਣ ਲਈ ਵਿੱਢੀ ਗਈ ਮੁਹਿਮ ਤਹਿਤ ਐਸ.ਐਚ.ਉ ਥਾਣਾ ਸਿਟੀ ਫਿਰੋਜ਼ਪੁਰ ਮਨੋਜ ਕੁਮਾਰ ਦੀ ਪੁਲਿਸ ਪਾਰਟੀ ਵਲੋਂ ਨਾਕਾਬੰਦੀ ਦੌਰਾਨ ਉਸ ਸਮੇ ਭਾਰੀ ਸਫਲਤਾ ਮਿਲੀ।
ਜਦੋ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਦੋਸ਼ੀ ਮਨਪ੍ਰੀਤ ਸਿੰਘ ਉਰਫ ਕਾਲੂ ਪੁੱਤਰ ਬਿੰਦਰ ਪੁੱਤਰ ਤੇਜਾ ਸਿੰਘ ਵਾਸੀ ਅਮਰਕੋਟ ਥਾਣਾ ਵਲਟੋਹਾ ਜਿਲਾ ਤਰਨਤਾਰਨ ਹਾਲ ਬਾਂਸੀ ਗੇਟ ਅਲੀ ਕੇ ਰੋਡ ਫਿਰੋਜ਼ਪੁਰ ਸ਼ਹਿਰ ਤੇ ਮੰਗੀ ਪੁੱਤਰ ਦਾਰਾ ਪੁੱਤਰ ਫੌਜਾ ਵਾਸੀ ਸੋਨੀ ਮਾਡਲ ਸਕੂਲ ਵਾਲੀ ਗਲੀ ਮੱਖੂ ਗੇਟ ਫਿਰੋਜ਼ਪੁਰ ਸ਼ਹਿਰ ਜੋ ਕਿ ਮੋਟਰਸਾਈਕਲ ਚੋਰੀ ਕਰਕੇ ਅੱਗੇ ਵੇਚ ਦਿੰਦੇ ਹਨ। ਉਨ੍ਹਾਂ ਵਲੋਂ ਅੱਜ ਵੀ ਚੋਰੀ ਕੀਤੇ ਹੋਏ ਮੋਟਰਸਾਈਕਲ ਵੇਚਣ ਲਈ ਵੈਟਰਨਰੀ ਹਸਪਤਾਲ ਪਾਸ ਖੜੇ ਗਾਹਕਾਂ ਦਾ ਇੰਤਜਾਰ ਕਰ ਰਹੇ ਹਨ।
ਜਿਸ ਦੇ ਤਹਿਤ ਪੁਲਿਸ ਪਾਰਟੀ ਵਲੋਂ ਮੌਕੇ ਤੇ ਰੇਡ ਕਰਦਿਆਂ ਦੋਸ਼ੀਆਂ ਨੂੰ ਚੋਰੀ ਦੇ ਮੋਟਰਸਾਈਕਲਾਂ ਸਮੇਤ ਕਾਬੂ ਕੀਤਾ ਗਿਆ। ਇਸ ਉਪਰੰਤ ਬਾਅਦ ‘ਚ ਦੋਸ਼ੀਆਂ ਦੀ ਨਿਸ਼ਾਨਦੇਹੀ ਤੇ ਚੋਰੀ ਦੇ ਹੋਰ ਮੋਟਰਸਾਈਕਲ ਵੀ ਬਰਾਮਦ ਕੀਤੇ ਗਏ। ਜੋ ਕੇ ਮੁਲਜ਼ੀਮਾਂ ਵਲੋਂ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਤੋ ਚੋਰੀ ਕੀਤੇ ਸਨ। ਦੋਸ਼ੀਆਂ ਉਪਰ ਮੁਕੱਦਮਾ ਦਰਜ ਕਰਕੇ, ਉਨ੍ਹਾਂ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ, ਜਿਸ ਦੌਰਾਨ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਵੀ ਹੈ।