ਪੈਰਾ ਮੈਡੀਕਲ ਮੁਲਾਜ਼ਮ ਯੂਨੀਅਨ ਅਤੇ ਨਰਸਿੰਗ ਐਸੋਸੀਏਸ਼ਨ ਨੇ ਮੰਗਾਂ ਸਬੰਧੀ ਵਿਚਾਰ ਚਰਚਾ ਕੀਤੀ

ਫਿਰੋਜਪੁਰ 5 ਅਗਸਤ (ਅਸ਼ੋਕ ਭਾਰਦਵਾਜ) ਪੈਰਾਮੈਡੀਕਲ ਮੁਲਾਜਮ ਯੂਨੀਅਨ ਫਿਰੋਜ਼ਪੁਰ ਦੀ ਜਥੇਬੰਦੀ ਦੀ ਇੱਕ ਜਰੂਰੀ ਮੀਟਿੰਗ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਹੋਈ। ਜਿਸ ਦੀ ਅਗਵਾਈ ਸ੍ਰੀ ਸੁਧੀਰ ਅਲੈਗਜੈਂਡਰ, ਸ੍ਰੀ ਨਰਿੰਦਰ ਸ਼ਰਮਾ ਅਤੇ ਰੋਬਿਨ ਸੈਮਸਨ ਵਲੋਂ ਕੀਤੀ। ਮੀਟਿੰਗ ਦੌਰਾਨ ਹਸਪਤਾਲ ਫਿਰੋਜ਼ਪੁਰ ਵਿਚ ਕੰਮ ਕਰ ਰਹੇ ਮੁਲਾਜ਼ਮਾਂ ਵਲੋਂ ਮਰੀਜ਼ਾਂ ਨੂੰ ਦਿਤੀਆਂ ਜਾਣ ਵਾਲੀਆਂ ਸਹੂਲਤਾਂ ਦੇ ਲਈ ਆ ਰਹੀਆਂ ਪ੍ਰੇਸ਼ਾਨੀਆਂ ਬਾਰੇ ਵਿਚਾਰ ਚਰਚਾ ਕੀਤੀ ਗਈ ਅਤੇ ਇਨ੍ਹਾਂ ਨੂੰ ਦੂਰ ਕਰਨ ਲਈ ਸੁਝਾਅ ਵੀ ਮੰਗੇ ਗਏ।
ਇਸ ਮੀਟਿੰਗ ਦਾ ਮੁੱਖ ਮੰਤਵ ਨਰਸਿੰਗ ਕੇਡਰ ਨੂੰ ਆ ਰਹੀਆਂ ਮੁਸ਼ਕਿਲਾ ਜਿਵੇਂ ਕਿ ਨਰਸਿੰਗ ਕੇਡਰ ਲਈ ਕੋਈ ਵੀ ਡੀਲਿੰਗ ਕਲਰਕ ਸਿਵਲ ਹਸਪਤਾਲ ਵਿਖੇ ਨਹੀਂ ਹੈ, ਜਿਸ ਕਰਕੇ ਨਰਸਿੰਗ ਕੇਡਰ ਦਾ ਕਲੈਰੀਕਲ ਕੰਮ ਪਿਛਲੇ ਕੁਝ ਸਮੇਂ ਤੋਂ ਬੰਦ ਪਿਆ ਹੈ। ਜਿਸ ਕਾਰਨ ਮੁਲਾਜ਼ਮਾਂ ਨੂੰ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਮੇਂ ਸ੍ਰੀਮਤੀ ਪ੍ਰਭਜੋਤ ਕੌਰ ਨੇ ਗਾਇਨੀ ਵਾਰਡ ਦੇ ਵਿੱਚ ਈਵਨਿੰਗ ਅਤੇ ਨਾਈਟ ਡਿਊਟੀ ਸਮੇਂ ਇਕ ਮੈਡੀਕਲ ਅਫਸਰ, ਪ੍ਰੋਟੋਕੋਲ ਦੇ ਅਨੁਸਾਰ ਡਿਊਟੀ ਤੇ ਲਗਾਉਣ ਅਤੇ ਸਕਿਓਰਿਟੀ ਗਾਰਡ ਮੁਹੱਈਆ ਕਰਵਾਉਣ ਦੀ ਮੰਗ ਕੀਤੀ।
ਇਸ ਮੌਕੇ ਸ੍ਰੀ ਸੁਮਿਤ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਦੀ ਤਜਵੀਜ਼ ਦੇ ਆਧਾਰ ਤੇ ਸਟਾਫ ਨਰਸ ਦੇ ਅਹੁਦੇ ਨੂੰ ਨਰਸਿੰਗ ਅਫਸਰ ਦੇ ਅਹੁਦਾ ਵਿਚ ਤਬਦੀਲ ਕੀਤਾ ਜਾਵੇ। ਮੀਟਿੰਗ ਦੌਰਾਨ ਨਰਿੰਦਰ ਸ਼ਰਮਾ, ਸੁਧੀਰ ਅਲੈਗਜੈਂਡਰ ਅਤੇ ਰਾਮ ਪ੍ਰਸਾਦ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਮੁਲਾਜ਼ਮਾਂ ਨੂੰ ਜਥੇਬੰਦਕ ਢਾਂਚੇ ਦੇ ਨਾਲ ਏਕਾ ਬਣਾਈ ਰੱਖਣ ਅਤੇ ਵੱਧ ਤੋਂ ਵੱਧ ਐਕਟੀਵਿਟੀ ਵਿੱਚ ਹਿੱਸਾ ਲੈਣ ਲਈ ਸੱਦਾ ਦਿੱਤਾ ਗਿਆ।
ਇਸ ਮੌਕੇ ਸੁਧੀਰ ਅਲੈਗਜ਼ੈਂਡਰ ਨੇ ਕਿਹਾ ਕਿ ਸਰਕਾਰ ਵਲੋਂ ਮਾੜੀਆਂ ਨੀਤੀਆਂ ਲਾਗੂ ਕਰਕੇ ਮੁਲਾਜ਼ਮ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਜਿਸ ਦੇ ਲਈ ਅਸੀਂ ਪਿਛਲੇ ਲੰਬੇ ਸਮੇ ਸੰਘਰਸ਼ ਕਰ ਰਹੇ ਹਾਂ ਅਤੇ ਮੰਗਾਂ ਪੂਰੀਆਂ ਨਾ ਹੋਬ ਤੱਕ ਕਰਦੇ ਰਹਾਂਗੇ। ਇਸ ਮੌਕੇ ਜਸਵਿੰਦਰ ਸਿੰਘ ਕੌੜਾ ਨੇ ਪੈਰਾਮੈਡੀਕਲ ਮੁਲਾਜ਼ਮ ਯੂਨੀਅਨ ਦੀਆਂ ਪ੍ਰਾਪਤੀਆਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।
ਇਸ ਮੌਕੇ ਗੁਰਮੇਲ ਸਿੰਘ, ਜਸਵਿੰਦਰ ਸਿੰਘ ਕੌੜਾ, ਡੇਲਫੀਨਾ ਸਟਾਫ ਨਰਸ ਆਗੂ, ਮੈਡਮ ਮੋਨਿਕਾ, ਰਾਜੂ, ਸੁਤੰਤਰ ਸਿੰਘ ਚੌਹਾਨ, ਨਰੇਸ਼ ਕੁਮਾਰ, ਸ਼ਿਵ ਕੁਮਾਰ, ਸੁਮਿਤ ਗਿੱਲ, ਰਾਜਵੀਰ ਸਿੰਘ, ਭਾਰਤ ਭੂਸ਼ਨ, ਜਸਪਾਲ ਸਿੰਘ, ਗਗਨਦੀਪ ਕੌਰ, ਸ਼ਬੀਨਾ ਸਟਾਫ ਨਰਸ, ਸ਼ਾਲੂ ਸਟਾਫ ਨਰਸ, ਸ਼ਾਇਨੀ, ਅਨਮੋਲ, ਸ਼ਬੀਨਾ ਤੋਂ ਇਲਾਵਾ ਡਾ. ਲਲਿਤ ਕੁਮਾਰ, ਸਤਯੋਗ ਸਿੰਘ, ਓਮ ਪ੍ਰਕਾਸ਼ ਮਲਟੀਪਰਪਜ਼ ਵਰਕਰ, ਗੁਰਪ੍ਰੀਤ ਅਤੇ ਮਨੀਸ਼ ਕੁਮਾਰ ਆਦਿ ਹਾਜ਼ਰ ਸਨ !