ਪੰਜਾਬ

ਵਿਧਾਇਕ ਗੁਰਪ੍ਰੀਤ ਸਿੰਘ ਜੀ.ਪੀ. ਨੇ ਹਲਕਾ ਨਿਵਾਸੀਆਂ ਨਾਲ ਮਨਾਇਆ ਆਪਣਾ ਜਨਮ ਦਿਨ

ਫਤਿਹਗੜ੍ਹ ਸਾਹਿਬ/ਖਮਾਣੋਂ 4 ਅਗਸਤ (ਰਵਿੰਦਰ ਸਿੰਘ ਸਿੱਧੂ) ਹਲਕਾ ਬਸੀ ਪਠਾਣਾ ਦੇ ਵਿਧਾਇਕ ਗੁਰਪ੍ਰੀਤ ਸਿੰਘ ਜੀ.ਪੀ. ਨੇ ਸਮੂਹ ਹਲਕਾ ਨਿਵਾਸੀਆਂ, ਆਗੂਆਂ ਅਤੇ ਵਰਕਰਾਂ ਨਾਲ ਆਪਣਾ ਜਨਮ ਦਿਨ ਰਾਜਾ ਢਾਬਾ ਵਿਖੇ ਮਨਾਇਆ। ਜਨਮ ਦਿਨ ਮੌਕੇ ਵਧੇਰੀ ਗਿਣਤੀ ਵਿੱਚ ਇਕੱਤਰ ਹੋਏ ਹਲਕਾ ਨਿਵਾਸੀਆਂ ਨੇ ਵਿਧਾਇਕ ਜੀ.ਪੀ. ਨੂੰ ਵਧਾਈ ਦਿੱਤੀ ਅਤੇ ਉਹਨਾਂ ਦਾ ਮੂੰਹ ਮਿੱਠਾ ਕਰਵਾਇਆ।

ਜਾਣਕਾਰੀ ਦਿੰਦਿਆ ਵਿਧਾਇਕ ਗੁਰਪ੍ਰੀਤ ਸਿੰਘ ਜੀ.ਪੀ ਨੇ ਦੱਸਿਆ ਕਿ ਹਲਕੇ ਵਿੱਚ ਭਾਈਚਾਰਕ ਸਾਂਝ ਕਾਇਮ ਰੱਖਣ ਲਈ ਸਮੂਹ ਹਲਕਾ ਨਿਵਾਸੀਆਂ ਨੂੰ ਇਕੱਤਰ ਕਰਕੇ ਜਨਮ ਦਿਨ ਮਨਾਇਆ ਗਿਆ ਹੈ ਅਤੇ ਕਿਹਾ ਕਿ ਮੇਰੀ ਹਮੇਸ਼ਾ ਹੀ ਕੋਸ਼ਿਸ ਰਹੀ ਹੈ ਕਿ ਚਾਹੇ ਮੇਰਾ ਜਨਮ ਦਿਨ ਹੋਵੇ ਜਾਂ ਫ਼ਿਰ ਕੋਈ ਤਿਉਹਾਰ, ਮੈਂ ਚਾਹੁੰਦਾ ਹਾਂ ਕਿ ਹਲਕੇ ਦੇ ਲੋਕਾਂ ਨਾਲ ਮਨਾਇਆ ਜਾਵੇ। ਲੋਕਾਂ ਨਾਲ ਖੁਸ਼ੀ ਸਾਂਝੀ ਕਰਕੇ ਹੀ ਮੈਨੂੰ ਖੁਸ਼ੀ ਮਿਲਦੀ ਹੈ।

ਇਸ ਮੌਕੇ ਸੂਬਾ ਸਕੱਤਰ ਵਰਿੰਦਰਪਾਲ ਸਿੰਘ ਵਿੰਕੀ, ਹਰਬੰਸ ਸਿੰਘ ਪੰਧੇਰ, ਚੇਅਰਮੈਨ ਮਾਰਕੀਟ ਕਮੇਟੀ ਸੁਰਿੰਦਰ ਸਿੰਘ ਰਾਮਗੜ੍ਹ, ਪ੍ਰਧਾਨ ਨਗਰ ਪੰਚਾਇਤ ਡਾ ਅਮਰਜੀਤ ਸੋਹਲ਼, ਸਰਪੰਚ ਸੁਖਵਿੰਦਰ ਸਿੰਘ ਸਾਦੀਪੁਰ,ਅਲੀ ਹੁਸੈਨ ਮੁਸਲਿਮ ਆਗੂ, ਰਵਿੰਦਰ ਸਿੰਘ ਮਨੈਲਾ, ਵਾਇਸ ਚੇਅਰਮੈਨ ਜਿਲ੍ਹਾ ਪ੍ਰੀਸ਼ਦ ਪਰਵੀਨ ਰਾਣਾ, ਅਵਤਾਰ ਸਿੰਘ ਤਾਰੀ, ਕੌਂਸਲਰ ਗੁਰਦੀਪ ਸਿੰਘ, ਗੁਰਿੰਦਰ ਸੋਨੀ, ਬਲਬੀਰ ਸਿੰਘ ਸਿੱਧੂ, ਬਲਦੇਵ ਸਿੰਘ ਬੇਦੀ, ਚੰਨੀ ਖਮਾਣੋਂ, ਨਿਖਿਲ ਖੰਨਾ, ਰਵਿੰਦਰ ਸਿੱਧੂ, ਹਰਦੀਪ ਸਿੰਘ ਬਦੇਸ਼ਾ, ਦਫਤਰ ਇੰਚਾਰਜ ਵਿਧਾਇਕ ਜਸਵੀਰ ਸਿੰਘ, ਦੀਪਕ ਕੁਮਾਰ ਟੈਣੀ, ਗੋਲਡੀ ਬਦੇਸ਼ਾ, ਹਸਨ ਖਮਾਣੋਂ ਅਤੇ ਗਗਨ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਰਪੰਚ, ਪੰਚ ਅਤੇ ਹਲਕਾ ਨਿਵਾਸੀ ਹਾਜਰ ਸਨ।

Show More

Related Articles

Leave a Reply

Your email address will not be published.

Back to top button