ਚੰਡੀਗੜ੍ਹਪੰਜਾਬਰਾਜਨੀਤੀ
Trending

ਪੰਜਾਬੀ ਗਾਇਕ ਬੂਟਾ ਮੁਹੰਮਦ ਸਵੇਰੇ ਭਾਜਪਾ ‘ਚ ਤੇ ਦੁਪਹਿਰ ਵੇਲੇ ਕੈਪਟਨ ਦੀ ਪਾਰਟੀ ‘ਚ ਹੋਏ ਸ਼ਾਮਿਲ !

Punjabi singer Buta Mohammad joined BJP in the morning and Captain's party in the afternoon.

ਚੰਡੀਗੜ੍ਹ 14 ਦਸੰਬਰ (ਦ ਪੰਜਾਬ ਟੁਡੇ ਬਿਊਰੋ) ਜਿਵੇ ਜਿਵੇ ਪੰਜਾਬ ਵਿਧਾਨ ਸਭਾ ਦੀਆ ਚੋਣਾਂ ਨੇੜੇ ਆ ਰਹੀਆਂ ਹਨ, ਉਸੇ ਤਰ੍ਹਾਂ ਚੋਣਾਂ ਵਿੱਚ ਖੜੇ ਹੋਣ ਦੇ ਚਾਹਵਾਨ ਉਮੀਦਵਾਰਾਂ ਤੇ ਵਿਅਕਤੀਆਂ ਵਲੋਂ ਅਲੱਗ-ਅਲੱਗ ਪਾਰਟੀਆਂ ਵਿੱਚ ਸ਼ਾਮਿਲ ਹੋ ਕੇ ਆਪਣੀ ਟਿਕਟ ਪੱਕੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਸ ਦੇ ਚਲਦਿਆਂ ਅੱਜ ਪੰਜਾਬ ਦੇ ਪ੍ਰਸਿੱਧ ਗਾਇਕ ਬੂਟਾ ਮੁਹੰਮਦ ਨੂੰ ਸਵੇਰੇ ਲੁਧਿਆਣਾ ‘ਚ ਭਾਜਪਾ ਵਿੱਚ ਸ਼ਾਮਿਲ ਦੀ ਖ਼ਬਰ ਮੀਡਿਆ ਵਿੱਚ ਆਈ। ਇਸ ਤੋਂ ਕੁੱਝ ਘੰਟਿਆਂ ਬਾਅਦ ਹੀ ਉਨ੍ਹਾਂ ਵਲੋਂ ਕੈਪਟਨ ਅਮਰਿੰਦਰ ਦੀ ਪਾਰਟੀ “ਪੰਜਾਬ ਲੋਕ ਕਾਂਗਰਸ” ‘ਚ ਸ਼ਾਮਿਲ ਹੋਣ ਦੀਆਂ ਖ਼ਬਰਾਂ ਵੀ ਮੀਡਿਆ ‘ਚ ਆਉਣ ਲੱਗਿਆ।

ਇਸ ਸੰਬੰਧੀ ਹਾਲਾਂਕਿ ਗਾਇਕ ਬੂਟਾ ਮੁਹੰਮਦ ਦਾ ਕਹਿਣਾ ਹੈ ਕਿ ਉਹ ਤਾਂ ਸਿਰਫ਼ ਗਾਇਕ ਸਰਦਾਰ ਅਲੀ ਨੂੰ ਪੰਜਾਬ ਲੋਕ ਕਾਂਗਰਸ ਪਾਰਟੀ ‘ਚ ਸ਼ਾਮਿਲ ਕਰਵਾਉਣ ਲਈ ਕੈਪਟਨ ਅਮਰਿੰਦਰ ਸਿੰਘ ਕੋਲ ਗਏ ਸਨ, ਜਿੱਥੇ ਕੈਪਟਨ ਸਾਬ ਵਲੋਂ ਉਨ੍ਹਾਂ ਦਾ ਵੀ ਸਨਮਾਨ ਕੀਤਾ ਗਿਆ।

ਇੱਥੇ ਦੱਸਣਯੋਗ ਹੈ ਕਿ ਜਿੱਥੇ ਕੈਪਟਨ ਅਮਰਿੰਦਰ ਸਿੰਘ ਦੀ ਹਾਜ਼ਰੀ ’ਚ ਉਹ “ਪੰਜਾਬ ਲੋਕ ਕਾਂਗਰਸ” ‘ਚ ਸ਼ਾਮਲ ਹੋਏ ਸਨ ਅਤੇ ਬਕਾਇਦਾ ਸਨਮਾਨ ਵੀ ਕਰਵਾਇਆ ਸੀ, ਉੱਥੇ ਹੀ ਉਹ ਸਵੇਰੇ ਭਾਜਪਾ ‘ਚ ਸ਼ਾਮਿਲ ਹੋਏ ਸਨ।

Show More

Related Articles

Leave a Reply

Your email address will not be published. Required fields are marked *

Back to top button