
ਭਾਈ ਵਡਾਲਾ ਨੇ ਸੰਗਤਾਂ ਨਾਲ ਬਜ਼ਾਰ ‘ਚ ਹੀ ਲਾਇਆ ਧਰਨਾ
ਅੰਮ੍ਰਿਤਸਰ 5 ਅਗਸਤ (ਬਿਊਰੋ ਰਿਪੋਰਟ) ਸਿੱਖ ਸਦਭਾਵਨਾ ਦਲ ਦੇ ਮੁਖੀ ਭਾਈ ਬਲਦੇਵ ਸਿੰਘ ਵਡਾਲਾ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਸ੍ਰੀ ਗੁਰੂ ਰਾਮਦਾਸ ਸਰਾਂ ਨੂੰ ਢਾਹੁਣ ਦੇ ਵਿਰੋਧ ਵਿਚ ਬੁੱਧਵਾਰ ਨੂੰ ਧਰਨਾ ਲਗਾਇਆ ਜਾਣਾ ਸੀ। ਧਾਰਨਾ ਲਗਾਉਣ ਲਈ ਜਦੋਂ ਭਾਈ ਵਡਾਲਾ ਅਤੇ ਉਨ੍ਹਾਂ ਦੇ ਸਾਥੀ ਸ੍ਰੀ ਹਰਿਮੰਦਰ ਸਾਹਿਬ ਵੱਲ ਚੱਲਣ ਲੱਗੇ ਤਾਂ ਥੋੜ੍ਹੀ ਦੇਰ ਅੱਗੇ ਜਾਣ ਤੋਂ ਬਾਅਦ ਪੁਲਿਸ ਵਲੋਂ ਉਨ੍ਹਾਂ ਨੂੰ ਧਰਮ ਸਿੰਘ ਮਾਰਕੀਟ ਦੇ ਨਜ਼ਦੀਕ ਰੋਕ ਦਿੱਤਾ ਗਿਆ। ਜਿਸ ਤੇ ਵਿਰੋਧ ਕਰਦੇ ਹੋਏ ਭਾਈ ਵਡਾਲਾ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਉਥੇ ਬਾਜ਼ਾਰ ਵਿੱਚ ਹੀ ਧਰਨਾ ਲਗਾ ਦਿੱਤਾ ਗਿਆ।
ਭਾਈ ਵਡਾਲਾ ਨੇ ਕਿਹਾ ਕਿ, ਸ਼੍ਰੋਮਣੀ ਗੁਰਦਵਾਰਾ ਪ੍ਰਬੰਦਕ ਕਮੇਟੀ ਨਰੈਣੂ ਮਹੰਤ ਵਾਲਾ ਰੋਲ ਅਦਾ ਕਰ ਰਹੀ ਹੈ ਅਤੇ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਇੰਦਰਾ ਗਾਂਧੀ ਤੋਂ ਵੱਧ ਦਰਬਾਰ ਸਾਹਿਬ ਨੂੰ ਨੁਕਸਾਨ ਪਹੁੰਚਾਇਆ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸ਼੍ਰੋਮਣੀ ਕਮੇਟੀ ਵਲੋਂ ਗੁਰੂ ਰਾਮਦਾਸ ਸਰਾਂ ਤੋੜਨ ਦਾ ਫ਼ੈਸਲਾ ਵਾਪਸ ਨਹੀਂ ਲਿਆ ਜਾਂਦਾ ਉਦੋਂ ਤੱਕ ਸਦਭਾਵਨਾ ਦਲ ਵੱਲੋਂ ਇਹ ਧਰਨਾ ਜਾਰੀ ਰਹੇਗਾ।