
ਸ੍ਰੀ ਮੁਕਤਸਰ ਸਾਹਿਬ, 9 ਨਵੰਬਰ: ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਰ ਸੂਚੀ ਦੀ ਸਰਸਰੀ ਸੁਧਾਈ ਯੋਗਤਾ 01 ਜਨਵਰੀ 2022 ਦਾ ਕੰਮ ਚੱਲ ਰਿਹਾ ਹੈ। ਇਸ ਅਧੀਨ 30 ਨਵੰਬਰ 2021 ਤੱਕ ਦਾਅਵੇ ਅਤੇ ਇਤਰਾਜ਼ ਆਮ ਜਨਤਾ ਵੱਲੋਂ ਬੂਥ ਲੈਵਲ ਅਫਸਰਾਂ ਨੂੰ, ਚੋਣਕਾਰ ਰਜਿਸਟ੍ਰੇਸ਼ਨ ਦਫਤਰਾਂ ਅਤੇ ਜਿਲ੍ਹਾ ਚੋਣ ਦਫਤਰ ਵਿਖੇ ਜਮ੍ਹਾਂ ਕਰਵਾਏ ਜਾ ਰਹੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ. ਹਰਬੰਸ ਸਿੰਘ ਤਹਿਸੀਲਦਾਰ, ਸ੍ਰੀ ਮੁਕਤਸਰ ਸਾਹਿਬ ਨੇ ਕੀਤਾ।
ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਵੀਜਨਲ ਕਮਿਸ਼ਨਰ, ਡਵੀਜਨ ਫਿਰੋਜਪੁਰ, ਫਿਰੋਜਪੁਰ-ਕਮ-ਰੋਲ ਅਬਜਰਵਰ, ਡਵੀਜਨ ਫਿਰੋਜਪੁਰ 12 ਨਵੰਬਰ, ਦਿਨ ਸ਼ੁਕਰਵਾਰ ਨੂੰ ਸਵੇਰੇ 11-00 ਵਜੇ ਮੀਟਿੰਗ ਹਾਲ, ਦਫਤਰ ਡਿਪਟੀ ਕਮਿਸ਼ਨਰ, ਸ੍ਰੀ ਮੁਕਤਸਰ ਸਾਹਿਬ ਵਿਖੇ ਆਮ ਜਨਤਾ ਨੂੰ ਮਿਲਨ ਲਈ ਪਹੁੰਚ ਰਹੇ ਹਨ।
ਤਹਿਸੀਲਦਾਰ ਸਾਹਿਬ ਨੇ ਦੱਸਿਆ ਕਿ ਜਿਲ੍ਹੇ ਦੇ ਕਿਸੇ ਵੀ ਵਿਅਕਤੀ ਨੂੰ ਵੋਟਰ ਸੂਚੀ ਦੀ ਸੁਧਾਈ ਦੇ ਸਬੰਧੀ ਕੋਈ ਸ਼ਿਕਾਇਤ ਹੋਵੇ ਤਾਂ ਉਹ ਨਿਜੀ ਰੂਪ ਵਿੱਚ 12 ਨਵੰਬਰ 2021 ਨੂੰ ਸਵੇਰੇ 11.00 ਵਜੇ ਮੀਟਿੰਗ ਹਾਲ, ਦਫਤਰ ਡਿਪਟੀ ਕਮਿਸ਼ਨਰ, ਸ੍ਰੀ ਮੁਕਤਸਰ ਸਾਹਿਬ ਵਿਖੇ ਹਾਜਿਰ ਆ ਕੇ ਰੋਲ ਆਬਜਰਵਰ ਨੂੰ ਆਪਣੀ ਸ਼ਿਕਾਇਤ ਪੇਸ਼ ਕਰ ਸਕਦਾ ਹੈ।