ਚੰਡੀਗੜ੍ਹਪੰਜਾਬ
Trending

ਨਵਜੋਤ ਸਿੱਧੂ ਵਿਰੁੱਧ ਮਾਣਹਾਨੀ ਕੇਸ ਦੀ ਅਰਜ਼ੀ ‘ਤੇ ਏਜੀ ਹਰਿਆਣਾ ਅੱਗੇ ਹੋਈ ਸੁਣਵਾਈ, ਅਗਲੀ ਤਰੀਕ 25 ਨੂੰ

Hearing on defamation suit against Navjot Sidhu before AG Haryana on next 25th.

ਚੰਡੀਗੜ੍ਹ 16 ਨਵੰਬਰ (ਦ ਪੰਜਾਬ ਟੁਡੇ ਬਿਊਰੋ) ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਿਰੁੱਧ ਮਾਣਹਾਨੀ ਦੀ ਕਾਰਵਾਈ ਸ਼ੁਰੂ ਕਰਨ ਨੂੰ ਲੈ ਕੇ ਦਾਖ਼ਲ ਅਰਜ਼ੀ ‘ਤੇ ਮੰਗਲਵਾਰ ਹਰਿਆਣਾ ਦੇ ਐਡਵੋਕੇਟ ਜਨਰਲ ਅੱਗੇ ਸੁਣਵਾਈ ਹੋਈ। ਏਜੀ ਨੇ ਮਾਮਲੇ ਵਿੱਚ ਵਕੀਲ ਪਰਮਜੀਤ ਸਿੰਘ ਦੀਆਂ ਦਲੀਲਾਂ ਸੁਣੀਆਂ ਅਤੇ ਕੁੱਝ ਤੱਥਾਂ ਬਾਰੇ ਜਾਣਕਾਰੀ ਮੰਗੀ। ਮਾਮਲੇ ਦੀ ਅਗਲੀ ਸੁਣਵਾਈ ਹੁਣ 25 ਨਵੰਬਰ ਨੂੰ ਨਿਸ਼ਚਤ ਕੀਤੀ ਗਈ ਹੈ।

ਜ਼ਿਕਰਯੋਗ ਹੈ ਕਿ ਪੰਜਾਬ ਕਾਂਗਰਸ ਪ੍ਰਧਾਨ ਸਿੱਧੂ ਵਿਰੁੱਧ ਪਟੀਸ਼ਨ ਐਡਵੋਕੇਟ ਪਰਮਜੀਤ ਸਿੰਘ ਬਾਜਵਾ ਵੱਲੋਂ ਦਾਖ਼ਲ ਕੀਤੀ ਗਈ ਹੈ। ਨਵਜੋਤ ਸਿੱਧੂ ਵਿਰੁੱਧ ਟਵਿੱਟਰ ਪੋਸਟਾਂ ਨੂੰ ਲੈ ਕੇ ਅਦਾਲਤ ਵਿੱਚ ਕ੍ਰਿਮੀਨਲ ਕੰਟੈਪਟ ਅਧੀਨ ਪਟੀਸ਼ਨ ਦਾਖ਼ਲ ਕੀਤੀ ਗਈ ਸੀ। ਅਰਜ਼ੀ ਵਿੱਚ ਸਿੱਧੂ ਵੱਲੋਂ ਕੀਤੇ ਗਏ ਟਵੀਟਾਂ ਦੇ ਸਕਰੀਨ ਸ਼ਾਟ ਵੀ ਨੱਥੀ ਕੀਤੇ ਗਏ ਹਨ।

ਅੱਜ ਹੋਈ ਸੁਣਵਾਈ ਦੌਰਾਨ ਐਡਵੋਕੇਟ ਸਿੱਧੂ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਵੱਲੋਂ ਜਿਹੜੇ ਟਵੀਟਾਂ ਨੂੰ ਲੈ ਕੇ ਪਟੀਸ਼ਨ ਦਾਖ਼ਲ ਕੀਤੀ ਗਈ ਹੈ, ਉਹ ਅਦਾਲਤ ਵਿੱਚ ਚੱਲ ਰਹੇ ਬਹੁ-ਕਰੋੜੀ ਡਰੱਗ ਮਾਮਲਿਆਂ ਤੋਂ ਪਹਿਲਾਂ ਕੀਤੇ ਹੋਏ ਹਨ। ਉਨ੍ਹਾਂ ਕਿਹਾ ਕਿ ਟਵੀਟਾਂ ਵਿੱਚ ਸਿੱਧੂ, ਡਰੱਗ ਮਾਮਲੇ ‘ਚ ਹਾਈਕੋਰਟ ਨੂੰ ਨਿਰਦੇਸ਼ ਦਿੰਦੇ ਵਿਖਾਈ ਦੇ ਰਹੇ ਹਨ। ਉਨ੍ਹਾਂ ਇਹ ਵੀ ਹੀ ਕਿਹਾ ਕਿ ਸਿੱਧੂ ਵੱਲੋਂ ਸਿਸਟਮ ਦੇ ਕੰਮ ਵਿੱਚ ਸਿੱਧੂ ਵੱਲੋਂ ਰੁਕਾਵਟਾਂ ਪਾਈਆਂ ਜਾ ਰਹੀਆਂ ਹਨ।

ਦੱਸਣਯੋਗ ਹੈ ਕਿ ਇਹ ਸਿੱਧੇ ਤੌਰ ‘ਤੇ ਹਾਈ ਕੋਰਟ ਦੀ ਮਾਣਹਾਨੀ ਦਾ ਮਾਮਲਾ ਹੈ, ਪਰ ਹਾਈ ਕੋਰਟ ਵਿੱਚ ਅਪਰਾਧਿਕ ਮਾਣਹਾਨੀ ਲਈ ਪਟੀਸ਼ਨ ਦਾਇਰ ਕਰਨ ਤੋਂ ਪਹਿਲਾਂ ਐਡਵੋਕੇਟ ਜਨਰਲ ਦੀ ਮਨਜ਼ੂਰੀ ਲੈਣੀ ਜ਼ਰੂਰੀ ਹੈ। ਇਸੇ ਲਈ ਪਹਿਲਾਂ ਵੀ ਇਹ ਪਟੀਸ਼ਨ ਹਰਿਆਣਾ ਦੇ ਏਜੀ ਅੱਗੇ ਪਾਈ ਜਾ ਚੁੱਕੀ ਹੈ, ਜਿਸ ‘ਤੇ ਹਰਿਆਣਾ ਦੇ ਏਜੀ ਨੇ ਸੁਣਵਾਈ ਸ਼ੁਰੂ ਕਰ ਦਿੱਤੀ ਹੈ।

Show More

Related Articles

Leave a Reply

Your email address will not be published.

Back to top button