ਪੰਜਾਬਮਾਲਵਾ
Trending

ਸ਼ਹੀਦ-ਏ-ਆਜ਼ਮ ਭਗਤ ਸਿੰਘ ਜਰਨਲਿਸਟ ਐਸੋਸੀਏਸ਼ਨ ਦੀ ਇਕਾਈ ਜ਼ੀਰਾ ਦਾ ਗਠਨ

Formation of Zira unit of Shaheed-e-Azam Bhagat Singh Journalists Association

ਦੀਪਕ ਭਾਰਗੋ ਚੇਅਰਮੈਨ ਅਤੇ ਕੇ ਕੇ ਗੁਪਤਾ ਬਣੇ ਪ੍ਰਧਾਨ

ਫਿਰੋਜਪੁਰ 10 ਨਵੰਬਰ (ਅਸ਼ੋਕ ਭਾਰਦਵਾਜ) ਸ਼ਹੀਦ-ਏ-ਆਜ਼ਮ ਭਗਤ ਸਿੰਘ ਜਰਨਲਿਸਟ ਐਸੋਸੀਏਸ਼ਨ ਪੰਜਾਬ ਵਲੋਂ ਪੰਜਾਬ ਪ੍ਰਧਾਨ ਰਣਜੀਤ ਸਿੰਘ ਮਸੋਨ ਦੇ ਦਿਸ਼ਾ ਨਿਰਦੇਸ਼ ਹੇਠ ਜਿਲਾ ਫਿਰੋਜਪੁਰ ਤੋਂ ਇਕਾਈ ਜ਼ੀਰਾ ਦੀ ਇਕਾਈ ਦਾ ਗਠਨ ਕੀਤਾ ਗਿਆ। ਜਿਸ ਵਿੱਚ ਵਿਸ਼ੇਸ਼ ਤੌਰ ਤੇ ਗੁਰਬਚਨ ਸਿੰਘ ਸੋਨੂੰ ਮੀਤ ਪ੍ਰਧਾਨ ਪੰਜਾਬ ਤੇ ਡਿਸਟ੍ਰਿਕਟ ਪ੍ਰੈਸ ਕਲਬ ਫਿਰੋਜਪੁਰ ਦੇ ਪ੍ਰਧਾਨ, ਬੋਬੀ ਖੁਰਾਣਾ ਚੇਅਰਮੈਨ, ਅਸ਼ੋਕ ਭਾਰਦਵਾਜ ਜਰਨਲ ਸੈਕਟਰੀ ਤੇ ਅਮਿਤ ਕੁਮਾਰ ਕਾਰਜਕਾਰੀ ਮੈਂਬਰ ਹਾਜ਼ਿਰ ਰਹੇ।

ਇਸ ਮੌਕੇ ਸਮੂਹ ਮੈਂਬਰ ਦੀ ਮੌਜੂਦਗੀ ‘ਚ ਸਰਬ ਸਮਤੀ ਨਾਲ ਇਕਾਈ ਦੀ ਚੋਣ ਕੀਤੀ ਗਈ। ਜਿਸ ਵਿੱਚ ਜ਼ੀਰਾ ਹਲਕੇ ਨਾਲ ਸਬੰਧਤ ਪ੍ਰਿੰਟ ਮੀਡੀਆ ਤੇ ਇਲੈਕਟ੍ਰੋਨਿਕ ਮੀਡੀਆ ਦੇ ਪੱਤਰਕਾਰਾਂ ਨੇ ਵੀ ਹਿੱਸਾ ਲਿਆ। ਇਸ ਮੌਕੇ ਤੇ ਸਾਰੇ ਸਾਥੀਆਂ ਨੇ ਫੀਲਡ ਵਿੱਚ ਪੱਤਰਕਾਰਾਂ ਨੂੰ ਦਰਪੇਸ਼ ਆ ਰਹੀਆਂ ਮੁਸ਼ਕਲਾਂ ਤੇ ਵਿਚਾਰ ਵਟਾਂਦਰਾ ਕੀਤਾ। ਇਸ ਉਪਰੰਤ ਸਰਬਸੰਮਤੀ ਨਾਲ ਸ਼ਹੀਦ-ਏ-ਆਜ਼ਮ ਭਗਤ ਸਿੰਘ ਜਰਨਲਿਸਟ ਐਸੋਸੀਏਸ਼ਨ ਇਕਾਈ ਜ਼ੀਰਾ ਦੀ ਚੋਣ ਕੀਤੀ ਗਈ।

ਜਿਸ ਵਿਚ ਸਰਬਸੰਮਤੀ ਨਾਲ ਦੀਪਕ ਭਾਰਗੋ ਨੂੰ ਚੇਅਰਮੈਨ, ਕੇ.ਕੇ ਗੁਪਤਾ ਪ੍ਰਧਾਨ, ਰਜਨੀਸ਼ ਆਜ਼ਾਦ ਜਨਰਲ ਸੈਕਟਰੀ, ਦਵਿੰਦਰ ਸਿੰਘ ਅਕਾਲੀਆਂਵਾਲਾ ਸੀਨੀਅਰ ਮੀਤ ਪ੍ਰਧਾਨ, ਹਰਜੀਤ ਸਿੰਘ ਸਨ੍ਹੇਰ ਮੀਤ ਪ੍ਰਧਾਨ, ਗੁਰਪ੍ਰੀਤ ਭੁੱਲਰ ਮੀਤ ਸਕੱਤਰ, ਨਵਜੋਤ ਨੀਲੇਵਾਲਾ ਪ੍ਰੈੱਸ ਸਕੱਤਰ ਅਤੇ ਸੁਖਜਿੰਦਰ ਸਿੰਘ ਜ਼ੀਰਾ ਕੋਆਰਡੀਨੇਟ ਚੁਣੇ ਗਏ। ਇਸ ਤੋਂ ਇਲਾਵਾ ਵਿਜੇ ਮੋਂਗਾ, ਤੀਰਥ ਸਨ੍ਹੇਰ, ਗੁਰਪ੍ਰੀਤ ਸੋਨੂੰ, ਸ਼ੁਭਮ ਖੁਰਾਣਾ, ਗੁਰਲਾਲ ਵਰੋਲਾ ਅਤੇ ਗੌਰਵ ਮੱਲਾਂਵਾਲਾ ਕਾਰਜਕਾਰੀ ਮੈਂਬਰ ਚੁਣੇ ਗਏ।

ਇਸ ਮੌਕੇ ਚੁਣੇ ਗਏ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਨੇ ਇਕਜੁੱਟਤਾ ਦਾ ਪ੍ਰਗਟਾਵਾ ਕਰਦਿਆਂ ਮਿਲਜੁਲ ਕੇ ਕੰਮ ਕਰਨ ਦਾ ਪ੍ਰਣ ਕੀਤਾ।

Show More

Related Articles

Leave a Reply

Your email address will not be published. Required fields are marked *

Back to top button