ਪੰਜਾਬਮਾਲਵਾ
Trending

ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਵੱਲੋਂ ਪਿਓਰੀ ਵਿਖੇ ਨਵੀਂ ਪਾਈਪ ਲਾਈਨ ਦਾ ਉਦਘਾਟਨ

Transport Minister Raja Waring inaugurates new pipeline at Peoria.

ਗਿੱਦੜਬਾਹਾ, 30 ਨਵੰਬਰ (ਦ ਪੰਜਾਬ ਟੁਡੇ ਬਿਊਰੋ) ਪੰਜਾਬ ਦੀ ਕਾਂਗਰਸ ਸਰਕਾਰ ਕਿਸਾਨਾਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਦੇਣ ਲਈ ਵਚਨਬੱਧ ਹੈ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਦੇ ਟਰਾਂਸਪੋਰਟ ਮੰਤਰੀ ਅਤੇ ਹਲਕਾ ਗਿੱਦੜਬਾਹਾ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਬੀਤੀ ਦਿਨੀ ਸਥਾਨਕ ਪਿਓਰੀ ਵਿਖੇ ਨਵੀਂ ਪਾਈਪ ਲਾਈਨ ਦੇ ਉਦਘਾਟਨ ਕਰਨ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।

ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਨੇ ਕਿਸਾਨਾਂ ਦੀਆਂ 10 ਫਸਲਾਂ ਦੀ ਨਿਰਵਿਘਨ ਖਰੀਦ ਕੀਤੀ ਅਤੇ ਉਨ੍ਹਾ ਨੂੰ 72 ਘੰਟਿਆਂ ਦੇ ਅੰਦਰ ਫਸਲ ਦੀ ਬਣਦੀ ਰਕਮ ਦੀ ਅਦਾਇਗੀ ਵੀ ਕੀਤੀ ਅਤੇ ਸਰਕਾਰ ਕਿਸਾਨਾਂ ਨਾਲ ਹਰ ਸਮੇਂ ਮੋਢੇ ਨਾਲ ਮੋਢਾ ਲਗਾ ਕੇ ਖੜ੍ਹੀ ਹੈ।

ਰਾਜਾ ਵੜਿੰਗ ਨੇ ਕਿਹਾ ਕਿ ਗਿੱਦੜਬਾਹਾ ਹਲਕੇ ਦੇ ਕਿਸਾਨਾਂ ਦੀ ਮੰਗ ਨੂੰ ਦੇਖਦੇ ਹੋਏ ਉਨ੍ਹਾਂ ਨਵੀਆਂ ਪਾਈਪ ਲਾਈਨਾਂ, ਮੋਘਿਆਂ ਦਾ ਨਿਰਮਾਣ ਕਰਵਾਇਆ ਤਾਂ ਜੋ ਕਿਸਾਨਾਂ ਨੂੰ ਸਿੰਚਾਈ ਲਈ ਪੂਰਾ ਪਾਣੀ ਮਿਲ ਸਕੇ।

ਪਿੰਡ ਦੇ ਕਾਂਗਰਸੀ ਆਗੂ ਰੁਪਿੰਦਰ ਪਿਓਰੀ ਨੇ ਦੱਸਿਆ ਕਿ ਕਰੀਬ 7 ਕਿਲੋਮੀਟਰ ਲੰਬੀ ਇਸ ਪਾਈਪ ਲਾਈਨ ਤੇ ਕਰੋੜ ਰੁਪਏ ਦੀ ਰਾਸ਼ੀ ਖਰਚ ਹੋਈ ਹੈ ਅਤੇ ਇਸ ਨਾਲ ਪਿੰਡ ਪਿਓਰੀ ਦੇ 1000 ਏਕੜ ਰਕਬੇ ਦੀ ਸਿੰਚਾਈ ਹੋਵੇਗੀ। ਇੱਥੇ ਵਰਨਣਯੋਗ ਹੈ ਕਿ ਇਹ ਪਾਈਪ ਲਾਈਨ ਖਾਲ ਦੀ ਜਗ੍ਹਾ ਤੇ ਬਣਾਈ ਗਈ ਹੈ, ਕਿਉਂਕਿ ਖਾਲ ਟੁੱਟਣ ਕਾਰਨ ਜ਼ਿਆਦਾਤਰ ਕਿਸਾਨਾਂ ਨੂੰ ਪਾਣੀ ਪੂਰਾ ਨਹੀਂ ਸੀ ਮਿਲਦਾ।

Show More

Related Articles

Leave a Reply

Your email address will not be published.

Back to top button