
ਫਿਰੋਜ਼ਪੁਰ, 3 ਅਗਸਤ (ਜਗਸੀਰ ਸਿੰਘ ਠੇਠੀ) ਸਿੱਖ ਸਟੂਡੈਂਟਸ ਫੈਡਰੇਸ਼ਨ ਮਹਿਤਾ ਵੱਲੋ ਐਲਾਨੇ ਜਥੇਬੰਦਕ ਢਾਂਚੇ ਵਿੱਚ ਫਿਰੋਜ਼ਪੁਰ ਜ਼ਿਲੇ ਨੂੰ ਦਿਤੀ ਖਾਸ ਪ੍ਰਤੀਨਿਧਤਾ ਅਤੇ ਭਾਈ ਜਸਪਾਲ ਸਿੰਘ ਅਤੇ ਉਨ੍ਹਾ ਦੀ ਸਮੁੱਚੀ ਟੀਮ ਵਲੋਂ ਪਿਛਲੇ ਲੰਮੇ ਸਮੇਂ ਤੋਂ ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਖੇਤਰ ਵਿੱਚ ਨਿਭਾਈਆਂ ਜਾ ਰਹੀਆਂ, ਅਹਿਮ ਸੇਵਾਵਾਂ ਨੂੰ ਧਿਆਨ ਵਿੱਚ ਰੱਖਦਿਆ ਫੈਡਰੇਸ਼ਨ ਦੇ ਸਰਪ੍ਰਸਤ ਭਾਈ ਰਜਿੰਦਰ ਸਿੰਘ ਮਹਿਤਾ ਅਤੇ ਅਮਰਜੀਤ ਸਿੰਘ ਚਾਵਲਾ ਦੇ ਦਿਸ਼ਾ ਨਿਰਦੇਸ਼ਾਂ ਤੇ ਕੌਮੀ ਪ੍ਰਧਾਨ ਅਮਰਬੀਰ ਸਿੰਘ ਢੋਟ ਨੇ ਭਾਈ ਜਸਪਾਲ ਸਿੰਘ ਨੂੰ ਨਵੇਂ ਐਲਾਨੇ ਜਥੇਬੰਦਕ ਢਾਂਚੇ ਵਿੱਚ ਕੌਮੀ ਸੀਨੀਅਰ ਪ੍ਰਧਾਨ ਦੇ ਅਹੁਦੇ ਨਾਲ ਨਿਵਾਜਿਆ ਹੈ। ਜਿਸ ਤੇ ਫਿਰੋਜ਼ਪੁਰ ਜ਼ਿਲੇ ਦੀ ਸਮੁੱਚੀ ਫੈਡਰੇਸ਼ਨ ਮਹਿਤਾ ਦੀ ਟੀਮ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।
ਇਸ ਨਿਯੁਕਤੀ ਦਾ ਜਿੱਥੇ ਹਰੇਕ ਪੰਥ ਦਰਦੀ ਅਤੇ ਹੋਰ ਧਾਰਮਿਕ ਜਥੇਬੰਦੀਆਂਂ ਦੇ ਆਗੂਆਂ ਨੇ ਸਵਾਗਤ ਕੀਤਾ ਹੈ, ਉੱਥੇ ਫੈਡਰੇਸ਼ਨ ਮਹਿਤਾ ਦੀ ਸਮੁੱਚੀ ਫਿਰੋਜ਼ਪੁਰ ਟੀਮ ਵਲੋ ਲੱਡੂ ਵੰਡ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ ਹੈ। ਫੈਡਰੇਸ਼ਨ ਆਗੂਆਂ ਵਲੋ ਭਾਈ ਜਸਪਾਲ ਸਿੰਘ ਦੇ ਗ੍ਰਹਿ ਵਿਖੇ ਪਹੁੰਚ ਕੇ ਵਧਾਈ ਦੇਣ ਦੇ ਨਾਲ ਨਾਲ ਉਨ੍ਹਾ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ ਗਿਆ।
ਆਪਣੇ ਸੰਬੋਧਨ ਵਿੱਚ ਭਾਈ ਜਸਪਾਲ ਸਿੰਘ ਨੇ ਕਿਹਾ ਕਿ ਜਥੇਬੰਦੀ ਨੇ ਜਿਸ ਉਮੀਦ ਨਾਲ ਉਨ੍ਹਾ ਨੂੰ ਯੋਗ ਸਮਝ ਕੇ ਜਥੇਬੰਦੀ ਦਿੱਤੀ ਹੈ, ਉਹ ਉਸਨੂੰ ਵਾਹਿਗੁਰੂ ਦੀ ਕਿਰਪਾ ਸਦਕਾ ਪੂਰੀ ਤਨਦੇਹੀ ਨਾਲ ਨਿਭਾਉਣ ਦਾ ਯਤਨ ਕਰਨਗੇ। ਯਾਦ ਰਹੇ ਕਿ ਫਿਰੋਜ਼ਪੁਰ ਜਿਲੇ ਨਾਲ ਸਬੰਧਤ ਹੋਰ ਆਗੂਆਂ ਸੁਖਦੇਵ ਸਿੰਘ ਲਾਡਾ, ਜਰਨੈਲ ਸਿੰਘ ਗਾਬੜੀਆ, ਗਗਨਦੀਪ ਸਿੰਘ ਚਾਵਲਾ ਅਤੇ ਅਮਰ ਸਿੰਘ ਗਾਬੜੀਆ ਨੂੰ ਵੀ ਉੱਚ ਅਹੁਦਿਆਂ ਤੇ ਨਿਯੁਕਤ ਕੀਤਾ ਗਿਆ ਹੈ।
ਇਸ ਸਮੇਂ ਭਾਈ ਜਸਪਾਲ ਸਿੰਘ ਨੂੰ ਸਨਮਾਨਿਤ ਕਰਨ ਮੌਕੇ ਸਵਰਨ ਸਿੰਘ ਪੰਜਵੜ, ਸੁਖਦੇਵ ਸਿੰਘ ਲਾਡਾ, ਜਰਨੈਲ ਸਿੰਘ ਗਾਬੜੀਆ, ਗਗਨਦੀਪ ਸਿੰਘ ਚਾਵਲਾ, ਅਮਰ ਸਿੰਘ ਗਾਬੜੀਆ, ਡਾ. ਗੁਰਮੀਤ ਸਿੰਘ ਸਿੱਧੂ, ਪਰਮਬੀਰ ਦੇ ਸੋਢੀ, ਕੁਲਦੀਪ ਸਿੰਘ ਨੰਦਾ, ਗੁਰਦਰਸ਼ਨ ਸਿੰਘ, ਜਗਸੀਰ ਸਿੰਘ ਠੇਠੀ, ਗੁਰਦੀਪ ਸਿੰਘ ਅਤੇ ਮਿਹਰ ਸਿੰਘ ਜੋਸਨ ਆਦਿ ਆਗੂ ਹਾਜ਼ਰ ਸਨ।