ਪੰਜਾਬਮਾਲਵਾ

ਮੋਰਿੰਡਾ ਪੱਕਾ ਮੋਰਚਾ 18ਵੇਂ ਦਿਨ ’ਚ ਹੋਇਆ ਸ਼ਾਮਲ, ਪੰਜਾਬ ਸਰਕਾਰ ਦਾ ਫੂਕਿਆ ਪੁਤਲਾ: ਦਰਸ਼ਨ ਬੇਲੂਮਾਜਰਾ

Morinda Pakka Morcha joins 18th day, Punjab government's effigy: Darshan Belumajra

ਮੋਰਿੰਡਾ, 2 ਨਵੰਬਰ: ਪੰਜਾਬ-ਯੂ.ਟੀ. ਮੁਲਾਜ਼ਮ ਤੇ ਪੈਂਨਸ਼ਨਰ ਸਾਂਝਾ ਫਰੰਟ ਦੁਆਰਾ ਚੱਲ ਰਿਹਾ ਮੋਰਿੰਡਾ ਪੱਕਾ ਮੋਰਚਾ ਅੱਜ 18 ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ। ਅੱਜ ਦੇ ਧਰਨੇ ਦੀ ਅਗਵਾਈ ਪ.ਸ.ਸ.ਫ.,1406-22-ਬੀ-ਚੰਡੀਗੜ੍ਹ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਦਰਸ਼ਨ ਸਿੰਘ ਬੇਲੂਮਾਜਰਾ ਨੇ ਕੀਤੀ।

ਇਸ ਮੌਕੇ ਦਰਸ਼ਨ ਸਿੰਘ ਬੇਲੂਮਾਜਰਾ ਨੇ ਕਿਹਾ ਕਿ ਮੁਲਾਜ਼ਮਾਂ ਦੇ ਲਗਾਤਾਰ ਸੰਘਰਸ਼ਾਂ ਦੇ ਦਬਾਓ ਅਧੀਨ ਪੰਜਾਬ ਸਰਕਾਰ ਨੇ 11% ਡੀ.ਏ.ਅਨਾਉਂਸ ਕਰ ਕੇ ਪੰਜਾਬ ਦੇ ਮੁਲਾਜ਼ਮਾਂ ਨੂੰ ਜਿੱਥੇ ਖੁਸ਼ ਕਰਨ ਦੀ ਕੌਸ਼ਿਸ਼ ਕੀਤੀ ਹੈ, ਉੱਥੇ ਹੀ ਇਹ ਅਤਿ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਡੀ.ਏ.ਦੀਆਂ ਕਿਸ਼ਤਾਂ ਦਾ ਸਮੁੱਚਾ ਬਕਾਇਆ ਦੇਣ, ਕੱਚੇ ਮੁਲਾਜ਼ਮਾਂ ਨੂੰ ਪੂਰੇ ਗਰੇਡਾਂ ਵਿੱਚ ਰੈਗੂਲਰ ਕਰਨ, 2004 ਤੋਂ ਬਾਅਦ ਨਿਯੁਕਤ ਮੁਲਾਜ਼ਮਾਂ ਤੇ ਪੁਰਾਣੀ ਪੈਂਨਸ਼ਨ ਬਹਾਲ ਕਰਨ ਬਾਰੇ, ਮਾਣ ਭੱਤਾ ਮੁਲਾਜ਼ਮਾਂ ਮਿੱਡ-ਡੇ-ਮੀਲ ਵਰਕਰਾਂ, ਆਂਗਣਵਾੜੀ ਵਰਕਰਾਂ, ਆਸ਼ਾ ਵਰਕਰਾਂ ਨੂੰ ਘੱਟੋ-ਘੱਟ ਉਜਰਤ ਦੇ ਘੇਰੇ ਵਿੱਚ ਲਿਆ ਕੇ ਮਿਹਨਤਾਨਾ ਦੇਣ ਬਾਰੇ ਕੋਈ ਵੀ ਯੋਗ ਹੁੰਗਾਰਾ ਨਹੀਂ ਭਰਿਆ।

ਇਸ ਮੌਕੇ ਸੂਬਾ ਜਨਰਲ ਸਕੱਤਰ ਤੀਰਥ ਸਿੰਘ ਬਾਸੀ ਨੇ ਕਿਹਾ ਕਿ ਸਾਂਝਾ ਫਰੰਟ ਦੇ ਆਗੂਆਂ ਵਲੋਂ ਪੇਅ-ਕਮਿਸ਼ਨ ਦੀ ਰਿਪੋਰਟ ’ਚ ਦਲੀਲਾਂ ਸਮੇਤ ਅਤੇ ਅੰਕੜਿਆਂ ਸਮੇਤ ਵਾਰ-ਵਾਰ ਗੱਲਬਾਤ ਹੋਣ ਦੇ ਬਾਵਜੂਦ ਵੀ ਪੇਅ-ਕਮਿਸ਼ਨ ਦੀਆਂ ਸਿਫਾਰਸ਼ਾਂ ਨੂੰ ਆਗੂਆਂ ਵਲੋਂ ਦਿੱਤੇ ਗਏ ਸੁਝਾਵਾਂ ਅਨੁਸਾਰ ਲਾਗੂ ਕਰਨ ਲਈ ਵੀ ਮੁੱਖ ਮੰਤਰੀ ਪੰਜਾਬ ਨੇ ਕੋਈ ਵੀ ਬਿਆਨ ਜਾਰੀ ਨਹੀਂ ਕੀਤਾ। ਆਗੂਆਂ ਨੇ ਕਿਹਾ ਕਿ ਜਦੋਂ ਤੱਕ ਪੇਅ-ਕਮਿਸ਼ਨ ਦੀਆਂ ਸਿਫਾਰਸ਼ਾਂ ਨੂੰ ਮੁਲਾਜ਼ਮ ਹਿੱਤਾਂ ਵਿੱਚ ਸੋਧ ਕੇ ਲਾਗੂ ਨਹੀਂ ਕੀਤਾ ਜਾਂਦਾ, ਉਦੋਂ ਤੱਕ ਪੰਜਾਬ-ਯੂ. ਟੀ.ਮੁਲਾਜ਼ਮ ਅਤੇ ਪੈਂਨਸ਼ਨਰ ਸਾਂਝਾ ਫਰੰਟ ਵਲੋਂ ਸੰਘਰਸ਼ ਲਗਾਤਾਰ ਜਾਰੀ ਰਹੇਗਾ।

ਅੱਜ ਦੇ ਧਰਨੇ ਦੌਰਾਨ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਦੇ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਹੋਏ ਪੰਜਾਬ ਸਰਕਾਰ ਦਾ ਪੁੱਤਲਾ ਫੂਕ ਕੇ ਪਿੱਟ ਸਿਆਪਾ ਵੀ ਕੀਤਾ। ਇਸ ਮੌਕੇ ਕੁਲਦੀਪ ਸਿੰਘ ਕੌੜਾ, ਨਾਥ ਸਿੰਘ ਬੁਰਜਕ, ਗੁਰਦਰਸ਼ਨ ਸਿੰਘ ਖਮਾਣੋਂ, ਨਿਰਮੋਲਕ ਸਿੰਘ ਹੀਰਾ, ਗੁਰਦੀਪ ਸਿੰਘ ਸਮਰਾਲਾ, ਜੱਗੀ ਰਾਮ ਸਮਰਾਲਾ, ਮਲਕੀਤ ਸਿੰਘ ਅੱਪਰਾ, ਸਤਵਿੰਦਰ ਸਿੰਘ ਫਿਲੌਰ, ਸਮੈਲ ਖਾਂਹ ਭਾਦਸੋਂ, ਮਨਜੀਤ ਸਿੰਘ ਰੋਪੜ, ਕਰਮਜੀਤ ਸਿੰਘ ਰੋਪੜ, ਮੋਹਿਤ ਸ਼ਰਮਾ ਰੋਪੜ, ਸੂਰਜ ਕੁਮਾਰ ਗੁਰਾਇਆ, ਮਨਪ੍ਰੀਤ ਸਿੰਘ ਸਮਰਾਲਾ, ਵਿਜੇ ਕੁਮਾਰ ਸਮਰਾਲਾ, ਕਾਲਾ ਸਿੰਘ ਸਮਾਣਾ, ਅਸ਼ੋਕ ਕੁਮਾਰ, ਦੇਵ ਰਾਜ, ਹਰੀ ਚੰਦ, ਮਨਪ੍ਰੀਤ ਸਿੰਘ ਫਿਲੌਰ, ਹਰਮੇਸ਼ ਸਿੰਘ ਨਾਭਾ, ਗੁਰਪਰੀਤ ਸਿੰਘ ਮਰੌੜ ਆਦਿ ਹਾਜ਼ਰ ਰਹੇ।

Show More

Related Articles

Leave a Reply

Your email address will not be published. Required fields are marked *

Back to top button