
ਲਹਿਰਾਗਾਗਾ 9 ਨਵੰਬਰ: ਬਾਬਾ ਵਿਸ਼ਵਕਰਮਾ ਦਿਵਸ ਤੇ ਗੁਰਦੁਆਰਾ ਰਾਮਗੜ੍ਹੀਆ ਵਿਸ਼ਵਕਰਮਾ ਭਵਨ, ਲਹਿਰਾਗਾਗਾ ਵਿਖੇ ਰਾਮਗੜ੍ਹੀਆ ਭਾਈਚਾਰੇ ਦੀ ਮੌਜੂਦਾ ਪ੍ਰਧਾਨ ਦੀ ਅਗਵਾਹੀ ਹੇਠ ਮੀਟਿੰਗ ਕੀਤੀ ਗਈ। ਜਿਸ ਵਿੱਚ ਸਮੂਹ ਮੈਂਬਰਾ ਦੀ ਸਰਬਸੰਮਤੀ ਨਾਲ ਸ. ਗੁਰਦੀਪ ਸਿੰਘ ਬੰਬਰਾਉ ਨੂੰ ਰਾਮਗੜ੍ਹੀਆ ਕਮੇਟੀ ਦਾ ਪ੍ਰਧਾਨ ਚੁਣਿਆ ਗਿਆ।
ਇਸ ਮੌਕੇ ਗੁਰਦੇਵ ਸਿੰਘ ਮਠਾੜੂ ਨੂੰ ਸਰਪ੍ਰਸਤ, ਜਸਪਾਲ ਸਿੰਘ ਸਾਰੋਂ ਨੂੰ ਚੇਅਰਮੈਨ, ਗੁਰਬਚਨ ਸਿੰਘ ਤੇ ਰਾਮ ਸਿੰਘ ਨੂੰ ਮੀਤ ਪ੍ਰਧਾਨ, ਪਿਆਰਾ ਸਿੰਘ ਬੰਬਰਾਉ ਨੂੰ ਖ਼ਜ਼ਾਨਚੀ, ਭਗਵੰਤ ਸਿੰਘ ਦਿਓਸੀ ਤੇ ਬਲਦੇਵ ਸਿੰਘ ਬੰਬਰਾਉ ਨੂੰ ਸੈਕਟਰੀ, ਬਲਵੰਤ ਸਿੰਘ ਗੁੱਡੂ ਪਨੇਸਰ ਨੂੰ ਵਾਈਸ ਸੈਕਟਰੀ ਅਤੇ ਤਰਲੋਚਨ ਸਿੰਘ ਭੋਡੇ ਨੂੰ ਪ੍ਰੈਸ ਸਕੱਤਰ ਦੀ ਜਿੰਮੇਵਾਰੀ ਸੋਪੀ ਗਈ। ਇਸ ਮੌਕੇ ਗੁਰਮੀਤ ਸਿੰਘ ਖਾਈ ਮੈਬਰ ਸਮੇਤ ਹੋਰ ਕਈ ਨਵੇਂ ਮੈਂਬਰਾਂ ਦੀ ਚੋਣ ਵੀ ਕੀਤੀ ਗਈ।
ਇਸ ਮੌਕੇ ਨਵੇਂ ਚੁਣੇ ਗਏ ਪ੍ਰਧਾਨ ਸ. ਗੁਰਦੀਪ ਸਿੰਘ ਬੰਬਰਾਉ ਨੇ ਜਿੱਥੇ ਸਮੂਹ ਰਾਮਗੜ੍ਹੀਆ ਭਾਈਚਾਰੇ ਦਾ ਧੰਨਵਾਦ ਕੀਤਾ, ਉੱਥੇ ਹੀ ਉਨ੍ਹਾਂ ਨੇ ਵਿਸ਼ਵਾਸ ਦਿਵਾਇਆ ਕਿ ਉਹ ਰਾਮਗੜ੍ਹੀਆ ਵਿਸ਼ਵਕਰਮਾ ਭਾਈਚਾਰੇ ਨੂੰ ਨਾਲ ਲੈ ਕੇ ਚੱਲਣਗੇ। ਉਨ੍ਹਾਂ ਕਿਹਾ ਕੇ ਉਹ ਰਾਮਗੜ੍ਹੀਆ ਭਾਈਚਾਰੇ ਦੀ ਭਲਾਈ ਲਈ ਸਰਕਾਰ ਵਲੋਂ ਸ਼ੁਰੂ ਕੀਤੀਆਂ ਹੋਇਆ ਸਕੀਮਾਂ ਦੇ ਲਾਭ ਦਿਵਾਉਣ ਲਈ ਹੈ ਸਮੇ ਤੱਤਪਰ ਰਹਿਣਗੇ। ਉਨਾਂ ਇਹ ਵੀ ਕਿਹਾ ਕੇ, ਉਨਾਂ ਦਾ ਮੰਤਵ ਪ੍ਰਧਾਨਗੀ ਨਹੀਂ ਬਲਕਿ ਭਾਈਚਾਰੇ ਦੀ ਸੇਵਾ ਹੈ ਤੇ ਉਹ ਸੇਵਾ ਸਮਝ ਕੇ ਆਪਣਾ ਫਰਜ਼ ਤਨਦੇਹੀ ਨਾਲ ਨਿਭਾਉਣਗੇ।