ਪੰਜਾਬਮਾਝਾ
Trending

ਬੰਦੀ ਛੋੜ ਦਿਵਸ ਤੇੇ ਅੱਜ ਮਾਰਚ ਕੱਢ ਕੇ ਕੀਤਾ ਜਾਵੇਗਾ ਸਿੱਖ ਨੀਤੀ ਦਾ ਅਗਾਜ: ਭਾਈ ਵਡਾਲਾ

The release of Sikh policy will be started today on the day of release of prisoners: Bhai Wadala

ਸ਼੍ਰੀ ਅੰਮ੍ਰਿਤਸਰ ਸਾਹਿਬ, 4 ਨਵੰਬਰ: 328 ਸਰੂਪਾਂ ਦੇ ਬਾਬਤ ਇਨਸ਼ਾਫ ਨ ਮਿਲਣ ਤਕ ਸੰਗਤਾਂ ਦੇ ਸਹਿਣਯੋਗ ਨਾਲ ਲਾਇਆ ਮੋਰਚਾ 365 ਦਿਨ ਪੂਰੇ ਕਰ ਦੂਜੇ ਸਾਲ ਵਿੱਚ ਪ੍ਰਵੇਸ਼ ਕਰ ਗਿਆ ਰੋਜ ਦੀ ਤਰ੍ਹਾ ਹੀ ਬੀਬੀਆਂ ਦੇ ਜੱਥੇ ਨੇ ਸੁਖਮਨੀ ਸਾਹਿਬ ਜੀ ਦੇ ਜਾਪ ਕੀਤੇੇ ਉਪਰੰਤ ਮੋਰਚੇ ਅਤੇ ਕਿਸਾਨੀ ਅੰਦੋਲਨ ਦੀ ਫਤਿਹਯਾਬੀ ਲਈ, ਬੰਦੀ ਸਿੰਘਾਂ ਦੀ ਹਿਾਈ ਲਈ ਅਰਦਾਸ ਕੀਤੀ।

ਭਾਈ ਵਡਾਲਾ ਜੀ ਨੇ ਬੋਲਦਿਆਂ ਕਿਹਾ ਕਿ ਧਾਰਮਿਕ, ਰਾਜਨੀਤਕ, ਆਰਥਿਕ ਦੀਵੇ ਓਸ ਸਮਾਜ ਦੇ ਹੀ ਜਗਦੇ ਹਨ। ਜਿਨ੍ਹਾਂ ਦੇ ਆਗੂ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ ਵਰਗੇ ਹੋਣ ਅਤੇ ਗਵਾਲਿਅਰ ਦੇ ਕਿਲ੍ਹੇ ਤੋਂ ਗੁਰੂ ਸਾਹਿਬ ਵਲੋਂ ਬਖਸ਼ੀ ਸਿੱਖ ਨੀਤੀ ਦੇ ਨਾਲ ਗੁਰੂ ਸਾਹਿਬ ਜੀ ਦੇ ਨਾਲ ਨਾਲ 52 ਰਾਜਿਆਂ ਨੂੰ ਵੀ ਅਜਾਦ ਕਰਵਾ ਲੈਣ ਵਾਲੀ ਸੂਝ ਰਖਦੇ ਹੋਣ। ਪਰ ਅਜੋਕੇ ਪੰਥਕ ਅਖਵਾਉਂਦੇ ਅਤੇ ਧਰਮ ਦੇ ਲੰਬੜਦਾਰ ਅਖਵਾਉਂਦੇ, ਅਜੇ ਤਕ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੱਖਾਂ ਦੀ ਰਿਹਾਈ ਕਰਵਾ ਸਕੇ ਤੇ ਨਾ ਹੀ ਕਿਸਾਨੀ ਬਿੱਲ ਰੱਦ ਕਰਵਾ ਕਿਸਾਨੀ ਮੋਰਚੇ ਵਿੱਚ ਸ਼ਹੀਦ ਹੋਣ ਵਾਲੇ 700 ਤੋਂ ਜਿਆਦਾ ਕਿਸਾਨਾਂ ਦੇ ਪਰਿਵਾਰਾਂ ਲਈ ਕੁੱਝ ਕਰ ਸਕੇ। ਨ ਬਾਦਲਕਿਆਂ ਵਲੋਂ ਸ਼੍ਰੋਮਣੀ ਕਮੇਟੀ ਨਾਲ ਰਲ ਚੋਰੀ ਵੇਚ ਦਿੱਤੇ ਗਏ 328 ਸਰੂਪਾਂ ਦਾ ਇਨਸਾਫ ਦਿਲਾ ਸਕੇ।

ਸ. ਵਡਾਲਾ ਨੇ ਕਿਹਾ ਕਿ ਇਨਸਾਫ ਦੀ ਮੰਗ ਨੂੰ ਅਣਸੁਣਿਆ ਕਰ ਕੇ ਜਿੱਥੇ ਸ਼੍ਰੋਮਣੀ ਕਮੇਟੀ ਨੇ ਖੁਦ ਚੁੱਪ ਵਟ ਛੱਡੀ ਓਥੇ ਹੀ ਸਰਕਾਰਾਂ ਨੇ ਵੀ ਘੇਸਲ ਮਾਰ ਇਨਸਾਫ ਦੀ ਮੰਗ ਨੂੰ ਅੱਖੋਂ-ਪਰੋਖੇ ਕਰ ਛੱਡਿਆ। ਪਰ ਸਿੱਖ ਸਦਭਾਵਨਾ ਦਲ ਨੇ ਆਪਣਾ ਫਰਜ ਨਿਭਾਉਦਿਆਂ ਸੰਗਤਾਂ ਦੇ ਸਹਿਯੋਗ ਨਾਲ ਮੋਰਚਾ ਲਾ ਦਰਬਾਰ ਸਾਹਿਬ ਆਉਦੀਆਂ ਸੰਗਤਾਂ ਦੇ ਨਾਲ-ਨਾਲ ਪਿੰਡੋ-ਪਿੰਡੀ ਅਤੇ ਹਰ ਸ਼ਹਿਰ ਕਸਬੇ ਤੱਕ ਪਹੁੰਚ ਕਰਕੇ ਇਨਸਾਫ ਲਈ ਜਾਗਰੂਕਤਾ ਪੈਦਾ ਕੀਤੀ। ਜਿਸ ਦੇ ਸਦਕਾ ਪਿੰਡਾਂ, ਕਸਬਿਆਂ, ਸ਼ਹਿਰਾਂ ਵਿੱਚੋਂ ਸੰਗਤਾਂ ਪੰਥਕ ਹੋਕੇ ਦੇ ਥੜੇ ਉਪਰ ਪਹੁੰਚ ਕੇ ਇਨਸਾਫ ਦੀ ਅਵਾਜ ਨੂੰ ਬੁਲੰਦ ਕਰਦੀਆਂ ਰਹੀਆਂ। ਇਸ ਦੌਰਾਨ ਵੱਡੀਆਂ ਪ੍ਰਾਪਤੀਆਂ ਵੀ ਸੰਗਤਾਂ ਦੇ ਝੋਲੀ ਪਈਆਂ ਜਿਸ ਵਿੱਚੋਂ ਗੁਰੂ ਰਾਮ ਦਾਸ ਸਰਾਂ, ਪੁਰਾਤਨ ਬੁੰਗਿਆਂ ਵਰਗੀਆਂ ਪੁਰਾਤਨ, ਇਤਿਹਾਸਿਕ ਇਮਾਰਤਾਂ ਨੂੰ ਬਚਾਉਣਾ ਸ਼ਾਮਿਲ ਹੈ।

ਸ. ਵਡਾਲਾ ਨੇ ਕਿਹਾ ਕਿ ਪੰਥਕ ਹੋਕੇ ਦੇ ਥੜੇ ਤੋਂ ਗੁਰਦੁਆਰਾ ਪ੍ਰਬੰਧ ਨੂੰ ਲੀਹਾਂ ਤੇ ਲੈ ਕੇ ਆਉਣ ਲਈ ਗੁਰਦੁਆਰਿਆਂ ਵਿੱਚੋ ਰਾਜਨੀਤੀ ਨੂੰ ਲਾਂਭੇ ਕਰ ਸਿੱਖਨੀਤੀ ਦੀ ਗੱਲ ਵੀ ਕੀਤੀ ਜਾਂਦੀ ਰਹੀ। ਜਿਸ ਨੂੰ ਪੱਕੇ ਤੌਰ ਉਤੇ ਘਰ-ਘਰ ਪਹੁੰਚਾਉਣ ਲਈ ਅੱਜ ਪੰਥਕ ਹੋਕੇ ਦੇ ਥੜੇ ਉਤੋਂ ਬੰਦੀ ਛੋੜ ਮੌਕੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਬਾਰਾਂ ਦਰਵਾਜਿਆਂ ਦੇ ਚਾਰੇ ਪਾਸੇ ਇਕ ਜਾਗਰੂਕਤਾ ਮਾਰਚ ਵੀ ਕਢਿੱਆ ਜਾ ਰਿਹਾ ਹੈ। ਜਿਸ ਦੇ ਵਿੱਚ ਗਵਾਲਿਅਰ ਦੇ ਕਿਲ੍ਹੇ ਤੋਂ ਗੁਰੂ ਸਾਹਿਬ ਵਲੋਂ ਅਜਾਦ ਕਰਵਾਏ 52 ਰਾਜਿਆਂ ਵਾਂਗ 52 ਸਿੱਖ “ਸਿੱਖਨੀਤੀ ਦਾ ਸੁਣੇਹਾ” ਦੇਣਗੇ।

ਆਓ ਇਸ ਦਿਵਾਲੀ ਕਿਸਾਨ ਅੰਦੋਲਨ ਵਿੱਚ ਸਹੀਦ ਹੋਏ ਕਿਸਾਨਾਂ ਨੂੰ, ਨਵੰਬਰ 1984 ਸਿੱਖ ਕਤਲੇਆਮ ਵਿੱਚ ਸ਼ਹੀਦ ਹੇਏ ਸਿੱਖਾਂ ਨੂੰ ਯਾਦ ਕਰਦਿਆਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋਇਆਂ ਬੇਅਦਬੀਆਂ ਨੂੰ ਮੁੱਖ ਰੱਖਦਿਆਂ ਇਸ ਦਿਵਾਲੀ ਆਤਿਸ਼ਬਾਜੀ ਨਾ ਕਰ ਕੇ ਆਰਥਿਕ ਅਤੇ ਮਾਨਸਿਕ ਦਿਵਾਲਾ ਨਾ ਕਢਿਏ ਅਤੇ ਪਉਣ ਪਾਣੀ ਦੀ ਸੁਰਖਿੱਆ ਯਕੀਨੀ ਬਣਾੳਣ ਲਈ ਸੁਚੇਤ ਹੁੰਦਿਆਂ ਗੁਰੂ ਸਹਿਬਾਨਾਂ ਦੇ ਸੁਝਾਏ ਮਾਰਗ ਉਪਰ ਚਲੀਏ।

ਆਓ ਰਲ ਮਿਲ ਪੰਥ ਦੀ ਚੜ੍ਹਦੀ ਕਲਾ ਲਈ ਅਤੇ ਕੌਮ ਦੇ ਬੇਹਤਰ ਭਵਿੱਖ ਲਈ ਸਿੱਖ ਸਦਭਾਵਨਾ ਦਲ ਨਾਲ ਮੌਢੇ ਨਾਲ ਮੌਢਾ ਜੋੜ ਤੁਰੀਏ। ਬਾਦਲਕਿਆਂ ਨੂੰ ਬਾਹਰ ਕੱਢ ਨਰਾਇਣੂ ਭਜਾਈਏ ਪੰਥ ਰੁਸ਼ਨਾਈਏ, ਸਿੱਖਨੀਤੀ ਲਿਆਈਏ ਰਾਜਨੀਤੀ ਭਜਾਈਏ ਦਾ ਹੋਕਾ ਦਈਏ ਅਤੇ ਗੁਰਦੁਆਰਾ ਪ੍ਰਬੰਧ ਨੂੰ ਅਜਾਦ ਕਰਵਾ ਕੇ ਆਪਣੀ ਬੋਲੀ, ਆਪਣੀ ਭਾਸ਼ਾ, ਆਪਣੇ ਹੱਕਾਂ ਲਈ ਅੱਗੇ ਵਧੀਏ।

Show More

Related Articles

Leave a Reply

Your email address will not be published. Required fields are marked *

Back to top button