
ਫਿਰੋਜ਼ਪੁਰ 10 ਨਵੰਬਰ (ਅਸ਼ੋਕ ਭਾਰਦਵਾਜ) ਹਲਕਾ ਫ਼ਿਰੋਜ਼ਪੁਰ ਦਿਹਾਤੀ ਵਿੱਚ ਨਸ਼ਾ ਨਾਲ ਹੋ ਰਹੀਆਂ ਮੌਤਾਂ ਤੇ ਚਿੰਤਾ ਦਾ ਪ੍ਰਗਟਾਵਾ ਕਰਦੇ ਹੋਏ ਹਲਕਾ ਫ਼ਿਰੋਜ਼ਪੁਰ ਦਿਹਾਤੀ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਅਮਰਦੀਪ ਸਿੰਘ ਆਸ਼ੂ ਬੰਗੜ ਨੇ ਕਿਹਾ ਹੈ ਕਿ ਪ੍ਰਸ਼ਾਸਨ ਹਲਕਾ ਫ਼ਿਰੋਜ਼ਪੁਰ ਦਿਹਾਤੀ ਵਿੱਚ ਨਸ਼ਾ ਤਸਕਰਾਂ ਤੇ ਕਾਬੂ ਪਾਉਣ ਵਿੱਚ ਨਕਾਮ ਸਾਬਤ ਹੋ ਰਿਹਾ ਹੈ। ਇਸ ਕਾਰਨ ਨਸ਼ਾ ਤਸਕਰਾਂ ਦੇ ਹੌਸਲੇ ਬੁਲੰਦ ਹਨ, ਜਿਸ ਦਾ ਸਬੂਤ ਪਿੰਡ ਬਜੀਦਪੁਰ ਵਿਖ਼ੇ ਵਾਪਰੀਆਂ ਘਟਨਾਵਾਂ ਹਨ।
ਆਪ ਆਗੂ ਨੇ ਕਿਹਾ ਕਿ ਫ਼ਿਰੋਜ਼ਪੁਰ ਦਿਹਾਤੀ ਦੇ ਇੱਕ ਹੋਰ ਪਿੰਡ ਸਾਹਨਕੇ ਵਿੱਖੇ ਉਪਰੋਥਲੀ ਹੋਈਆਂ ਦੋ ਨੌਜਵਾਨਾਂ ਦੀਆਂ ਮੌਤਾਂ ਨੇ ਸਮੁੱਚੇ ਮਮਦੋਟ ਇਲਾਕੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਆਸ਼ੂ ਬੰਗੜ ਨੇ ਪ੍ਰਸ਼ਾਸਨ ਤੋਂ ਮੰਗ ਕਰਦੇ ਹੋਏ ਕਿਹਾ ਕੇ ਪ੍ਰਸ਼ਾਸ਼ਨ ਇਨ੍ਹਾਂ ਨਸ਼ਾ ਤਸਕਰਾਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕਰੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਉਨ੍ਹਾਂ ਦੇ ਨਾਲ ਸੁੱਖਵਿੰਦਰ ਸਿੰਘ ਸੰਧੂ ਮਲਵਾਲ਼, ਬਲਰਾਜ ਸਿੰਘ ਸੰਧੂ ਮਮਦੋਟ, ਕੁਲਦੀਪ ਸਿੰਘ ਧੀਰਾ ਪਤਰਾ, ਬਲਵੀਰ ਸਿੰਘ ਫਤੇ ਵਾਲ਼ਾ, ਕਮਲ ਗਿੱਲ ਸੋਨੂੰ ਮਮਦੋਟ, ਅਮਨਦੀਪ ਸਿੰਘ ਧਾਲੀਵਾਲ ਨਿਜੀ ਸਕੱਤਰ ਵਿਸ਼ੇਸ਼ ਤੌਰ ਤੇ ਹਾਜ਼ਿਰ ਸਨ।