‘ਆਪ’ ਨੂੰ ਅੰਮ੍ਰਿਤਸਰ ਦਿਹਾਤੀ ਖੇਤਰ ‘ਚ ਲੱਗਾ ਝਟਕਾ, ਮੀਡੀਆ ਇੰਚਾਰਜ ਅਕਾਲੀ ਦਲ ‘ਚ ਸ਼ਾਮਲ
Shock to AAP in Amritsar rural area, media in-charge joins Akali Dal.

ਅੰਮ੍ਰਿਤਸਰ, 30 ਨਵੰਬਰ (ਜਗਮੀਤ ਸਿੰਘ) ਆਮ ਆਦਮੀ ਪਾਰਟੀ ਨੂੰ ਅੱਜ ਅੰਮ੍ਰਿਤਸਰ ਦਿਹਾਤੀ ‘ਚ ਉਸ ਸਮੇਂ ਵੱਡਾ ਝੱਟਕਾ ਲੱਗਿਆ ਜਦੋ ਮੀਡੀਆ ਇੰਚਾਰਜ ਮਨੋਹਰ ਸਿੰਘ ਰੰਧਾਵਾ ਨੇੇ ‘ਆਪ’ ਨੂੰ ਅਲਵਿਦਾ ਕਹਿੰਦੇ ਹੋਏ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਵਿੱਚ ਸ੍ਰੋਮਣੀ ਅਕਾਲੀ ਦਲ ਦਾ ਪੱਲਾ ਪਕੜ ਲਿਆ।
ਇਸ ਮੌਕੇ ਅਕਾਲੀ ਦੇ ਸੀਨੀਅਰ ਮੈਂਬਰ ਬਿਕਰਮ ਸਿੰਘ ਮਜੀਠੀਆ ਨੇ ਉਨ੍ਹਾਂ ਦਾ ਪਾਰਟੀ ਵਿੱਚ ਸਵਾਗਤ ਕਰਦਿਆ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਹੈ ਰੋਜ਼ ਕੋਈ ਨਾ ਕੋਈ ਝੂਠੇ ਐਲਾਨ ਕੀਤੇ ਜਾ ਰਹੇ ਹਨ, ਜਿਨ੍ਹਾਂ ਦੀ ਅਸਲੀਅਤ ਨੂੰ ਪੰਜਾਬ ਦੇ ਲੋਕ ਭਲੀ ਭਾਂਤ ਸਮਝ ਚੁੱਕੇ ਹਨ। ਇਸ ਕਰਕੇ ‘ਆਪ’ ਪਾਰਟੀ ਦੇ ਮਿਹਨਤੀ ਵਰਕਰ ਪਾਰਟੀ ਨੂੰ ਧੜਾਧੜ ਅਲਵਿਦਾ ਕਹਿ ਰਹੇ ਹਨ।
ਸ. ਮਜੀਠੀਆ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਜਿੱਥੇ ਝੂਠੇ ਵਾਅਦਿਆਂ ਦੇ ਸਰਤਾਜ ਹਨ, ਉੱਥੇ ਹੀ ਉਨ੍ਹਾਂ ਦੇ ਆਗੂ ਭਗਵੰਤ ਮਾਨ ਚੁਟਕਲੇ ਅਤੇ ਕਹਾਣੀਆਂ ਨਾਲ ਲੋਕਾਂ ਦਾ ਢਿੱਡ ਭਰਨ ਤੋਂ ਇਲਾਵਾ ਪੰਜਾਬ ਲਈ ਕੁਝ ਵੀ ਨਵਾਂ ਸੁਨੇਹਾ ਨਹੀ ਦੇ ਰਹੇ। ਇਸ ਮੌਕੇ ਉਨ੍ਹਾਂ ਕਿਹਾ ਕਿ ਮਨੋਹਰ ਸਿੰਘ ਨੂੰ ਪਾਰਟੀ ਵਿੱਚ ਬਣਦਾ ਮਾਨ ਸਨਮਾਨ ਦਿੱਤਾ ਜਾਵੇਗਾ। ਇਸ ਮੌਕੇ ਨਿਰਮਲ ਸਿੰਘ ਪਾਖਰਪੁਰਾ, ਲਖਬੀਰ ਸਿੰਘ ਲੱਖਾ ਤੇ ਗੁਰਪਿੰਦਰ ਸਿੰਘ ਪਾਖਰਪੁਰਾ ਤੇ ਹੋਰ ਆਗੂ ਹਾਜ਼ਿਰ ਸਨ।