ਸਿੱਖਿਆ ਤੇ ਰੋਜ਼ਗਾਰਪੰਜਾਬ

ਸੰਜੀਵ ਜਿੰਦਲ ਦੀ ਬੇਟੀ ਨੇ ਕੀਤਾ ਦੇਸ਼ ਭਰ ਵਿੱਚੋਂ ‘5ਵਾਂ ਰੈਂਕ’ ਹਾਸਿਲ

ਨਾਭਾ, 5 ਅਗਸਤ (ਵਰਿੰਦਰ ਵਰਮਾ) ਨਾਭਾ ਦੇ ਸੰਜੀਵ ਜਿੰਦਲ ਦੀ ਹੌਣਹਾਰ ਬੇਟੀ ਨੈਣਾ ਜਿੰਦਲ ਨੇ ਨੈਸ਼ਨਲ ਲਾਅ ਯੂਨੀਵਰਸਿਟੀ ਦਿੱਲੀ ਦੇ ਐਲ.ਐਲ.ਐਮ (AILET – 2021) ਦੇ ਆਏ ਨਤੀਜੇ ਵਿੱਚ ਦੇਸ਼ ਭਰ ਵਿੱਚੋਂ ‘5ਵਾਂ ਰੈਂਕ’ ਹਾਸਿਲ ਕਰਕੇ ਆਪਣੇ ਮਾਤਾ-ਪਿਤਾ ਤੇ ਸ਼ਹਿਰ ਦਾ ਨਾਮ ਰੋਸ਼ਨ ਕੀਤਾ ਹੈ। ਨੈਣਾ ਜਿੰਦਲ ਨੇ ਨੈਸ਼ਨਲ ਲਾਅ ਯੂਨੀਵਰਸਿਟੀ ਦਿੱਲੀ ਦੇ ਆਲ ਇੰਡੀਆ ਲਾਅ ਐਡਮਿਸ਼ਨ ਟੈਸਟ ਵਿੱਚੋਂ ਦੇਸ਼ ਭਰ ਵਿੱਚ 5ਵ‍ਾ ਰੈਂਕ ਪ੍ਰਾਪਤ ਕੀਤਾ ਹੈ।

ਨੈਣਾ ਜਿੰਦਲ ਦੀ ਇਸ ਪ੍ਰਾਪਤੀ ਲਈ ਉਨਾਂ ਦੇ ਪਿਤਾ ਸੰਜੀਵ ਜਿੰਦਲ ਅਤੇ ਪਰਿਵਾਰ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ। ਜਿਕਰਯੋਗ ਹੈ ਕਿ ਨੈਣਾ ਜਿੰਦਲ ਨੇ ਨਾਭਾ ਦੇ ਪੰਜਾਬ ਪਬਲਿਕ ਸਕੂਲ ਤੋਂ ਮੁੱਢਲੀ ਸਿੱਖਿਆ ਪ੍ਰਾਪਤ ਕੀਤੀ ਹੈ ਅਤੇ ਹਾਲ ਹੀ ਵਿੱਚ ਉਸਨੇ ਪਟਿਆਲਾ ਦੀ ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ ਲਾਅ ਤੋਂ ਬੀ.ਏ., ਐਲ.ਐਲ.ਬੀ ਦੀ ਡਿਗਰੀ ਹਾਸਿਲ ਕੀਤੀ ਹੈ।

Show More

Related Articles

Leave a Reply

Your email address will not be published.

Back to top button