ਪੰਜਾਬ

ਪੁੰਨਰਜੋਤ ਆਈ ਬੈਂਕ ਦੇ ਅਸ਼ੋਕ ਮਹਿਰਾ ਅਤੇ ਸੁਭਾਸ਼ ਮਲਿਕ ਨੇ ਆਸਫਵਾਲਾ ਦੇ ਸ਼ਹੀਦ ਨੂੰ ਕੀਤਾ ਸਿੱਜਦਾ

ਫਾਜ਼ਿਲਕਾ 3 ਅਗਸਤ (ਹਰਕਿਰਨ ਜੀਤ ਸਿੰਘ ਰਾਮਗੜ੍ਹੀਆ) ਉੱਤਰੀ ਭਾਰਤ ਦੀ ਉੱਘੀ ਅੱਖਾਂ ਅਤੇ ਅੰਗ ਦਾਨ ਲਈ ਲੋਕਾਂ ਨੂੰ ਪ੍ਰੇਰਿਤ ਕਰਨ ਵਾਲੀ ਸੰਸਥਾ ਪੁੰਨਰਜੋਤ ਆਈ ਬੈਂਕ ਸੁਸਾਇਟੀ ਲੁਧਿਆਣਾ ਦੇ ਅੰਤਰਰਾਸ਼ਟਰੀ ਕੋਆਰਡੀਨੇਟਰ ਤੇ ਪ੍ਰਵਾਸੀ ਭਾਰਤੀ ਸਮਾਜ ਸੇਵਕ ਅਸ਼ੋਕ ਮਹਿਰਾ ਅਤੇ ਸੰਸਥਾ ਦੇ ਆਨਰੇਰੀ ਸਕੱਤਰ ਸੁਭਾਸ਼ ਮਲਿਕ ਅੰਗ ਦਾਨ ਅਤੇ ਅੱਖਾਂ ਦਾਨ ਨਾਲ ਜੁੜੀਆਂ ਸੱਚੀਆਂ ਘਟਨਾਵਾਂ ‘ਤੇ ਅਧਾਰਤ ਤਿੰਨ ਭਾਸ਼ਾਵਾਂ ਵਿੱਚ ਛਪੀਆਂ ਕਿਤਾਬਾਂ ‘ਦੁਆਵਾਂ ਦਾ ਦਰਿਆ’, ਰਿਵਰ ਆਫ਼ ਜੋਏ’ ਅਤੇ ‘ਸਕੂਨ ਦਾ ਸਫ਼ਰ’ ਨੂੰ ਲੋਕਾਂ ਨੂੰ ਸਮਰਪਿਤ ਕਰਨ ਲਈ ਪਹੁੰਚੇ ਸਨ।

ਇਸ ਮੌਕੇ ਉਨ੍ਹਾਂ ਵਲੋਂ ਫਾਜ਼ਿਲਕਾ ਤੋਂ 7 ਕਿਲੋਮੀਟਰ ਦੂਰ ਪਿੰਡ ਆਸਫਵਾਲਾ ‘ਚ ਬਣੇ ਸ਼ਹੀਦੀ ਸਮਾਰਕ ਤੇ ਪਹੁੰਚ ਕਿ ਸੈਨਿਕਾਂ ਨੂੰ ਸ਼ਰਧਾਂਜਲੀ ਦਿਤੀ ਗਈ। ਜ਼ਿਕਰਯੋਗ ਹੈ ਕਿ ਇਹ ਸ਼ਹੀਦੀ ਸਮਾਰਕ 1971 ਦੀ ਜੰਗ ਵਿੱਚ ਸ਼ਹੀਦ ਹੋਏ 225 ਬਹਾਦਰ ਸੈਨਿਕਾਂ ਦੀ ਯਾਦ ਵਿਚ ਬਣਾਇਆ ਗਿਆ ਹੈ। ਇਸ ਮੌਕੇ ਅਸ਼ੋਕ ਮਹਿਰਾ ਅਤੇ ਸ਼ੁਭਾਸ਼ ਮਲਿਕ ਦਾ ਸ਼ਹੀਦੀ ਸਮਾਧ ਕਮੇਟੀ ਦੇ ਜਨਰਲ ਸਕੱਤਰ ਤੇ ਸੀਨੀਅਰ ਪੱਤਰਕਾਰ ਪ੍ਰਫੁੱਲ ਚੰਦਰ ਨਾਗਪਾਲ ਅਤੇ ਪੰਜਾਬ ਸਰਕਾਰ ਦੇ ਵਲੋਂ ਨਾਮਜ਼ਦ ਕੀਤੇ ਗਏ ਸਮਾਜ ਸੇਵਕ ਅਤੇ ਕਮੇਟੀ ਦੇ ਖਜ਼ਾਨਚੀ ਸ਼ਸ਼ੀਕਾਂਤ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਮੌਕੇ ਉਨ੍ਹਾਂ ਵਲੋਂ ਸੈਨਿਕਾਂ ਦੇ ਬੁੱਤਾਂ ਨੂੰ ਸ਼ਰਧਾ ਦੇ ਫੁੱਲ ਵੀ ਭੇਟ ਕੀਤੇ ਗਏ।

ਇਸ ਮੌਕੇ ਮਹਿਰਾ ਅਤੇ ਮਲਿਕ ਨੂੰ ਕਮੇਟੀ ਵੱਲੋਂ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਛੋਟੇ ਮੌਕੇ ਉਨ੍ਹਾਂ ਨਾਲ ਪੁਨਰਜੋਤ ਆਈ ਬੈਂਕ ਦੇ ਇੰਚਾਰਜ ਰਛਪਾਲ ਸਿੰਘ ਅਤੇ ਸਹਿਯੋਗੀ ਰਿਤੇਸ਼ ਤੋਂ ਇਲਾਵਾ ਸਮਾਜ ਭਲਾਈ ਸੁਸਾਇਟੀ ਦੇ ਅੱਖਾਂ ਦਾਨ ਪ੍ਰੋਜੈਕਟ ਦੇ ਚੇਅਰਮੈਨ ਰਵੀ ਜੁਨੇਜਾ, ਸੋਸ਼ਲ ਮੀਡੀਆ ਸਕੱਤਰ ਸੰਦੀਪ ਅਨੇਜਾ ਅਤੇ ਸ਼ਹੀਦ ਸਮਾਰਕ ਦੇ ਦੇਖਭਾਲ ਕਰਨ ਵਾਲੇ ਸਤੀਸ਼ ਕੁਮਾਰ ਵੀ ਮੌਜੂਦ ਸਨ।

Show More

Related Articles

Leave a Reply

Your email address will not be published. Required fields are marked *

Back to top button