
ਚੰਡੀਗੜ੍ਹ, 5 ਅਗਸਤ: ਓਲਿੰਪਿਕ ਖੇਡਾਂ ਵਿੱਚ 41 ਸਾਲਾਂ ਬਾਅਦ ਭਾਰਤੀ ਹਾਕੀ ਵਲੋਂ ਕਾਂਸੀ ਤਮਗਾ ਜਿੱਤਣ ‘ਤੇ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸੋਢੀ ਨੇ ਐਲਾਨ ਕੀਤਾ ਹੈ ਕਿ ਪੰਜਾਬ ਸਰਕਾਰ ਹਾਕੀ ਟੀਮ ਦੇ ਹਰ ਇੱਕ ਖਿਡਾਰੀ ਨੂੰ 1-1 ਕਰੋੜ ਰੁਪਏ ਇਨਾਮ ਵਜੋਂ ਦੇਵੇਗੀ।
ਰਾਣਾ ਸੋਢੀ ਵਲੋਂ ਇਹ ਜਾਣਕਾਰੀ ਆਪਣੇ ਟਵਿੱਟਰ ਅਕਾਊਂਟ ਤੇ ਇਕ ਟਵੀਟ ਵਿਚ ਸਾਂਝੀ ਕੀਤੀ ਹੈ।