ਪੰਜਾਬਮਾਝਾ
Trending

ਗੁਰੂ ਅਰਜਨ ਦੇਵ ਪਬਲਿਕ ਸਕੂਲ ਵਿਖੇ ਵਿਦਿਆਰਥੀਆਂ ਨੇ ਪਟਾਕੇ ਨਾ ਚਲਾਉਣ ਦਾ ਲਿਆ ਅਹਿਦ

Students at Guru Arjan Dev Public School pledge not to firecrackers.

ਰੰਗੋਲੀ, ਲੇਖ ਲਿਖਣ ਅਤੇ ਸੁੰਦਰ ਲਿਖਾਈ ਦੇ ਕਰਵਾਏ ਗਏ ਮੁਕਾਬਲੇ

ਚੋਹਲਾ ਸਾਹਿਬ 3 ਨਵੰਬਰ (ਬਿਊਰੋ) ਸਥਾਨਕ ਗੁਰੂ ਅਰਜਨ ਦੇਵ ਪਬਲਿਕ ਸਕੂਲ ਵਿਖੇ ਅੱਜ ਸਮੁੱਚੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਦਿਵਾਲੀ ਦੇ ਪਵਿੱਤਰ ਤਿਉਹਾਰ ਮੌਕੇ ਕਿਸੇ ਵੀ ਕਿਸਮ ਦੀ ਆਤਿਸ਼ਬਾਜੀ ਨਾ ਚਲਾਉਣ ਦਾ ਅਹਿਦ ਲਿਆ। ਇਸ ਮੌਕੇ ਤੇ ਅੰਤਰ ਹਾਊਸ ਮੁਕਾਬਲੇ ਕਰਵਾਏ ਗਏ। ਜਿੰਨਾਂ ਵਿੱਚ ਵਾਤਾਵਰਣ ਸਬੰਧੀ ਕੁਇਜ ਮੁਕਾਬਲੇ, ਰੰਗੋਲੀ ਮੁਕਾਬਲੇ ਅਤੇ ਪ੍ਰਦੂਸ਼ਣ ਸਮੱਸਿਆ ਸਬੰਧੀ ਲੇਖ ਮੁਕਾਬਲੇ ਕਰਵਾਏ ਗਏ। ਬੱਚਿਆਂ ਨੇ ਸਕੂਲ ਕੰਪਲੈਕਸ ਨੂੰ ਸੁੰਦਰ ਬਣਾਉਣ ਲਈ ਸਵੈ ਇੱਛਾ ਨਾਲ ਪਹਿਲ ਕਦਮੀਂ ਕਰਦਿਆਂ ਸਕੂਲ ਕੰਪਲੈਕਸ ਨੂੰ ਦੁਲਹਨ ਵਾਂਗ ਸਜਾ ਦਿੱਤਾ।

ਇਸ ਮੌਕੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕਰਨ ਸਮੇਂ ਸਕੂਲ ਪ੍ਰਬੰਧਕ ਡੀ.ਆਰ.ਤਰਲੋਚਨ ਸਿੰਘ ਨੇ ਦਿਵਾਲੀ ਦੇ ਇਤਿਹਾਸਕ ਪਿਛੋਕੜ ਬਾਰੇ ਦੱਸਦਿਆਂ ਕਿਹਾ ਕਿ ਇਹ ਗੁਰਬਾਣੀ ਅਨੁਸਾਰ ਮਨੁੱਖ ਨੂੰ ਆਪਣੇ ਮਨ ਮਸਤਕ ਵਿੱਚ ਗਿਆਨ ਰੂਪੀ ਦੀਵੇ ਬਾਲਣ ਦੀ ਜਰੂਰਤ ਹੈ ਅਤੇ ਇਸ ਤਿਉਹਾਰ ਨੂੰ ਪ੍ਰਦੂਸ਼ਣ ਰਹਿਤ ਮਨਾਕੇ ਮਨੁੱਖਤਾ ਦੀ ਸੇਵਾ ਕਰਨੀ ਚਾਹੀਦੀ ਹੈ।

ਸ. ਬਲਬੀਰ ਸਿੰਘ ਪਰਵਾਨਾ ਨੇ ਕਿਹਾ ਕਿ ਅਜੋਕਾ ਵਾਯੂ ਮੰਡਲ ਪਹਿਲਾਂ ਹੀ ਇੰਨਾ ਜਹਿਰੀਲਾ ਹੋ ਚੁੱਕਾ ਹੈ ਕਿ ਮਨੁੱਖ ਤਾਂ ਕੀ, ਧਰਤੀ ਦੇ ਕਿਸੇ ਵੀ ਜੀਵ ਜੰਤੂ ਵਾਸਤੇ ਸਾਹ ਲੈਣਾ ਬੇਹੱਦ ਦੁੱਭਰ ਹੋ ਚੁੱਕਾ ਹੈ। ਉਨਾਂ ਕਿਹਾ ਕਿ ਪਟਾਕਿਆਂ ਦੇ ਜਹਿਰੀਲੇ ਧੂੰਏ ਕਾਰਨ ਮੋਨੋ ਆਕਸਾਈਡ ਵਰਗੀਆਂ ਜਹਿਰੀਲੀਆਂ ਗੈਸਾਂ ਸਾਡੀਆਂ ਅੱਖਾਂ, ਫੇਫੜੇ ਅਤੇ ਚਮੜੀ ਸਬੰਧੀ ਭਿਆਨਕ ਰੋਗ ਪੈਦਾ ਕਰਦੀਆ ਹਨ। ਹਰ ਸਾਲ ਹਜਾਰਾ ਬੱਚੇ ਆਪਣੀਆਂ ਅਨਮੋਲ ਅੱਖਾਂ ਦੇ ਨੁਕਸਾਨ ਕਾਰਨ ਅੰਨੇ ਹੋ ਜਾਂਦੇ ਹਨ ਅਤੇ ਦਮਾਂ ਅਤੇ ਤਪਦਿਕ ਦੇ ਰੋਗੀਆਂ ਵਿੱਚ ਬੇਤਹਾਸ਼ਾ ਵਾਧਾ ਹੋ ਜਾਂਦਾ ਹੈ। ਉਹਨਾਂ ਨੇ ਕਿਹਾ ਕਿ ਪਟਾਕਾ ਰਹਿਤ ਦਿਵਾਲੀ ਮਨਾਉਣੀ ਜਿੱਥੇ ਅੱਜ ਮਨੁੱਖਤਾ ਦੀ ਸੇਵਾ ਹੈ ਉੱਥੇ ਪਰਿਵਾਰਾਂ ਨੂੰ ਬੇਲੋੜੇ ਆਰਥਿਕ ਸੰਕਟ ਵਿੱਚੋਂ ਵੀ ਬਚਾਇਆ ਜਾ ਸਕਦਾ ਹੈ।

ਇਸ ਮੌਕੇ ਕਰਵਾਏ ਗਏ ਰੰਗੋਲੀ ਮੁਕਾਬਲੇ ਵਿੱਚ ਯੈਲੋ ਹਾਊਸ ਦੀ ਗੁਰਬੀਰ ਕੌਰ ਦੀ ਟੀਮ ਪਹਿਲੇ, ਗ੍ਰੀਨ ਹਾਊਸ ਦੀ ਸੁਖਮਨਪ੍ਰੀਤ ਕੌਰ ਦੀ ਟੀਮ ਦੂਜੇ ਅਤੇ ਰੈਡ ਹਾਊਸ ਅਰਪਣਦੀਪ ਕੌਰ ਦੀ ਟੀਮ ਤੀਜੇ ਨੰਬਰ ਤੇ ਰਹੀ। ਇਸੇ ਤਰਾਂ ਲੇਖਣ ਮੁਕਾਬਲੇ ਵਿੱਚੋਂ ਯੈਲੋ ਹਾਊਸ ਦੀ ਮਨਪ੍ਰੀਤ ਕੌਰ ਪਹਿਲੇ, ਰੈਡ ਹਾਊਸ ਦੀ ਗੁਰਪ੍ਰੀਤ ਕੌਰ ਦੂਸਰੇ ਅਤੇ ਹੁਸਨਦੀਪ ਸਿੰਘ ਅਤੇ ਅੰਸ਼ਦੀਪ ਸਿੰਘ ਤੀਜੇ ਸਥਾਨ ਤੇ ਰਹੇ।

ਸਟੇਜ ਸੰਚਾਲਣ ਮੈਡਮ ਸੰਦੀਪ ਕੌਰ ਨੇ ਬਾਖੂਬੀ ਕੀਤਾ। ਇਸ ਸਮੇਂ ਸਕੂਲ ਪ੍ਰਬੰਧਕ ਮਾਸਟਰ ਬਲਬੀਰ ਸਿੰਘ, ਮੈਡਮ ਗਗਨਦੀਪ ਕੌਰ, ਮੈਡਮ ਪ੍ਰਦੀਪ ਕੌਰ, ਮੈਡਮ ਗੁਰਪ੍ਰੀਤ ਕੌਰ, ਮੈਡਮ ਸਿਮਰਜੀਤ ਕੌਰ, ਮੈਡਮ ਰੁਪਿੰਦਰ ਕੌਰ ਵੀ ਹਾਜ਼ਰ ਸਨ।

Show More

Related Articles

Leave a Reply

Your email address will not be published. Required fields are marked *

Back to top button