ਸਿੱਖਿਆ ਤੇ ਰੋਜ਼ਗਾਰਪੰਜਾਬ

ਪੰਜਾਬ ਪੁਲਿਸ ਵਿੱਚ ਸਬ-ਇੰਸਪੈਕਟਰ ਅਤੇ ਸਿਪਾਹੀ ਭਰਤੀ ਹੋਣ ਦੇ ਚਾਹਵਾਨ ਲੜਕੇ ਤੇ ਲੜਕੀਆਂ ਨੂੰ ਦਿੱਤੀ ਜਾਵੇਗੀ ਮੁਫਤ ਸਿਖਲਾਈ: ਸੰਧੂ

ਸ੍ਰੀ ਮੁਕਤਸਰ ਸਾਹਿਬ, 4 ਅਗਸਤ: ਕੈਂਪ ਇੰਚਾਰਜ਼ ਸ੍ਰੀ ਹਰਜੀਤ ਸਿੰਘ ਸੰਧੂ ਸੀ-ਪਾਈਟ ਕੈਂਪ ਪਿੰਡ ਕਾਲਝਰਾਣੀ ਜਿਲ੍ਹਾ ਬਠਿੰਡਾ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਪੰਜਾਬ ਸਰਕਾਰ ਦੇ ਰੋਜਗਾਰ ਉਤਪੱਤੀ ਤੇ ਟ੍ਰੇਨਿੰਗ ਵਿਭਾਗ ਦੇ ਅਦਾਰੇ ਸੀ-ਪਾਈਟ ਕੈਂਪ ਪਿੰਡ ਕਾਲਝਰਾਣੀ ਜਿਲ੍ਹਾ ਬਠਿੰਡਾ (ਬਠਿੰਡਾ ਬਾਦਲ ਲੰਬੀ ਰੋਡ) ਵੱਲੋਂ ਬਠਿੰਡਾ, ਸ੍ਰੀ ਮੁਕਤਸਰ ਸਾਹਿਬ ਅਤੇ ਫਾਜਿਲਕਾ ਜਿਲੇ ਦੇ ਪੰਜਾਬ ਪੁਲਿਸ ਵਿੱਚ ਸਬ-ਇੰਸਪੈਕਟਰ ਅਤੇ ਸਿਪਾਹੀ ਭਰਤੀ ਹੋਣ ਦੇ ਚਾਹਵਾਨ ਲੜਕੇ-ਲੜਕੀਆਂ ਨੂੰ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮੁਫ਼ਤ ਸਿਖਲਾਈ ਵਾਸਤੇ ਕੈਂਪ ਵਿੱਚ ਸਕਰੀਨਿੰਗ ਟਰਾਇਲ ਲਏ ਜਾਣਗੇ ।

ਉਨ੍ਹਾਂ ਦੱਸਿਆ ਕਿ 9 ਅਗਸਤ ਨੂੰ ਸਬ-ਇੰਸਪੈਕਟਰ ਭਰਤੀ ਹੋਣ ਵਾਲੇ (ਲੜਕੇ ਅਤੇ ਲੜਕੀਆਂ) ਦੇ ਟਰਾਇਲ ਲਏ ਜਾਣਗੇ ਜਦਕਿ 10 ਅਤੇ 11 ਅਗਸਤ ਨੂੰ ਪੰਜਾਬ ਪੁਲਿਸ ਵਿੱਚ ਸਿਪਾਹੀ ਭਰਤੀ ਹੋਣ ਵਾਲੇ (ਸਿਰਫ ਲੜਕੇ) ਦੇ ਟਰਾਇਲ ਲਏ ਜਾਣਗੇ ਅਤੇ 12 ਅਤੇ 13 ਅਗਸਤ ਨੂੰ ਪੰਜਾਬ ਪੁਲਿਸ ਵਿੱਚ ਸਿਪਾਹੀ ਭਰਤੀ ਹੋਣ ਵਾਲੀਆਂ (ਸਿਰਫ ਲੜਕੀਆਂ) ਦੇ ਟਰਾਇਲ ਲਏ ਜਾਣਗੇ। ਇਹਨਾਂ ਟਰਾਇਲ ਸੁਰੂ ਹੋਣ ਦਾ ਸਮਾਂ ਸਵੇਰੇ 09:00 ਵਜੇ ਦਾ ਹੈ ਇਸ ਤੋਂ ਬਾਅਦ ਪਹੁੰਚੇ ਯੁਵਕਾਂ ਅਤੇ ਯੁਵਤੀਆਂ ਦਾ ਟਰਾਇਲ ਨਹੀਂ ਲਏ ਜਾਣਗੇ।

ਉਕਤ ਜਿਲਿਆਂ ਦੇ ਉੱਪਰ ਦਿੱਤੀਆਂ ਅਨੁਸ਼ਾਸ਼ਿਤ ਫੋਰਸਾ ਵਿੱਚ ਭਰਤੀ ਹੋਣ ਦੇ ਚਾਹਵਾਨ ਲੜਕੇ ਅਤੇ ਲੜਕੀਆਂ ਉੱਪਰ ਦਰਸਾਈਆਂ ਮਿਤੀਆਂ ਨੂੰ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵੱਲੋਂ ਜਾਰੀ ਕੋਵਿਡ-19 ਹਦਾਇਤਾਂ ਦੀ ਪਾਲਣਾ ਕਰਦੇ ਹੋਏ ਆਪਣੇ ਨਾਲ ਆਨ-ਲਾਈਨ ਅਪਲਾਈ ਫਾਰਮ ਦੀ ਫੋਟੋ ਕਾਪੀ ,ਦਸਵੀਂ, ਬਾਰਵੀਂ ਸਰਟੀਫਿਕੇਟ ਦੀਆਂ ਫੋਟੋ ਕਾਪੀਆਂ, ਅਧਾਰ ਕਾਰਡ, ਜਾਤੀ ਸਰਟੀਫਿਕੇਟ ਦੀਆਂ ਫੋਟੋ ਕਾਪੀਆਂ, 02 ਪਾਸਪੋਰਟ ਸਾਈਜ਼ ਫੋਟੋ, ਪੀ.ਟੀ. ਬੂਟ ਆਦਿ ਨਾਲ ਲੈ ਕੇ ਦਿੱਤੀਆਂ ਗਈਆਂ ਮਿਤੀਆਂ ਨੂੰ ਸਮੇਂ ਸਿਰ ਆ ਕੇ ਸਕਰੀਨਿੰਗ ਟਰਾਇਲ ਵਿੱਚ ਭਾਗ ਲੈ ਸਕਦੇ ਹਨ।

ਸਕਰੀਨਿੰਗ ਟੈਸਟ ਪਾਸ ਕਰਨ ਵਾਲੇ ਲੜਕਿਆਂ ਨੂੰ ਮੁਫਤ ਸਿਖਲਾਈ, ਖਾਣਾ ਅਤੇ ਰਿਹਾਇਸ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਦਿੱਤੀ ਜਾਵੇਗੀ। ਜਦੋਂ ਕਿ ਜੋ ਲੜਕੀਆਂ ਸਕਰੀਨਿੰਗ ਟੈਸਟ ਪਾਸ ਕਰਨਗੀਆਂ ਉਨ੍ਹਾਂ ਨੂੰ ਕੈਂਪ ਵਿੱਚ ਮੁਫਤ ਸਿਖਲਾਈ ਲਈ ਰੋਜਾਨਾ ਆਉਣਾ-ਜਾਣਾ ਪਵੇਗਾ।

Show More

Related Articles

Leave a Reply

Your email address will not be published. Required fields are marked *

Back to top button