
ਚੰਡੀਗੜ੍ਹ, 5 ਅਗਸਤ: ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਆਗੂ ਸੁਖਦੇਵ ਸਿਘ ਢੀਂਡਸਾ ਨੇ ਓਲੰਪਿਕ ਵਿਚ ਕਾਂਸੀ ਤਮਗਾ ਜਿੱਤਣ ’ਤੇ ਟੀਮ ਇੰਡੀਆ ਨੂੰ ਵਧਾਈ ਦਿੱਤੀ ਹੈ। ਉਹਨਾਂ ਨੇ ਆਪਣੇ ਸੰਦੇਸ਼ ਵਿਚ ਕਿਹਾ ਕਿ ਇਹ ਬਹੁਤ ਮਾਣ ਤੇ ਫ਼ਖ਼ਰ ਵਾਲੀ ਗੱਲ ਹੈ, ਜਿਸ ਵਾਸਤੇ ਸਮੁੱਚੀ ਭਾਰਤੀ ਟੀਮ ਵਧਾਈ ਦੀ ਪਾਤਰ ਹੈ।
ਉਹਨਾਂ ਨੇ ਓਲੰਪਿਕਸ ਵਿਚ ਮੈਡਲ ਜਿੱਤਣ ਵਾਲੇ ਹੋਰ ਖਿਡਾਰੀਆਂ ਨੂੰ ਵੀ ਵਧਾਈ ਦਿੱਤੀ। ਜਿਕਰਯੋਗ ਹੈ ਕਿ ਟੀਮ ਇੰਡੀਆ ਨੇ 41 ਸਾਲਾਂ ਬਾਅਦ ਓਲਿੰਪਿਕ ਵਿੱਚ ਮੈਡਲ ਪ੍ਰਾਪਤ ਕੀਤਾ ਹੈ।