ਸਰਕਾਰੀ ਆਈ.ਟੀ.ਆਈ. ਫਾਜ਼ਿਲਕਾ ਵਿੱਚ ਲੱਗਿਆ ਰੁਜ਼ਗਾਰ ਮੇਲਾ

ਫਾਜਿਲਕਾ, 5 ਅਗਸਤ: ਪੰਜਾਬ ਸਰਕਾਰ ਵੱਲੋਂ ਘਰ-ਘਰ ਰੁਜ਼ਗਾਰ ਮਿਸ਼ਨ ਤਹਿਤ ਅੱਜ ਸਰਕਾਰੀ ਆਈ.ਟੀ.ਆਈ. ਫਾਜ਼ਿਲਕਾ ਵਿੱਚ ਰੁਜ਼ਗਾਰ ਮੇਲਾ ਲਗਾਇਆ ਗਿਆ। ਜਿਸ ਵਿੱਚ ਕੰਗਾਰੂ ਗਰੁੱਪ ਆਫ ਕੰਪਨੀ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਰੁਜ਼ਗਾਰ ਮੇਲੇ ਵਿਚ ਪਲੇਸਮੈਂਟ ਅਫਸਰ ਸ੍ਰੀ ਮਦਨ ਲਾਲ ਨੇ ਦੱਸਿਆ ਕਿ ਕੈਂਡੀਡੇਟ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ ਵੱਡੀ ਗਿਣਤੀ ਵਿਚ ਕੈਂਡੀਡੇਟ ਨੇ ਭਾਗ ਲਿਆ। ਇਹ ਮੇਲਾ ਜ਼ਿਲ੍ਹਾ ਰੁਜ਼ਗਾਰ ਅਫਸਰ ਸ੍ਰੀ ਕ੍ਰਿਸ਼ਨ ਲਾਲ ਅਤੇ ਸੰਸਥਾ ਦੇ ਪ੍ਰਿੰਸੀਪਲ ਸ੍ਰੀ ਹਰਦੀਪ ਟੌਹੜਾ ਦੀ ਯੋਗ ਅਗਵਾਈ ਵਿਚ ਹੋਇਆ।
ਇਸ ਮੇਲੇ ਵਿੱਚ ਸਭ ਤੋਂ ਪਹਿਲਾਂ ਕੈਂਡੀਡੇਟ ਦੀ ਰਜਿਸਟ੍ਰੇਸ਼ਨ ਕੀਤੀ ਗਈ। ਜਿਸ ਵਿੱਚ ਸ੍ਰੀਮਤੀ ਨਵਜੋਤ ਕੌਰ ਇੰਗਲਿਸ਼ ਟੀਚਰ ਅਤੇ ਸਰਦਾਰ ਹਰਕਰਨ ਸਿੰਘ ਦਾ ਉੱਘਾ ਯੋਗਦਾਨ ਰਿਹਾ। ਕੰਗਾਰੂ ਕੰਪਨੀ ਤੋਂ ਆਏ ਹੋਏ, ਸ੍ਰੀ ਵਿਜੇ ਸ਼ਰਮਾ ਮੈਨੇਜਰ ਐਚ.ਆਰ. ਅਤੇ ਸ੍ਰੀ ਸੁਰੇਸ਼ ਧੀਮਾਨ ਸੀਨੀਅਰ ਮੈਨੇਜਰ ਨੇ ਸਭ ਤੋਂ ਪਹਿਲਾਂ ਉਮੀਦਵਾਰਾਂ ਦੀ ਲਿਖਤੀ ਪ੍ਰੀਖਿਆ ਲਈ ਅਤੇ ਬਾਅਦ ਵਿੱਚ ਇੰਟਰਵਿਊ ਕੰਟੈਕਟ ਕੀਤੀ ਗਈ। ਜਿਸ ਵਿਚ 25 ਮਸ਼ੀਨਿਸ਼ਟ, 17 ਫਿਟਰ ਅਤੇ 20 ਵੈਲਡਰ ਦੇ ਉਮੀਦਵਾਰਾਂ ਨੇ ਭਾਗ ਲਿਆ।
ਇਸ ਮੇਲੇ ਦੌਰਾਨ ਹੋਰਨਾਂ ਤੋਂ ਇਲਾਵਾ ਜੀ.ਆਈ. ਸ੍ਰੀਮਤੀ ਸੁਦੇਸ਼ ਕੁਮਾਰੀ, ਜੀ.ਆਈ. ਕੈਪਟਨ ਕੁਲਵੰਤ ਸਿੰਘ ਰਾਠੌਡ, ਸਰਦਾਰ ਜਸਵਿੰਦਰ ਸਿੰਘ, ਪ੍ਰੋਗਰਾਮ ਅਫ਼ਸਰ ਗੁਰਜੰਟ ਸਿੰਘ ਅਤੇ ਸਮੂਹ ਸਟਾਫ ਹਾਜ਼ਰ ਸੀ।