
ਸ੍ਰੀ ਮੁਕਤਸਰ ਸਾਹਿਬ, 30 ਨਵੰਬਰ ( ਦ ਪੰਜਾਬ ਟੁਡੇ ਬਿਊਰੋ) ਰਾਜਦੀਪ ਕੌਰ ਏ.ਡੀ.ਸੀ. (ਜ) ਸ੍ਰੀ ਮੁਕਤਸਰ ਸਾਹਿਬ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਲ੍ਹੇ ਵਿਚ ਜਿਨ੍ਹਾਂ ਦੇ ਪਰਿਵਾਰ ਮੈਂਬਰਾਂ ਦੀ ਕਰੋਨਾ ਕਾਲ ਦੋਰਾਨ ਕਰੋਨਾ ਵਾਇਰਸ ਨਾਲ ਮੌਤ ਹੋਈ ਹੈ। ਉਹਨਾ ਨੂੰ ਪੰਜਾਬ ਸਰਕਾਰ ਵੱਲੋਂ ਮ੍ਰਿਤਕ ਦੇ ਵਾਰਸਾਂ ਨੂੰ 50 ਹਜਾਰ ਰੁਪਏ ਦੀ ਰਕਮ ਮੁਆਵਜੇ ਵਜੋਂ ਦੇਣ ਦਾ ਕੀਤਾ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਮੁਆਵਜੇ ਦੀ ਰਾਸ਼ੀ ਉਸ ਪਰਿਵਾਰ ਨੂੰ ਹੀ ਮਿਲਣਯੋਗ ਹੋਵੇਗੀ, ਜਿਸ ਪਰਿਵਾਰ ਕੋਲ ਮ੍ਰਿਤਕ ਦੀ ਮੌਤ ਸਬੰਧੀ ਸਾਰੇ ਦਸਤਾਵੇਜ ਉਪਲੱਬਧ ਹੋਣਗੇ। ਜਿਸ ਤੋਂ ਇਹ ਸਮੱਸ਼ਟ ਹੋਵੇ ਕਿ ਵਿਅਕਤੀ ਦੀ ਮੌਤ ਕੋਵਿਡ-19 ਵਾਇਰਸ ਕਰਕੇ ਹੋਈ ਹੈ।