
ਬਠਿੰਡਾ, 5 ਅਗਸਤ (ਬਿਊਰੋ ਰਿਪੋਰਟ) ਸਾਬਕਾ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ 14 ਸਾਲਾਂ ਬਾਅਦ ਦੇਸ਼ ਦੀ ਝੋਲੀ ਕਾਂਸੀ ਦਾ ਤਮਗਾ ਪਾਉਣ ਵਾਲੇ ਸਾਰੇ ਭਾਰਤੀ ਹਾਕੀ ਖਿਡਾਰੀਆਂ, ਸਹਾਇਕ ਸਟਾਫ ਅਤੇ ਟੀਮ ਕੋਚ ਨੂੰ ਵਧਾਈ ਦਿੱਤੀ। ਇਸ ਮੌਕੇ ਉਨ੍ਹਾਂ ਨੇ ਸਰਕਾਰ ਨੂੰ ਖੇਡ ਬਜਟ ਵਿਚ ਵਾਧਾ ਕਰਨ ਲਈ ਵੀ ਕਿਹਾ।
ਸ. ਮਲੂਕਾ ਨੇ ਕਿਹਾ ਕਿ ਕਈ ਦਹਾਕੇ ਪਹਿਲਾਂ ਸਾਡੇ ਦੇਸ਼ ਦੀ ਹਾਕੀ ਹਮੇਸ਼ਾ ਸੋਨ ਤਗਮੇ ਦੀ ਦਾਅਵੇਦਾਰ ਹੁੰਦੀ ਸੀ ਤੇ ਉਨ੍ਹਾਂ ਕਦੇ ਵੀ ਦੇਸ਼ ਵਾਸੀਆਂ ਨੂੰ ਨਿਰਾਸ਼ ਨਹੀਂ ਕੀਤਾ ਸੀ। ਉਨ੍ਹਾਂ ਕਿਹਾ ਕਿ ਲੰਬਾ ਸਮਾਂ ਹਾਕੀ ਦੀ ਸਰਦਾਰੀ ਤੋਂ ਬਾਅਦ 1980 ਮਗਰੋਂ ਭਾਰਤੀ ਹਾਕੀ ਪਛੜਦੀ ਰਹੀ। ਜਿਸ ਲਈ ਸਰਕਾਰਾਂ ਦੀਆਂ ਗ਼ਲਤ ਨੀਤੀਆਂ ਵੀ ਜ਼ਿੰਮੇਵਾਰ ਰਹੀਆਂ ਹਨ। ਜਿੰਨ੍ਹਾਂ ਨੇ ਸਾਡੀ ਕੌਮੀ ਖੇਡ ਹਾਕੀ ਨੂੰ ਨਜਰਅੰਦਾਜ ਕਰਕੇ ਅੰਗਰੇਜ਼ਾਂ ਦੀ ਖੇਡ ਕ੍ਰਿਕੇਟ ਨੂੰ ਜ਼ਿਆਦਾ ਮਹੱਤਤਾ ਦਿਤੀ ਹੈ।
ਉਨ੍ਹਾਂ ਕਿਹਾ ਕਿ ਅੱਜ 41 ਸਾਲਾਂ ਬਾਅਦ ਸਾਡੇ ਪੰਜਾਬੀ ਗੱਭਰੂਆਂ ਨੇ ਦੇਸ਼ ਵਾਸੀਆਂ ਅਤੇ ਹਾਕੀ ਪ੍ਰੇਮੀਆਂ ਦੇ ਚਿਹਰੇ ਤੇ ਰੌਣਕਾਂ ਲਿਆ ਦਿੱਤੀਆਂ ਹਨ, ਜਿਸ ਲਈ ਖਿਡਾਰੀ ਵਧਾਈ ਤੇ ਸ਼ਲਾਘਾ ਦੇ ਹੱਕਦਾਰ ਹਨ।