ਪੰਜਾਬਮਾਲਵਾ
Trending

ਡੀਏਪੀ ਦੀ ਘਾਟ ਸਬੰਧੀ ਸ਼੍ਰੋਮਣੀ ਅਕਾਲੀ ਦਲ ਨੇ ਫੂਕਿਆ ਗਿਆ ਮੁੱਖ ਮੰਤਰੀ ਪੰਜਾਬ ਦਾ ਪੁਤਲਾ

Shiromani Akali Dal blows up effigy of Punjab Chief Minister over DAP deficiency.

ਫਿਰੋਜ਼ਪੁਰ, 9 ਨਵੰਬਰ (ਅਸ਼ੋਕ ਭਾਰਦਵਾਜ) ਕਣਕ ਦੀ ਬਿਜਾਈ ਦੇ ਸੀਜ਼ਨ ਦੇ ਚੱਲਦਿਆ ਡੀਏਪੀ ਖਾਦ ਦੀ ਭਾਰੀ ਕਿੱਲਤ ਕਰਕੇ ਕਿਸਾਨ ਖੱਜਲ ਖੁਆਰ ਹੋ ਰਹੇ ਹਨ। ਜਿਸ ਕਰਕੇ ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਫਿਰੋਜ਼ਪੁਰ ਦੇ ਡੀ.ਸੀ. ਦਫ਼ਤਰ ਸਾਹਮਣੇ ਮੁੱਖ ਮੰਤਰੀ ਪੰਜਾਬ ਦੇ ਖਿਲਾਫ਼ ਰੋਸ ਪ੍ਰਦਰਸ਼ਨ ਕਰਦਿਆ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਪੁੱਤਲਾ ਫੂਕਿਆ ਗਿਆ। ਇਹ ਪ੍ਰਦਰਸ਼ਨ ਜ਼ਿਲ੍ਹਾ ਜੱਥੇਦਾਰ ਵਰਦੇਵ ਸਿੰਘ ਨੋਨੀ ਮਾਨ, ਫਿਰੋਜ਼ਪੁਰ ਦਿਹਾਤੀ ਤੋਂ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਜਿੰਦੂ, ਫਿਰੋਜ਼ਪੁਰ ਸ਼ਹਿਰੀ ਹਲਕਾ ਦੇ ਮੁੱਖ ਸੇਵਾਦਾਰ ਰੋਹਿਤ ਵੋਹਰਾ, ਜ਼ਿਲ੍ਹਾਂ ਯੂਥ ਪ੍ਰਧਾਨ ਦਿਹਾਤੀ ਸੁਰਿੰਦਰ ਸਿੰਘ ਬੱਬੂ ਦੀ ਅਗਵਾਈ ‘ਚ ਕੀਤਾ ਗਿਆ।

ਇਸ ਮੌਕੇ ਪੱਤਰਕਾਰਾਂ ਨਾਲ ਗੱਤਬਾਤ ਦੌਰਾਨ ਅਕਾਲੀ ਆਗੂ ਨੇ ਦੱਸਿਆ ਕਿ ਪਹਿਲਾਂ ਤਾਂ ਮੰਡੀਆਂ ‘ਚ ਬਾਰਦਾਨੇ ਦੀ ਘਾਟ ਕਰਕੇ ਕਿਸਾਨਾਂ ਨੂੰ ਖੱਜਲ ਖੁਆਰ ਹੋਣਾ ਪਿਆ ਅਤੇ ਹੁਣ ਕਣਕ ਦੀ ਬਿਜਾਈ ਦਾ ਸਮਾਂ ਲੰਘ ਰਿਹਾ। ਪਰ ਕਣਕ ਦੀ ਬਿਜਾਈ ਲਈ ਲੋਂੜੀਦੀ ਡੀਏਪੀ ਖਾਦ ਕਿਸਾਨਾਂ ਨੂੰ ਅਜੇ ਤੱਕ ਨਾ ਮਿਲਣ ਕਰਕੇ ਕਿਸਾਨਾਂ ਨੂੰ ਖੱਜਲ ਖੁਆਰ ਹੋਣਾ ਪੈ ਰਿਹਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਵੱਲੋਂ ਅਜੇ ਤੱਕ ਸੁਸਾਇਟੀਆਂ ਨੂੰ ਡੀਏਪੀ ਖਾਦ ਸਪਲਾਈ ਨਹੀਂ ਕੀਤੀ ਗਈ ਅਤੇ ਕਿਸਾਨ ਮਜਬੂਰ ਹੋ ਕੇ ਬਲੈਕ ਵਿਚ ਖਾਦ ਖਰੀਦ ਰਹੇ ਹਨ। ਜਿਸ ਨਾਲ ਕਿਸਾਨਾਂ ਦੀ ਅੰਨ੍ਹੀ ਲੁੱਟ ਕੀਤੀ ਜਾ ਰਹੀ ਹੈ, ਪਰ ਸਰਕਾਰ ਦਾ ਇਸ ਵੱਲ ਕੋਈ ਧਿਆਨ ਨਹੀਂ ਹੈ।

ਅਕਾਲੀ ਆਗੂਆਂ ਨੇ ਵੀ ਦੱਸਿਆ ਕਿ ਜੇਕਰ ਡੀਏਪੀ ਦਾ ਕੋਈ ਰੈਂਕ ਲੱਗਦਾ ਵੀ ਹੈ ਤਾਂ ਕਾਂਗਰਸੀ ਆਪਣੇ ਚਹੇਤਿਆ ਨੂੰ ਸਪਲਾਈ ਕਰਕੇ ਕਾਣੀ ਵੰਡ ਕਰ ਰਹੇ ਹਨ। ਇਸ ਮੌਕੇ ਅਕਾਲੀ ਆਗੂਆਂ ਵੱਲੋਂ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਨੂੰ ਡੀਏਪੀ ਖਾਦ ਦੀ ਘਾਟ ਸਬੰਧ ‘ਚ ਮੈਮੋਰੰਡਮ ਵੀ ਸੌਪਿਆ ਗਿਆ।

ਇਸ ਮੌਕੇ ਦਰਸ਼ਨ ਸਿੰਘ ਸ਼ੇਰਖਾਂ ਮੈਂਬਰ ਐਸਜੀਪੀਸੀ, ਦਰਸ਼ਨ ਸਿੰਘ ਮੋਠਾਂ ਵਾਲਾ ਮੈਂਬਰ ਐਸਜੀਪੀਸੀ, ਪ੍ਰੀਤਮ ਸਿੰਘ ਮਲਸੀਆਂ ਮੈਂਬਰ ਐਸਜੀਪੀਸੀ, ਉਪਕਾਰ ਸਿੰਘ ਸਿੱਧੂ, ਕਮਲਜੀਤ ਸਿੰਘ ਢੋਲੇਵਾਲਾ ਕੌਮੀ ਸੀਨੀ ਮੀਤ ਪ੍ਰਧਾਨ ਯੂਥ ਅਕਾਲੀ ਦਲ, ਨੈਬ ਸਿੰਘ ਬੰਨ੍ਹਾਂ ਵਾਲੀ, ਦਰਸ਼ਨ ਸਿੰਘ ਰੁਕਣੇ ਵਾਲਾ, ਸੁਖਪਾਲ ਸਿੰਘ ਚੱਠੂ, ਗੁਰਪ੍ਰੀਤ ਸਿੰਘ ਉਸਮਾਨ ਵਾਲਾ, ਉਲਫਤ ਰਾਏ ਸਹੋਤਾ, ਸ਼ਾਮ ਸਿੰਘ ਮੁੱਦਕਾ, ਜਸਵਿੰਦਰ ਸਿੰਘ ਬੂਟੇ ਵਾਲਾ, ਸੁਖਵਿੰਦਰ ਸਿੰਘ ਆਸਲ, ਹਰਪਾਲ ਸਿੰਘ ਬੇਦੀ, ਰਸ਼ਪਾਲ ਸਿੰਘ ਅਟਾਰੀ, ਪੱਪੂ, ਬੂਟਾ ਸਿੰਘ ਭੁੱਲਰ, ਬਲਵਿੰਦਰ ਸਿੰਘ ਮੱਲਵਾਲ ਜ਼ਿਲ੍ਹਾ ਪ੍ਰਧਾਨ ਬਸਪਾ, ਦਰਸ਼ਨ ਸਿੰਘ ਮੰਡ ਜ਼ਿਲ੍ਹਾ ਮੀਤ ਪ੍ਰਧਾਨ ਬਸਪਾ, ਪੂਰਨ ਭੱਟੀ, ਜੋਗਿੰਦਰ ਕੁਮਾਰ ਗੋਰਾ ਆਦਿ ਅਕਾਲੀ-ਬਸਪਾ ਵਰਕਰ ਹਾਜ਼ਰ ਸਨ।

Show More

Related Articles

Leave a Reply

Your email address will not be published.

Back to top button