ਪੰਜਾਬਰਾਜਨੀਤੀ

ਬੇਅਦਬੀ ਘਟਨਾਵਾਂ, ਪੰਥਕ ਤੇ ਕਿਸਾਨ ਮਸਲਿਆਂ ‘ਤੇ ਅਕਾਲੀ ਦਲ ਅੰਮ੍ਰਿਤਸਰ ਨੇ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਮੰਗ ਪੱਤਰ

ਬੇਅਦਬੀ ਤੇ ਸਿੱਖ ਕਾਤਲਾਂ ਨੂੰ ਮਿਲੇ ਸਜਾਵਾਂ: ਜਥੇਦਾਰ ਮੰਡੇਰ

ਬਰਨਾਲਾ 3 ਅਗਸਤ (ਜਗਸੀਰ ਸਿੰਘ ਧਾਲੀਵਾਲ ਸਹਿਜੜਾ) ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਅੱਜ ਡੇਰਾ ਮੁਖੀ ਨੂੰ ਜਾਂਚ ਟੀਮ ਵੱਲੋਂ ਰਾਹਤ ਦੇਣ, ਬੇਅਦਬੀ ਘਟਨਾਵਾਂ ਦੇ ਦੋਸ਼ੀਆਂ ਨੂੰ ਹਾਲੇ ਤਕ ਸਜ਼ਾਵਾਂ ਨਾ ਦੇ ਸਕਣ ,ਉਸ ਸਮੇਂ ਦੇ ਸਿਆਸਤਦਾਨਾਂ ਅਤੇ ਜ਼ਿੰਮੇਵਾਰ ਪੁਲੀਸ ਅਧਿਕਾਰੀਆਂ ਖ਼ਿਲਾਫ਼ ਕੋਈ ਕਾਰਵਾਈ ਨਾ ਕਰ ਸਕਣ, ਇਨਸਾਫ਼ ਮੰਗਦੀਆਂ ਸਿੱਖਾਂ ਸੰਗਤਾਂ ਦੇ ਕਾਤਲਾਂ ਨੂੰ ਸਜ਼ਾਵਾਂ ਨਾ ਦੇ ਸਕਣ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਵਾਉਣ, ਗਾਇਬ ਹੋਏ 328 ਸਰੂਪ ਸਾਹਬ ਮਾਮਲਿਆਂ ਦੀ ਉੱਚ ਪੱਧਰੀ ਜਾਂਚ ਕਰਵਾਉਣ ਦੇ ਨਾਲ ਇਨ੍ਹਾਂ ਮੁੱਖ ਮੁੱਦਿਆਂ ਤੇ ਕਿਸਾਨੀ ਸਮੱਸਿਆਵਾਂ, ਪੰਥਕ ਮਸਲਿਆਂ ਤੇ ਪੰਜਾਬ ਸਰਕਾਰ ਦੀ ਬਣਦੀ ਜ਼ਿੰਮੇਵਾਰੀ ਨਿਭਾਉਣ ਲਈ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਮ ਜ਼ਿਲ੍ਹਾ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਮੰਗ ਪੱਤਰ ਦਿੱਤਾ ਗਿਆ।

ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਮੰਡੇਰ ਨੇ ਕਿਹਾ ਕਿ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਕੈਪਟਨ ਅਮਰਿੰਦਰ ਸਿੰਘ ਨੇ ਬੇਅਦਬੀ ਘਟਨਾਵਾਂ ਦੀ ਚਾਰ ਹਫ਼ਤਿਆਂ ਵਿਚ ਜਾਂਚ ਕਰਵਾ ਕੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ, ਨਸ਼ਿਆਂ ਦਾ ਖ਼ਾਤਮਾ ਕਰਨ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਸਮੇਂ ਸਿਰ ਕਰਵਾਉਣ ਦੇ ਵਾਅਦੇ ਕੀਤੇ ਸਨ, ਪਰ ਉਹ ਵਾਅਦੇ ਪੂਰੇ ਨਹੀਂ ਕੀਤੇ ਗਏ। ਜਿਸ ਕਰਕੇ ਅੱਜ ਸਰਕਾਰ ਦੀ ਸ਼ਾਖ ਪੰਜਾਬੀਆਂ ਦੇ ਨਾਲ ਖਾਸ ਕਰ ਸਿੱਖ ਕੌਮ ਵਿਚ ਨਿਘਾਰ ਵੱਲ ਜਾ ਰਹੀ ਹੈ। ਇਸ ਲਈ ਅਸੀਂ ਸਮੂਹ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਮੰਗ ਕਰਦੇ ਹਾਂ ਕਿ ਪੰਥਕ ਤੇ ਕਿਸਾਨੀ ਮਸਲਿਆਂ, ਪੰਜਾਬ ਦੇ ਹਿੱਤਾਂ ਪ੍ਰਤੀ ਸਰਕਾਰ ਬਣਦੀ ਜ਼ਿੰਮੇਵਾਰੀ ਨਿਭਾਵੇ। ਇਸ ਲਈ ਅੱਜ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਦਿੱਤੇ ਗਏ ਹਨ, ਜੇਕਰ ਸਰਕਾਰ ਨੇ ਸਹੀ ਸਮੇਂ ਕਦਮ ਨਾ ਉਠਾਏ ਤਾਂ 8 ਅਗਸਤ ਨੂੰ ਵੱਡਾ ਸੰਘਰਸ਼ ਉਲੀਕਿਆ ਜਾਵੇਗਾ।

ਪੰਥਕ ਆਗੂਆਂ ਵੱਲੋਂ ਬੇਅਦਬੀ ਘਟਨਾਵਾਂ ਦੀ ਜਾਂਚ ਕਰ ਰਹੀ ਜਾਂਚ ਟੀਮ ਵੱਲੋਂ ਡੇਰਾ ਮੁਖੀ ਨੂੰ ਰਾਹਤ ਦੇਣ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਮੰਗ ਕੀਤੀ ਕਿ ਉਸ ਨੂੰ ਤੁਰੰਤ ਪ੍ਰੋਡਕਸ਼ਨ ਵਾਰੰਟਾਂ ‘ਤੇ ਲਿਆ ਉਸ ਤੋਂ ਪੁੱਛਗਿੱਛ ਕਰੇ। ਉਨ੍ਹਾਂ ਸਿਆਸਤਦਾਨਾਂ ਤੇ ਪੁਲੀਸ ਅਧਿਕਾਰੀਆ ਨੂੰ ਹਿਰਾਸਤ ਵਿੱਚ ਲੈ ਕੇ ਤੁਰੰਤ ਪੁੱਛਗਿੱਛ ਕਰਕੇ ਸਾਰਾ ਸੱਚ ਸਾਹਮਣੇ ਲਿਆਉਣ ਦੀ ਮੰਗ ਉਠਾਈ।

ਇਸ ਮੌਕੇ ਸੁਰਜੀਤ ਸਿੰਘ ਐਨ.ਆਰ.ਆਈ, ਬਲਦੇਵ ਸਿੰਘ ਜਿਲਾ ਸੀਨੀਅਰ ਮੀਤ ਪ੍ਰਧਾਨ, ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਭਾਈ ਗੁਰਤੇਜ ਸਿੰਘ ਅਸਪਾਲ ਖੁਰਦ, ਬੀਬੀ ਸੁਖਜੀਤ ਕੌਰ ਜਿਲਾ ਪ੍ਰਧਾਨ ਇਸਤਰੀ ਵਿੰਗ ਦਿਹਾਤੀ, ਪਰਮਜੀਤ ਕੌਰ ਪ੍ਰਧਾਨ ਸਹਿਰੀ ਇਸਤਰੀ ਵਿੰਗ, ਦੀਪਕ ਸਿੰਗਲਾ ਤਾਲਮੇਲ ਸੱਕਤਰ ਜਿਲਾ ਬਰਨਾਲਾ, ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਖੁੱਡੀ, ਜਿਲਾ ਮੀਤ ਪ੍ਰਧਾਨ ਸੁਖਚੈਨ ਸਿੰਘ ਸੰਘੇੜਾ, ਗੁਰਪ੍ਰੀਤ ਸਿੰਘ ਗੋਪੀ ਧਨੇਰ, ਡਾ. ਕਰਮਜੀਤ ਸਿੰਘ ਕਰਮਗੜ, ਮੁਖਤਿਆਰ ਸਿੰਘ ਛਾਪਾ, ਸਰਕਲ ਮਹਿਲ ਕਲਾ ਦੇ ਪ੍ਰਧਾਨ ਮਹਿੰਦਰ ਸਿੰਘ ਬਾਜਵਾ ਸਹਿਜੜਾ, ਸਰਕਲ ਠੁੱਲੀਵਾਲ ਦੇ ਪ੍ਰਧਾਨ ਜੀਤ ਸਿੰਘ ਮਾਂਗੇਵਾਲ, ਸਰਕਲ ਪ੍ਰਧਾਨ ਭੋਲਾ ਸਿੰਘ ਜਗਜੀਤਪੁਰਾ, ਯੂਥ ਸਰਕਲ ਪ੍ਰਧਾਨ ਗੁਰਜੀਤ ਸਿੰਘ ਸ਼ਹਿਣਾ , ਮੱਖਣ ਸਿੰਘ ਜਗਜੀਪੁਰਾ, ਜਗਸੀਰ ਸਿੰਘ ਸੂਬੇਦਾਰ ਧਾਲੀਵਾਲ ਸਹਿਜੜਾ ਡਾ. ਸਤਪਾਲ ਸਿੰਘ ਚੀਮਾ,ਚਮਕੋਰ ਸਿੰਘ ਸਹਿਜੜਾ, ਅਵਤਾਰ ਸਿੰਘ ਬਾਜਵਾ ਆਦਿ ਹਾਜ਼ਰ ਸਨ

Show More

Related Articles

Leave a Reply

Your email address will not be published. Required fields are marked *

Back to top button