
ਨਹੀਂ ਰਿਹਾ 1947 ਦੇ ਇਤਹਾਸ ਦਾ ‘ਅੱਖੀਂ ਡਿੱਠਾ ਗਵਾਹ’
ਮਹਿਲ ਕਲਾਂ, 9 ਨਵੰਬਰ (ਜਗਸੀਰ ਸਿੰਘ) ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਦੇ ਸੂਬਾ ਮੀਡੀਆ ਇੰਚਾਰਜ ਅਤੇ ਗੁਣਤਾਜ ਪ੍ਰੈੱਸ ਕਲੱਬ ਮਹਿਲ ਕਲਾਂ ਦੇ ਪ੍ਰਧਾਨ ਡਾ. ਮਿੱਠੂ ਮੁਹੰਮਦ ਮਹਿਲ ਕਲਾਂ ਦੇ ਪਿਤਾ ਫ਼ਕੀਰ ਮੁਹੰਮਦ (92) ਫਾਨੀ ਦੁਨੀਆਂ ਨੂੰ ਸਦਾ ਲਈ ਅਲਵਿਦਾ ਕਹਿ ਗਏ। ਉਨ੍ਹਾਂ ਨੂੰ ਸਪੁਰਦ-ਏ-ਖਾਕ (ਅੰਤਮ ਸੰਸਕਾਰ) ਉਨ੍ਹਾਂ ਦੇ ਜੱਦੀ ਪਿੰਡ ਰਾਏਸਰ (ਬਰਨਾਲਾ) ਵਿਖੇ ਕੀਤਾ ਗਿਆ।
ਇਸ ਸਮੇਂ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਰਮੇਸ ਬਾਲੀ, ਜਨਰਲ ਸਕੱਤਰ ਡਾ. ਜਸਵਿੰਦਰ ਸਿੰਘ ਕਾਲਖ, ਸੂਬਾ ਵਿੱਤ ਸਕੱਤਰ ਡਾ. ਮਾਘ ਸਿੰਘ ਮਾਣਕੀ, ਬਲਾਕ ਅਹਿਮਦਗੜ੍ਹ ਤੋਂ ਡਾ. ਹਰਦੀਪ ਕੁਮਾਰ ਬਬਲਾ, ਡਾ. ਇਕਬਾਲ ਮੁਹੰਮਦ, ਡਾ. ਭਗਵੰਤ ਸਿੰਘ ਬਡ਼ੂੰਦੀ, ਡਾ. ਜਸਵੰਤ ਸਿੰਘ ਜ਼ਿਲ੍ਹਾ ਕੈਸ਼ੀਅਰ ਮਲੇਰਕੋਟਲਾ, ਡਾ. ਬਲਿਹਾਰ ਸਿੰਘ ਗੋਬਿੰਦਗਡ਼੍ਹ, ਡਾ. ਕੇਸਰ ਖਾਨ ਮਾਂਗੇਵਾਲ, ਡਾ. ਸੁਖਪਾਲ ਸਿੰਘ, ਡਾ. ਧਰਮਿੰਦਰ ਸਿੰਘ, ਡਾ. ਅਮਰਜੀਤ ਸਿੰਘ ਕੁੱਕੂ, ਪ੍ਰੀਸ਼ਦ ਮੈਂਬਰ ਡਾ. ਅਮਰਜੀਤ ਸਿੰਘ, ਮੁਸਲਿਮ ਫਰੰਟ ਪੰਜਾਬ ਦੇ ਆਗੂ ਹਮੀਦ ਮੁਹੰਮਦ ਚੁਹਾਣਕੇ ਕਲਾਂ, ਡਾ. ਕਰਮਦੀਨ ਬਾਜਵਾ, ਇਕਬਾਲ ਮੁਹੰਮਦ ਰਾਜਗਡ਼੍ਹ, ਮੁਹੰਮਦ ਯਾਸੀਨ ਗੰਗੋਹਰ, ਨਜ਼ੀਰ ਖ਼ਾਨ, ਬਸ਼ੀਰ ਖ਼ਾਨ, ਸਰਪੰਚ ਬਲੌਰ ਸਿੰਘ ਕਲੇਰ, ਨੰਬਰਦਾਰ ਗੁਰਪ੍ਰੀਤ ਸਿੰਘ ਚੀਨਾ, ਅਕਾਲੀ ਦਲ ਦੇ ਕੌਮੀ ਜਥੇਬੰਦਕ ਸਕੱਤਰ ਰਿੰਕਾ ਕੁਤਬਾ ਬਾਹਮਣੀਆਂ, ਮੋਹਰ ਸਾਹ ਰਾਏਸਰ ਅਤੇ ਵੱਖ-ਵੱਖ ਪ੍ਰੈੱਸ ਕਲੱਬਾ ਮਹਿਲ ਕਲਾ, ਬਰਨਾਲਾ ਦੇ ਸਮੂਹ ਪੱਤਰਕਾਰ ਭਾਈਚਾਰੇ ਨੇ ਪਰਿਵਾਰ ਨਾਲ ਦੁੱਖ ਸਾਝਾ ਕੀਤਾ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਬੂਟਾ ਖਾਨ, ਡਾ. ਮਿੱਠੂ ਮੁਹੰਮਦ ਅਤੇ ਕਾਕਾ ਖਾਨ ਨੇ ਦੱਸਿਆ ਕਿ ਅਰਦਾਸ (ਦੁਆ) ਮਿਤੀ 14-11-2021 ਦਿਨ ਐਤਵਾਰ ਨੂੰ (ਨੇੜੇ ਬਾਗ ਵਾਲਾ ਪੀਰਖਾਨਾ) ਪਿੰਡ ਮਹਿਲ ਕਲਾਂ (ਬਰਨਾਲਾ) ਵਿਖੇ 12:30 ਵਜੇ ਹੋਵੇਗੀ।