
ਫਿਰੋਜਪੁਰ 10 ਨਵੰਬਰ (ਅਸ਼ੋਕ ਭਾਰਦਵਾਜ) ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਡਾਇਰੈਕਟਰ ਮਨਪ੍ਰੀਤ ਸਿੰਘ ਦੇ ਦਿਸ਼ਾ ਨਿਰਦੇਸ਼ ਅਤੇ ਵਧੀਕ ਡਾਇਰੈਕਟਰ (ਪੰਚਾਇਤ) ਰਮਿੰਦਰ ਕੌਰ ਬੁੱਟਰ ਮੁਖੀ ਐਸ.ਆਈ.ਆਰ.ਡੀ ਦੇ ਹੁਕਮਾਂ ਅਨੁਸਾਰ ਘੱਲ ਖੁਰਦ ਵਿਖੇ ਰਿਫਰੈਸ਼ਰ ਸਿਖਲਾਈ ਪ੍ਰੋਗਰਾਮ ਚੱਲ ਰਹੇ ਹਨ। ਬੀ.ਡੀ.ਪੀ.ਉ ਸੁਰਜੀਤ ਸਿੰਘ ਦੀ ਯੋਗ ਅਗਵਾਈ ਹੇਠ 16 ਸਿਖਲਾਈ ਕੈਂਪ ਲੱਗ ਚੁੱਕੇ ਹਨ।
ਇਸ ਮੌਕੇ ਸੁਰਜੀਤ ਸਿੰਘ ਨੇ ਦਸਿਆ ਕਿ ਕੁੱਲ 126 ਪੰਚਾਇਤਾਂ ਵਿਚੋਂ 102 ਪੰਚਾਇਤਾਂ ਇਨ੍ਹਾਂ ਕੈਂਪਾਂ ਵਿੱਚ ਹਾਜਰ ਹੋ ਚੁਕੀਆ ਹਨ। ਪਰ ਕੁਝ ਪੰਚਾਇਤਾਂ ਹਾਜ਼ਰ ਹੋਣ ਤੋਂ ਵਾਂਝੀਆਂ ਰਹਿ ਗਈਆਂ ਹਨ, ਜਿੰਨਾਂ ਨੂੰ ਹਾਜਰ ਹੋਣ ਲਈ ਇੱਕ ਮੋਕਾ ਹੋਰ ਦਿੱਤਾ ਜਾ ਰਿਹਾ ਹੈ।
ਇਸ ਮੌਕੇ ਗੁਰਜੰਟ ਸਿੰਘ ਗੋਗੋਆਣੀ ਐਸ.ਆਈ.ਆਰ.ਡੀ ਮੋਹਾਲੀ ਦੇ ਰਿਸੋਰਸ ਪਰਸਨ ਨੇ ਜਾਣਕਾਰੀ ਦਿੰਦਿਆ ਕਿਹਾ ਕਿ ਗੈਰ-ਹਾਜ਼ਰ ਪੰਚਾਇਤਾਂ ਨੂੰ ਸਿਖਲਾਈ ਪ੍ਰੋਗਰਾਮ ਦੇ ਲਾਭ ਦੇਣ ਲਈ ਰਿਵਾਈਜਡ ਸ਼ਡਿਉਲ ਤਿਆਰ ਕੀਤਾ ਹੈ। ਜਿਸ ਅਨੁਸਾਰ ਮਿਤੀ 11 ਤੇ 12 ਨਵੰਬਰ ਨੂੰ ਦੋ ਹੋਰ ਕੈਂਪ ਲਗਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪੰਚਾਇਤ ਘੱਲ ਖੁਰਦ ਸੈਦਾ ਵਾਲਾ , ਭਾਲਾ ਫਰਾਇਆ ਮੱਲ, ਅਜੀਤ ਸਿੰਘ ਵਾਲਾ, ਕੈਲਾਸ਼ ਬਸਤੀ ਅਜੀਜ ਵਾਲੀ, ਬੂਟਾ ਸਿੰਘ ਵਾਲੀ, ਮੋਹਕਮ ਭੱਟੀ, ਕੋਟਕਰੋੜ ਕਲਾਂ, ਰੱਤਾ ਖੇੜਾ ਪੰਜਾਬ ਸਿੰਘ, ਨਵਾਂ ਪੂਰਬਾ, ਕਰਮੂਵਾਲਾ, ਸ਼ਹਿਜ਼ਾਦੀ, ਮਲਵਾਲ ਜਦੀਦ, ਨਰਾਇਣਗੜ ਬਸਤੀ ਤਾਰਪੁਰਾ, ਕਾਸੂ ਬੇਗੁ ਅਤੇ ਲੋਹਗੜ ਆਦਿ ਪੰਚਾਇਤਾਂ ਰਹਿੰਦੀਆ ਹਨ।
ਸ. ਗੋਗੋਆਣੀ ਨੇ ਕਿਹਾ ਕਿ ਜੋ ਪੰਚਾਇਤਾਂ ਰਹਿ ਗਿਆ ਹਨ, ਉਹ ਇੰਨਾਂ ਕੈਂਪਾਂ ਵਿੱਚ ਹਾਜਰ ਹੋ ਕੇ ਸਰਕਾਰ ਵੱਲੋ ਚਲਾਈਆਂ ਜਾ ਰਹੀਆ ਸਕੀਮਾਂ ਦੀ ਜਾਣਜਾਰੀ ਲੈ ਕੇ ਲੋਕ ਭਾਗੀਦਾਰੀ ਵਾਲੀ ਪੰਚਾਇਤ ਬਣ ਕੇ ਆਪਣੇ ਪਿੰਡ ਦਾ ਸਰਵ ਪੱਖੀ ਵਿਕਾਸ ਕਰ ਸਕਦੀਆਂ ਹਨ। ਇਸ ਮੌਕੇ ਗੁਰਵਿੰਦਰ ਸਿੰਘ ਅਕਾਊਟੈਂਟ, ਰਿਸੋਰਸ ਪ੍ਰਸਨ ਮਨਦੀਪ ਸਿੰਘ, ਸੈਕਟਰੀ ਰੇਸ਼ਮ ਸਿੰਘ, ਨਿਰਮਲਜੀਤ ਸਿੰਘ, ਗੁਰਪ੍ਰੀਤ ਸਿੰਘ, ਮਹਿੰਦਰ ਸਿੰਘ, ਬਲਵਿੰਦਰ ਸਿੰਘ, ਦਲਜੀਤ ਸਿੰਘ ਆਦਿ ਵੀ ਹਾਜਰ ਸਨ ।