ਪੰਜਾਬਮਾਲਵਾ
Trending

ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਐਸ.ਡੀ.ਐਮ. ਨੇ ਮੁੱਖ ਖੇਤੀਬਾੜੀ ਦਫ਼ਤਰ ਦੀ ਅਚਨਚੇਤ ਕੀਤੀ ਚੈਕਿੰਗ

SDM on the instructions of Punjab Government Unexpected checking of head agriculture office

ਸ੍ਰੀ ਮੁਕਤਸਰ ਸਾਹਿਬ 10 ਨਵੰਬਰ: ਸ.ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਰਕਾਰੀ ਦਫਤਰਾਂ ਵਿੱਚ ਕਰਮਚਾਰੀਆਂ ਦੀ ਹਾਜ਼ਰੀ ਨੂੰ ਯਕੀਨੀ ਬਨਾਉਣ ਲਈ ਸ੍ਰੀਮਤੀ ਸਵਰਨਜੀਤ ਕੌਰ, ਉਪ-ਮੰਡਲ ਮੈਜਿਸਟਰੇਟ, ਸ੍ਰੀ ਮੁਕਤਸਰ ਸਾਹਿਬ ਨੇ ਅੱਜ ਸਵੇਰੇ ਮੁੱਖ ਖੇਤੀਬਾੜੀ ਅਫਸ਼ਰ, ਸ੍ਰੀ ਮੁਕਤਸਰ ਸਾਹਿਬ ਦੇ ਦਫ਼ਤਰ ਦੀ ਅਚਨਚੇਤ ਚੈਕਿੰਗ ਕੀਤੀ।

ਮੁੱਖ ਖੇਤੀਬਾੜੀ ਅਫ਼ਸਰ ਦੇ ਦਫ਼ਤਰ ਵਿੱਚ ਹਾਜ਼ਰੀ ਰਜਿਸਟਰ ਚੈਕ ਕਰਨ ਤੇ ਵੇਖਿਆ ਗਿਆ ਕਿ ਦਫ਼ਤਰ ਵਿੱਚ ਹਾਜ਼ਰ ਸਟਾਫ਼ ਵੱਲੋਂ ਆਪਣੀ ਹਾਜ਼ਰੀ ਨਹੀਂ ਲਗਾਈ ਗਈ ਸੀ, ਜਦੋਂ ਕਿ ਉਹ ਮੌਕੇ ਤੇ ਦਫ਼ਤਰ ਵਿੱਚ ਹਾਜ਼ਰ ਸਨ। ਉਨ੍ਹਾਂ ਨੇ ਕਰਮਚਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਉਨ੍ਹਾਂ ਨੂੰ ਤਰਜੀਹੀ ਤੌਰ ਤੇ ਹਾਜ਼ਰੀ ਲਗਾਉਣੀ ਚਾਹੀਦੀ ਹੈ ਅਤੇ ਸਮੇਂ-ਸਿਰ ਆਪਣਾ ਦਫ਼ਤਰੀ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਇਹ ਵੀ ਹਦਾਇਤ ਕੀਤੀ ਕਿ ਜੇਕਰ ਭਵਿੱਖ ਵਿੱਚ ਦਫ਼ਤਰ ਹਾਜ਼ਰ ਆਏ ਕਰਮਚਾਰੀ ਵੱਲੋਂ ਹਾਜ਼ਰੀ ਨਹੀਂ ਲਗਾਈ ਜਾਂਦੀ ਤਾਂ ਉਸ ਨੂੰ ਗੈਰ-ਹਾਜ਼ਰ ਸਮਝਦੇ ਹੋਏ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਸਕਦੀ ਹੈ।

ਇਸ ਮੌਕੇ ਸ੍ਰੀ ਗੁਰਪ੍ਰੀਤ ਸਿੰਘ, ਮੁੱਖ ਖੇਤੀਬਾੜੀ ਅਫਸ਼ਰ, ਸ੍ਰੀ ਮੁਕਸਤਰ ਸਾਹਿਬ ਨੇ ਦੱਸਿਆ ਕਿ ਡੀ.ਏ.ਪੀ. ਦੀ ਸਹੀ ਵੰਡ ਲਈ ਸਟਾਫ਼ ਦੀ ਡਿਊਟੀ ਲਗਾਈ ਗਈ,ਇਸ ਤੋਂ ਇਲਾਵਾ ਖੇਤੀਬਾੜੀ ਵਿਭਾਗ ਵੱਲੋਂ ਕਣਕ ਦੀਆਂ ਉੱਤਮ ਕਿਸਮਾਂ ਜਿਵੇਂ ਕਿ ਕਣਕ ਦੀਆਂ ਐਚ.ਡੀ 3086, ਐਚ.ਡੀ 2967, ਪੀ ਵੀ ਡਬਲਯੂ 550, ਡਬਲਯੂ ਐਚ 1105 ਕਿਸਮਾਂ ਦੇ ਬੀਜ ਸਬਸਿਡੀ ਤੇ, ਸਰੋਂ ਦੀਆਂ ਮਿੰਨੀ ਕਿੱਟਾਂ ਦੀ ਵੰਡ, ਪਰਾਲੀ ਪ੍ਰਬੰਧਨ ਲਈ ਮਸ਼ੀਨਾਂ 50% ਅਤੇ 80% ਸਬਸਿਡੀ ਤੇ ਦੇਣ ਤੋਂ ਇਲਾਵਾ ਪਰਾਲੀ ਗਾਲਣ ਲਈ ਕਿਸਾਨਾਂ ਨੂੰ ਪੂਸਾ ਵੱਲੋਂ ਬਣਾਏ ਗਏ ਡੀ-ਕੰਮਪੈਸਰ ਦੀ ਵੰਡ ਵੀ ਕੀਤੀ ਜਾ ਰਹੀ ਹੈ। ਐਸ.ਡੀ.ਐਮ., ਸ੍ਰੀ ਮੁਕਤਸਰ ਸਾਹਿਬ ਨੇ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਉਨ੍ਹਾਂ ਨੂੰ ਹਾੜੀ ਦੀਆਂ ਫਸਲ ਦੇ ਉੱਨਤ ਅਤੇ ਵਿਭਾਗ ਵੱਲੋਂ ਮੰਨਜ਼ੁਰਸੁ਼ਦਾ ਬੀਜਾਂ ਦੀ ਬਿਜਾਈ ਕਰਕੇ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਹੈ।

ਆਪਣੇ ਚੈਕਿੰਗ ਅਭਿਆਨ ਤਹਿਤ ਉਪ-ਮੰਡਲ ਮੈਜਿਸਟਰੇਟ, ਸ੍ਰੀ ਮੁਕਤਸਰ ਸਾਹਿਬ ਨੇ ਨਸ਼ਾ ਛੁਡਾਊ ਕੇਂਦਰ (ਓਟ ਸੈਂਟਰ), ਸ੍ਰੀ ਮੁਕਤਸਰ ਸਾਹਿਬ ਦਾ ਦੌਰਾ ਵੀ ਕੀਤਾ।ਉਨ੍ਹਾਂ ਦਾ ਰਿਕਾਰਡ ਵੇਖਿਆ ਗਿਆ ਅਤੇ ਮੌਕੇ ਤੇ ਹਾਜ਼ਰ ਮਰੀਜਾਂ ਨਾਲ ਗੱਲਬਾਤ ਕੀਤੀ ਗਈ, ਜਿ਼ਨ੍ਹਾਂ ਵਿੱਚ ਕੁਝ ਮਰੀਜ਼ ਬਾਹਰਲੇ ਓਟ ਸੈਂਟਰ ਜਿਵੇਂ ਕਿ ਦੋਦਾ ਅਤੇ ਚੱਕ ਸ਼ੇਰੇਵਾਲਾ ਦੇ ਸਨ, ਉਹਨਾ ਦੱਸਿਆ ਕਿ ਉਹ ਆਪਣੇ ਕਾਰਡ ਦੀ ਐਂਟਰੀ ਕਰਵਾਉਣ ਲਈ ਇਥੇ ਆਏ ਹਨ।

ਜਦੋਂ ਹਾਜ਼ਰ ਸਟਾਫ਼ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਮਨੋਚਕਿਤਸਕ ਡਾਕਟਰ ਸਿਵਲ ਹਸਪਤਾਲ, ਸ੍ਰੀ ਮੁਕਸਤਰ ਸਾਹਿਬ ਵਿਖੇ ਹੋਣ ਕਾਰਨ ਨਸ਼ਾ ਛੱਡਣ ਵਾਲੇ ਵਿਅਕਤੀਆਂ ਦਾ ਮਹੀਨੇ ਬਾਅਦ ਚੈੱਕ ਅਪ ਕਰਕੇ ਉਨ੍ਹਾਂ ਦੀ ਦਵਾਈ ਅਤੇ ਡੋਜ ਨਿਰਧਾਰਤ ਕੀਤੀ ਜਾਂਦੀ ਹੈ ਅਤੇ ਉਸ ਦੀ ਐਂਟਰੀ ਇਸ ਓਟ ਸੈਂਟਰ ਤੋਂ ਪਾਈ ਜਾਂਦੀ ਹੈ, ਜਿਸ ਤੋਂ ਬਾਅਦ ਵਿਅਕਤੀ ਆਪਣੇ ਨਜ਼ਦੀਕੀ ਓਟ ਸੈਂਟਰ ਤੋਂ ਲੈ ਸਕਦਾ ਹੈ।

ਡਾਕਟਰ ਰਾਹੁਲ ਜਿੰਦਲ, ਸਿਵਲ ਹਸਪਤਾਲ, ਸ੍ਰੀ ਮੁਕਤਸਰ ਸਾਹਿਬ ਨਾਲ ਫੋਨ ਤੇ ਹਦਾਇਤ ਕੀਤੀ ਗਈ ਦੋਦਾ ਅਤੇ ਚੱਕ ਸ਼ੇਰੇਵਾਲਾ ਓਟ ਸੈਂਟਰਾਂ ਦੇ ਸ੍ਰੀ ਮੁਕਤਸਰ ਸਾਹਿਬ ਤੋਂ ਦਵਾਈਆਂ ਲੈਣ ਆਉਂਦੇ ਮਰੀਜਾਂ ਦੀ ਸਮੱਸਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਸਬੰਧਿਤ ਐਸ.ਐਮ.ਓ. ਨਾਲ ਤਾਲਮੇਲ ਕਰਨ ਅਤੇ ਇਨ੍ਹਾਂ ਓਟ ਸੈਂਟਰਾਂ ਤੇ ਯਕੀਨੀ ਬਣਾਇਆ ਜਾਵੇ ਕਿ ਉਹ ਨਿਰਧਾਰਤ ਦਿਨਾਂ ਤੋਂ ਬਿਨ੍ਹਾ ਹੀ ਸਿਵਲ ਹਸਪਤਾਲ, ਸ੍ਰੀ ਮੁਕਤਸਰ ਸਾਹਿਬ ਵਿਖੇ ਆਉਣ ਦੀ ਖੇਚਲ ਨਾ ਕਰਨ ਅਤੇ ਆਏ ਮਰੀਜਾਂ ਦੀ ਵੱਧ ਤੋਂ ਵੱਧ ਕੌਸਲਿੰਗ ਕਰਕੇ ਉਨ੍ਹਾਂ ਨੂੰ ਨਸ਼ਾ ਛੱਡਣ ਦੇ ਨਾਲ-ਨਾਲ ਓਟ ਸੈਂਟਰ ਤੋਂ ਦਿੱਤੀ ਜਾਣ ਵਾਲੀ ਦਵਾਈ ਛੱਡਣ ਲਈ ਵੀ ਪ੍ਰੇਰਿਤ ਕੀਤਾ ਜਾਵੇ। ਇਸ ਮੌਕੇ ਸ੍ਰੀਮਤੀ ਨਵਨੀਤ ਕੌਰ, ਕੌਸਲਰ, ਸ੍ਰੀਮਤੀ ਲਖਵੀਰ ਕੌਰ, ਕੌਸਲਰ ਓਟ ਸੈਂਟਰ ਹਾਜ਼ਰ ਸਨ।

Show More

Related Articles

Leave a Reply

Your email address will not be published.

Back to top button