ਚੰਡੀਗੜ੍ਹਪੰਜਾਬਰਾਜਨੀਤੀ
Trending

ਕੈਪਟਨ ਦੀ ਪਾਰਟੀ ਦਾ ਇੱਕ ਹੋਰ ਕਾਂਗਰਸੀ ਨੇ ਪਕੜਿਆ ਪੱਲਾ, ਪੜ੍ਹੋ ਕੌਣ ਹੋਇਆ ਸ਼ਾਮਿਲ

Another Congressman of the Captain's party grabbed the skirt, read who was involved.

ਚੰਡੀਗੜ੍ਹ 15 ਦਸੰਬਰ (ਦ ਪੰਜਾਬ ਟੁਡੇ ਬਿਊਰੋ) ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਬਣਾਈ ਪਾਰਟੀ ਨਾਲ ਜੁੜਣ ਵਾਲਿਆਂ ਦੀ ਗਿਣਤੀ ਦਿਨੋਂ -ਦਿਨ ਵਧਦੀ ਜਾ ਰਹੀ ਹੈ। ਉਨ੍ਹਾਂ ਵੱਲੋਂ ਬਣਾਈ ਪਾਰਟੀ “ਪੰਜਾਬ ਲੋਕ ਕਾਂਗਰਸ” ਵਿੱਚ ਕਈ ਆਗੂ ਵੀ ਸ਼ਾਮਲ ਹੋ ਰਹੇ ਹਨ। ਬੀਤੇ ਦਿਨੀ ਕਾਂਗਰਸ ਦੇ ਸਾਬਕਾ ਸਕੱਤਰ ਅਤੇ ਬੁਲਾਰਾ ਪ੍ਰਿੰਸ ਖੁੱਲ੍ਹਰ ਨੇ ਵੀ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਨਾਲ ਜੁੜ ਗਏ ਹਨ। ਪਾਰਟੀ ਵਿੱਚ ਸ਼ਾਮਲ ਹੋਣ ‘ਤੇ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਿੰਸ ਖੁੱਲ੍ਹਰ ਦਾ ਭਰਵਾਂ ਸਵਾਗਤ ਕੀਤਾ।

ਇੱਥੇ ਇਹ ਵੀ ਦੱਸਣਯੋਗ ਹੈ ਕਿ ਉਹ ਕੈਪਟਨ ਦਾ ਸਾਥ ਦੇਣ ਵਾਲੇ ਤੀਜੇ ਵੱਡੇ ਕਾਂਗਰਸੀ ਆਗੂ ਹਨ। ਪ੍ਰਿੰਸ ਖੁੱਲ੍ਹਰ ਕਾਂਗਰਸ ਦੇ ਇੱਕ ਸਰਗਰਮ ਬੁਲਾਰੇ ਰਹੇ ਹਨ ਅਤੇ ਮੀਡੀਆ ਵਿੱਚ ਵੀ ਕਾਂਗਰਸ ਦਾ ਕਈ ਮੁੱਦਿਆਂ ‘ਤੇ ਬਚਾਅ ਕਰਦੇ ਰਹੇ ਹਨ। ਉਹ ਪਹਿਲਾਂ ਕਾਂਗਰਸ ਦੇ ਸੋਸ਼ਲ ਵੈਲਫ਼ੇਅਰ ਅਤੇ ਸਿੱਖਿਆ ਸੈਲ ਦੇ ਚੇਅਰਮੈਨ ਤੋਂ ਇਲਾਵਾ ਪੰਜਾਬ ਯੂਥ ਵਿਕਾਸ ਬੋਰਡ ਦੇ ਸੀਨੀਅਰ ਵੀ.ਸੀ. ਵੀ ਸਨ।

ਆਪਣੀ ਪਾਰਟੀ ਨਾਲ ਜੁੜਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਇਹ ਦਾਅਵਾ ਕੀਤਾ ਕਿ ਚੋਣ ਜ਼ਾਬਤਾ ਲੱਗਣ ‘ਤੇ ਹੋਰ ਵੀ ਕਈ ਕਾਂਗਰਸੀ ਦਿੱਗਜ਼ ਉਨ੍ਹਾਂ ਦੀ ਪਾਰਟੀ ਵਿੱਚ ਸ਼ਮੂਲੀਅਤ ਕਰਨਗੇ।

Show More

Related Articles

Leave a Reply

Your email address will not be published. Required fields are marked *

Back to top button