ਪੰਜਾਬਰਾਜਨੀਤੀ
Trending

ਰੁਪਿੰਦਰ ਰੂਬੀ ਦੇ ਅਸਤੀਫੇ ‘ਤੇ ਹਰਪਾਲ ਚੀਮਾ ਨੇ ਕੀਤਾ ਵਿਅੰਗ, ਪੜ੍ਹੋ ਕੀ ਕਿਹਾ…

Harpal Cheema satirizes Rupinder Ruby's resignation, read what he said...

ਚੰਡੀਗੜ੍ਹ 10 ਨਵੰਬਰ: ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਪਾਲ ਸਿੰਘ ਚੀਮਾ ਨੇ ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇ ਕੇ ਕਾਂਗਰਸ ਪਾਰਟੀ ‘ਚ ਸ਼ਾਮਲ ਹੋ ਰਹੀ ਬਠਿੰਡਾ ਦਿਹਾਤੀ ਤੋਂ ਵਿਧਾਇਕਾ ਰੁਪਿੰਦਰ ਕੌਰ ਰੂਬੀ ਲਈ ਖ਼ਾਸ ਬੇਨਤੀ ਕੀਤੀ ਹੈ।

ਸੀਨੀਅਰ ਆਗੂ ਹਰਪਾਲ ਚੀਮਾ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਪੋਸਟ ਸਾਂਝੀ ਕਰਦੇ ਹੋਏ ਕਿਹਾ ਕਿ, “ਰੁਪਿੰਦਰ ਰੂਬੀ ਸਾਡੀ ਛੋਟੀ ਭੈਣ ਹੈ, ਜਿੱਥੇ ਵੀ ਜਾਵੇ ਖੁਸ਼ ਰਹੇ। ਸ. ਚੀਮਾ ਨੇ ਵਿਧਾਇਕਾਂ ਰੂਬੀ ਵਲੋਂ ਅਸਤੀਫਾ ਦੇ ਕੇ ਕਾਂਗਰਸ ‘ਚ ਸ਼ਾਮਲ ਹੋਣ ‘ਤੇ ਵਿਅੰਗ ਕਰਦਿਆਂ ਕਿਹਾ ਕਿ, “ਕਾਂਗਰਸ ਰੂਬੀ ਨੂੰ ਜ਼ਰੂਰ ਟਿਕਟ ਦੇਵੇ, ਕਿਉਂਕਿ ਉਸ ਨੂੰ ਇਸ ਵਾਰੀ ਪਾਰਟੀ ਵੱਲੋਂ ਟਿਕਟ ਮਿਲਣ ਦਾ ਕੋਈ ਮੌਕਾ ਨਹੀਂ ਸੀ, ਜਿਸ ਕਾਰਨ ਉਹ ਆਪ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋਈ ਹੈ।” ਉਨ੍ਹਾਂ ਕਿਹਾ ਕਿ, “ਉਹ ਕਾਂਗਰਸ ਨੂੰ ਬੇਨਤੀ ਕਰਦੇ ਹਨ ਕਿ ਕਾਂਗਰਸ ਰੂਬੀ ਨਾਲ ਧੋਖਾ ਨਾ ਕਰੇ ਅਤੇ ਉਸ ਨੂੰ ਬਠਿੰਡਾ ਦਿਹਾਤੀ ਤੋਂ ਟਿਕਟ ਜ਼ਰੂਰ ਦੇਣੇ।”

ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਦੀ ਬਠਿੰਡਾ ਦਿਹਾਤੀ ਤੋਂ ਵਿਧਾਇਕਾ ਬੀਬੀ ਰੁਪਿੰਦਰ ਕੌਰ ਰੂਬੀ ਨੇ ਬੁੱਧਵਾਰ ਸਵੇਰੇ ਪਾਰਟੀ ਤੋਂ ਅਸਤੀਫਾ ਦੇ ਕੇ ਕਾਂਗਰਸ ਦਾ ਪੱਲਾ ਫੜ ਲਿਆ ਹੈ। ਉਨ੍ਹਾਂ ਨੇ ਆਪਣੇ ਅਸਤੀਫ਼ੇ ‘ਚ ਭਗਵੰਤ ਮਾਨ ਵੱਲੋਂ ਅਣਦੇਖੀ ਕਰਨ ਦਾ ਕਰਨ ਵੀ ਦੱਸਿਆ ਹੈ।

Show More

Related Articles

Leave a Reply

Your email address will not be published. Required fields are marked *

Back to top button