ਪੰਜਾਬਰਾਜਨੀਤੀ

ਆਮ ਆਦਮੀ ਪਾਰਟੀ ਵੱਲੋਂ ਜਿਲ੍ਹਾ ਮੋਗਾ ਦੇ ਅਹੁਦੇਦਾਰਾਂ ਦੀਆਂ ਨਿਯੁਕਤੀਆਂ

ਮੋਗਾ 4 ਅਗਸਤ (ਹਰਪਾਲ ਸਹਾਰਨ) ਆਮ ਆਦਮੀ ਪਾਰਟੀ ਪੰਜਾਬ ਇਕਾਈ ਵਲੋਂ ਆਪਣੇ ਸੁੰਗਠਨਾਤਮਕ ਢਾਂਚੇ ਨੂੰ ਮਜ਼ਬੂਤ ਕਰਦੇ ਹੋਏ ਅਲੱਗ-ਅਲੱਗ ਨਿਯੁਕਤੀਆਂ ਕੀਤੀਆਂ ਗਈਆਂ। ਇਸ ਮੌਕੇ ਜਿਲ੍ਹਾ ਪ੍ਰਧਾਨ ਐਸ. ਸੀ. ਵਿੰਗ ਪਿਆਰਾ ਸਿੰਘ ਬੱਧਨੀ ਵੱਲੋਂ ਨਿਯੁਕਤੀ ਪੱਤਰ ਦਿੰਦੇ ਹੋਏ ਡਾਕਟਰ ਨੂਰ ਧਾਲੀਵਾਲ ਨੂੰ ਐਸ. ਸੀ. ਵਿੰਗ ਜਿਲ੍ਹਾ ਮੋਗਾ ਦੇ ਜੋਇੰਟ ਸਕੱਤਰ, ਜਗਰੂਪ ਸਿੰਘ ਨੂੰ ਵਾਇਸ ਪ੍ਰਧਾਨ ਐਸ. ਸੀ. ਵਿੰਗ ਜਿਲ੍ਹਾ ਮੋਗਾ ਅਤੇ ਮਿਲਾਪ ਸਿੰਘ ਨੂੰ ਐਸ. ਸੀ. ਵਿੰਗ ਹਲਕਾ ਮੋਗਾ ਦਾ ਸ਼ਹਿਰੀ ਪ੍ਰਧਾਨ ਲਗਾਇਆ ਗਿਆ।

ਇਸ ਮੌਕੇ ਉਨ੍ਹਾਂ ਨੂੰ ਹਲਕਾ ਇੰਚਾਰਜ ਮੋਗਾ ਨਵਦੀਪ ਸਿੰਘ ਵਲੋਂ ਵਧਾਈਆਂ ਦਿੱਤੀਆਂ ਗਈਆਂ। ਇਸ ਉਪਰੰਤ ਸਾਰੇ ਅਹੁਦੇਦਾਰਾਂ ਨੇ ਸੌਂਪੀ ਗਈ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣ ਦਾ ਅਹਿਦ ਕੀਤਾ।

Show More

Related Articles

Leave a Reply

Your email address will not be published. Required fields are marked *

Back to top button