ਪੰਜਾਬ

ਜ਼ਿਲ੍ਹਾ ਰੋਜਗਾਰ ਤੇ ਕਾਰੋਬਾਰ ਬਿਊਰੋ ਦਫਤਰ ਗੁਰਦਾਸਪੁਰ ਵਿਖੇ ਕੱਲ ਲੱਗੇਗਾ ‘ਪਲੇਸਮੈਟ ਕੈਪ’

ਗੁਰਦਾਸਪੁਰ, 4 ਅਗਸਤ (ਲੱਕੀ ਰਾਜਪੂਤ) ਪੰਜਾਬ ਸਰਕਾਰ ਦੇ ਮਿਸ਼ਨ ਘਰ-ਘਰ ਰੋਜਗਾਰ ਤਹਿਤ ਵਧੀਕ ਡਿਪਟੀ ਕਮਿਸ਼ਨਰ (ਜ) ਗੁਰਦਾਸਪੁਰ ਦੀ ਪ੍ਰਧਾਨਗੀ ਹੇਠ ਕੱਲ ਨੂੰ ਜਿਲਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਜਿਲਾ ਪ੍ਰਬੰਧਕੀ ਕੰਪਲੈਕਸ ਗੁਰਦਾਸਪੁਰ ਵਿਖੇ ਰੋਜਗਾਰ–ਕਮ-ਪਲੇਸਮੈਟ ਕੈਪ ਲਗਾਇਆ ਜਾ ਰਿਹਾ ਹੈ।

ਇਸ ਪਲੇਸਮੈਟ ਕੈਪ ਵਿਚ ਕੰਪਨੀ ਲੂਮੀਨਿਸ਼, ਲਿਵਗਾਰਡ, ਮਦਰਸਨ ਆਟੋ ਪ੍ਰਾਈਵੇਟ ਲਿਮਟਿਡ ਨੂੰ ਲੜਕੇ ਅਤੇ ਲੜਕੀਆਂ ਚਾਹੀਦੇ ਹਨ। ਜਿਸ ਲਈ ਯੋਗਤਾ ਆਈ.ਟੀ.ਆਈ/ਡਿਪਲੋਮਾ, ਇਲੈਕਟ੍ਰੀਕਲ, ਮਕੈਨੀਕਲ, ਇਲੈਕਟ੍ਰੋਨੀਕਸ ਪਾਸ ਪ੍ਰਾਰਥੀ ਆਪਣੇ ਯੋਗਤਾ ਸਰਟੀਫਿਕੇਟ ਲੈ ਕੇ ਦਫਤਰ ਵਿਖੇ ਪਲੇਸਮੈਟ ਕੈਪ ਵਿਚ ਹਿੱਸਾ ਲੈ ਸਕਦੇ ਹਨ।

ਚਾਹਵਾਨ ਪ੍ਰਾਰਥੀ ਮਿਤੀ 5 ਅਗਸਤ ਨੂੰ ਜਿਲਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਬਲਾਕ-ਬੀ, ਕਮਰਾ ਨੰਬਰ 217-218, ਜਿਲਾ ਪ੍ਰਬੰਧਕੀ ਕੰਪਲੈਕਸ ਗੁਰਦਾਸਪੁਰ ਵਿਖੇ ਸਵੇਰੇ 10-00 ਵਜੇ ਪਹੁੰਚਣ।

Show More

Related Articles

Leave a Reply

Your email address will not be published.

Back to top button