ਮਾਤਾ ਸਾਹਿਬ ਕੌਰ ਸੀਨੀਅਰ ਸੈਕੰਡਰੀ ਪਬਲਿਕ ਸਕੂਲ, ਗੁਰੂਹਰਸਹਾਏ ਦਾ ਦੱਸਵੀਂ ਜਮਾਤ ਦਾ ਨਤੀਜਾ ਰਿਹਾ 100 ਪ੍ਰਤੀਸ਼ਤ

ਗੁਰੂ ਹਰਸਹਾਏ, 4 ਅਗਸਤ (ਹਰਕਿਰਨ ਜੀਤ ਸਿੰਘ ਰਾਮਗੜ੍ਹੀਆ) ਕੇਂਦਰੀ ਮਾਧਮਿਕ ਸਿੱਖਿਆ ਬੋਰਡ (ਨਿਊ ਦਿੱਲੀ) ਦੁਆਰਾ ਕਲਾਸ ਦਸਵੀਂ ਦਾ ਨਤੀਜਾ ਐਲਾਨਿਆ ਗਿਆ, ਜਿਸ ਵਿੱਚ ਮਾਤਾ ਸਾਹਿਬ ਕੌਰ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਗੁਰੂਹਰਸਹਾਏ ਦਾ ਨਤੀਜਾ 100 ਪ੍ਰਤੀਸ਼ਤ ਰਿਹਾ।
ਇਸ ਮੌਕੇ ਜਾਣਕਾਰੀ ਦਿੰਦੇ ਹੋਏ ਸਕੂਲ ਪ੍ਰਬੰਧਕਾਂ ਨੇ ਦੱਸਿਆ ਕਿ ਸਕੂਲ ਦੇ ਵਿਦਿਆਰਥੀ ਭਾਰਤ ਗੁਪਤਾ ਪੁੱਤਰ ਪਰਦੀਪ ਕੁਮਾਰ ਨੇ 95.6% ਨੰਬਰ ਲੈ ਕੇ ਸਕੂਲ ਵਿੱਚੋ ਪਹਿਲਾ ਸਥਾਨ, ਅਵਤਾਰ ਸਿੰਘ ਪੁੱਤਰ ਜਗਜੀਤ ਸਿੰਘ ਨੇ 93% ਨਾਲ ਦੂਸਰਾ ਸਥਾਨ, ਰਿਧੀਮਾ ਗੁਪਤਾ ਪੁੱਤਰੀ ਸੰਜੀਵ ਕੁਮਾਰ ਨੇ 91.6% ਨੰਬਰ ਨਾਲ ਤੀਸਰਾ ਸਥਾਨ ਹਾਸਿਲ ਕੀਤਾ। ਇਸੇ ਤਰ੍ਹਾਂ ਜੀਵਨਜੋਤ ਸਿੰਘ ਪੁੱਤਰ ਜਗਰਾਜ ਸਿੰਘ ਨੇ 89.8% ਨੰਬਰ ਲੈ ਕੇ ਚੋਥਾ ਸਥਾਨ ਅਤੇ ਨਵਨੀਤ ਕੌਰ ਪੁੱਤਰੀ ਰਣਜੀਤ ਸਿੰਘ ਨੇ 88% ਨੰਬਰ ਲੈ ਕੇ ਪੰਜਵਾ ਸਥਾਨ ਹਾਸਿਲ ਕੀਤਾ।
ਸਕੂਲ ਦੇ 100 ਪ੍ਰਤੀਸ਼ਤ ਨਤੀਜੇ ਤੋਂ ਸਕੂਲ ਦੇ ਪ੍ਰਿੰਸੀਪਲ ਡਾਕਟਰ ਪੰਕਜ ਧਮੀਜਾ, ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰ ਮਹੀਪਾਲ ਸਿੰਘ, ਕਮਲਪਾਲ ਸਿੰਘ, ਹਰਬੀਰ ਸਿੰਘ, ਗੁਰਿੰਦਰ ਸਿੰਘ, ਮੈਡਮ ਸਿਮਰਨ ਨੇ ਦੱਸਵੀ ਕਲਾਸ ਦੇ ਵਿਦਿਆਰਥੀਆਂ ਦੀ ਇਸ ਉਪਲੱਬਧੀ ਤੇ ਖੁਸ਼ੀ ਜਤਾਈ ਅਤੇ ਉਹਨਾਂ ਨੂੰ ਇਸ ਤਰ੍ਹਾਂ ਜੀਵਨ ਵਿੱਚ ਅੱਗੇ ਵੱਧਦੇ ਰਹਿਣ ਦਾ ਆਸ਼ੀਰਵਾਦ ਦਿੱਤਾ।
ਇਸ ਮੌਕੇ ਤੇ ਸਕੂਲ ਦੇ ਕੁਆਡੀਨੇਟਰ ਮੈਡਮ ਰਵੀਨਾ, ਕੁਆਡੀਨੇਟਰ ਅਭੈ ਬਜਾਜ, ਮੋਹਿਤ ਕੁਮਾਰ, ਵਰਿੰਦਰ ਸਿੰਘ, ਮੈਡਮ ਪਵਨਦੀਪ ਕੌਰ, ਮੈਡਮ ਸੁਖਵੀਰ ਕੌਰ, ਮੈਡਮ ਕੋਮਲ, ਜਸਬੀਰ ਸਿੰਘ, ਰਮਨਦੀਪ ਸਹਿਗਲ, ਸਾਜਨ ਕੁਮਾਰ ਪੁੱਗਲ, ਬਲਵਿੰਦਰ ਸਿੰਘ ਬਿੱਟੂ ਅਤੇ ਸਮੂਹ ਸਕੂਲ ਸਟਾਫ ਨੇ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਭਵਿੱਖ ਵਿੱਚ ਅੱਗੇ ਵੱਧਦੇ ਰਹਿਣ ਦੀ ਪ੍ਰੇਰਨਾ ਦਿੱਤੀ।