
ਫਿਰੋਜ਼ਪੁਰ 4 ਅਗਸਤ (ਜਗਸੀਰ ਸਿੰਘ ਠੇਠੀ) ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਵਲੋ ਪੰਜਾਬ ਦੀ ਬਿਹਤਰੀ ਅਤੇ ਵਿਕਾਸ ਸਬੰਧੀ ਦਿੱਤੇ ਗਏ 13 ਨੁਕਾਤੀ ਪ੍ਰੋਗਰਾਮ ਦੀ ਫਿਰੋਜ਼ਪੁਰ ਸ਼ਹਿਰੀ ਹਲਕੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਅਤੇ ਵਰਕਰਾਂ ਵਲੋ ਖੂਬ ਸ਼ਲਾਘਾ ਕੀਤੀ ਗਈ। ਸੁਖਬੀਰ ਸਿੰਘ ਬਾਦਲ ਵਲੋ ਐਲਾਨੇ ਵਾਅਦਿਆਂ ਤੇ ਖੁਸ਼ੀ ਵਿੱਚ ਸ਼ਹਿਰੀ ਹਲਕੇ ਦੇ ਅਕਾਲੀ ਆਗੂਆਂ ਤੇ ਨਵਨੀਤ ਕੁਮਾਰ ਗੋਰਾ ਸਾਬਕਾ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਫਿਰੋਜ਼ਪੁਰ ਦੀ ਅਗਵਾਈ ਹੇਠ ਇਕੱਠ ਹੋਇਆ।
ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਇਸ ਐਲਾਨ ਤੋਂ ਬਾਅਦ ਸ੍ਰੋਮਣੀ ਅਕਾਲੀ ਦਲ ਅਤੇ ਬਸਪਾ ਗਠਜੋੜ ਦੀ ਸਰਕਾਰ ਬਣਾਉਣ ਨੂੰ ਕਾਹਲੇ ਪਏ ਹਨ। ਉਨ੍ਹਾਂ ਵਲੋਂ ਸੁਖਬੀਰ ਸਿੰਘ ਬਾਦਲ ਦੇ ਇਸ ਫੈਸਲੇ ਅਤੇ ਐਲਾਨ ਦਾ ਗਰਮਜੋਸ਼ੀ ਨਾਲ ਲੱਡੂ ਵੰਡ ਕੇ ਅਤੇ ਇਕ ਦੂਜੇ ਦਾ ਮੂੰਹ ਮਿੱਠਾ ਕਰਵਾ ਕੇ ਵਧਾਈਆਂ ਦਿੱਤੀਆ।
ਇਸ ਮੌਕੇ ਲਵਜੀਤ ਸਿੰਘ ਲਵਲੀ ਜ਼ਿਲ੍ਹਾ ਪ੍ਰਧਾਨ ਯੂਥ ਅਕਾਲੀ ਫਿਰੋਜ਼ਪੁਰ ਸ਼ਹਿਰੀ, ਸੀਨੀਅਰ ਮੀਤ ਪ੍ਰਧਾਨ ਲਖਵਿੰਦਰ ਸਿੰਘ ਰਤੋਵਾਲੀਆ, ਕੌਮੀ ਮੀਤ ਪ੍ਰਧਾਨ ਯੂਥ ਅਕਾਲੀ ਰਾਹੁਲ ਤੇਜੀ, ਜ਼ਿਲ੍ਹਾ ਪ੍ਰਧਾਨ BC ਵਿੰਗ ਦਵਿੰਦਰ ਸਿੰਘ ਕਲਸੀ, ਸਰਕਲ ਪ੍ਰਧਾਨ ਆਸ਼ੂ ਕਪਾਹੀ, ਜੁਗਰਾਜ ਸਿੰਘ ਸੰਧੂ, ਗੁਰਦਰਸ਼ਨ ਸਿੰਘ ਬੱਬੀ, ਸਬਜਿੰਦਰ ਸਿੰਘ, ਤਜਿੰਦਰ ਸਿੰਘ ਸ਼ਿਵਾ, ਬਲਦੇਵ ਸਿੰਘ, ਸੰਤੋਖ ਸਿੰਘ ਜੋਸ਼ਨ, ਕਰਨਜੀਤ ਸਿੰਘ, ਨਛੱਤਰ ਸਿੰਘ, ਕੁਲਦੀਪ ਸਿੰਘ, ਨਰੇਸ਼ ਕੁਮਾਰ, ਸੁਖਦੇਵ ਸਿੰਘ ਸੰਧੂ, ਨਿਸ਼ਾਨ ਸਿੰਘ, ਅਸ਼ਵਨੀ ਸ਼ਰਮਾ, ਸਤਪਾਲ ਸ਼ਰਮਾ, ਨਰਿੰਦਰ ਸਿੰਘ ਅਲੀ ਕੇ,ਨਾਰੇਸ਼ ਵੈਦ,ਸ਼ਲਿੰਦਰ ਸਿੰਘ,ਜੋਰਾਵਰ ਸਿੰਘ ਮਨੀ, ਮਨੋਜ ਕੁਮਾਰ, ਲਖਵਿੰਦਰ ਸਿੰਘ ਲੱਖਾ, ਗੁਰਪ੍ਰੀਤ ਸਿੰਘ ਕਲਸੀ ਆਦਿ ਹਾਜ਼ਿਰ ਸਨ।