
ਫਿਰੋਜ਼ਪੁਰ ਸ਼ਹਿਰ ‘ਚ ਕੀਤਾ ਡੋਰ ਟੂ ਡੋਰ ਪ੍ਰਚਾਰ
ਫਿਰੋਜ਼ਪੁਰ, 6 ਜਨਵਰੀ (ਅਸ਼ੋਕ ਭਾਰਦਵਾਜ) ਫਿਰੋਜ਼ਪੁਰ ਸ਼ਹਿਰੀ ਹਲਕਾ ਤੋਂ ਸ਼੍ਰੋਮਣੀ ਅਕਾਲੀ ਦਲ-ਬਸਪਾ ਗਠਜੋੜ ਦੇ ਸਾਂਝੇ ਉਮੀਦਵਾਰ ਰੋਹਿਤ ਵੋਹਰਾ ਵੱਲੋਂ ਡੋਰ-ਟੂ-ਡੋਰ ਪ੍ਰਚਾਰ ਕਰਦਿਆ ਬਗਦਾਦੀ ਗੇਟ ਅਤੇ ਉਸ ਦੇ ਆਸ-ਪਾਸ ਏਰੀਏ ਵਿਚ ਲੋਕਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੀਆਂ ਲੋਕ ਭਲਾਈ ਨੀਤੀਆਂ ਬਾਰੇ ਜਾਣੂ ਕਰਵਾਇਆ ਗਿਆ।
ਇਸ ਮੌਕੇ ਰੋਹਿਤ ਵੋਹਰਾ ਨੇ ਕਿਹਾ ਕਿ ਫਿਰੋਜ਼ਪੁਰ ਵਿਖੇ ਭਾਜਪਾ ਵੱਲੋਂ ਰੱਖੀ ਗਈ ਮਹਾਂਰੈਲੀ ਵਿਚ ਲੋਕਾਂ ਦਾ ਨਾ ਪਹੁੰਚਣ ਨੇ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਦੇ ਲੋਕ ਭਾਜਪਾ ਨੂੰ ਆਪਣੇ ਮਨਾਂ ਵਿਚੋਂ ਕੱਢ ਚੁੱਕੇ ਹਨ ਅਤੇ 2022 ਚੋਣਾਂ ਵਿਚ ਭਾਜਪਾ ਦੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋਣਗੀਆਂ। ਉਨ੍ਹਾਂ ਕਿਹਾ ਕਿ ਲੋਕ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਲਈ ਉਤਾਵਲੇ ਹਨ ਅਤੇ ਇਸ ਵਾਰ ਵੱਡੇ ਬਹੁਮਤ ਨਾਲ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ-ਬਸਪਾ ਗਠਜੋੜ ਦੀ ਸਰਕਾਰ ਬਣੇਗੀ।
ਇਸ ਮੌਕੇ ਨਵਨੀਤ ਕੁਮਾਰ ਗੋਰਾ ਪੰਜਾਬ ਡੈਲੀਗੇਟ ਸ਼੍ਰੋਮਣੀ ਅਕਾਲੀ ਦਲ, ਕਮਲਜੀਤ ਸਿੰਘ ਢੋਲੇਵਾਲਾ ਕੌਮੀ ਸੀਨੀ ਮੀਤ ਪ੍ਰਧਾਨ, ਬਲਵਿੰਦਰ ਸਿੰਘ ਪੱਪੂ ਕੋਤਵਾਲ ਸੀਨੀ ਮੀਤ ਪ੍ਰਧਾਨ, ਪਰਮਜੀਤ ਸਿੰਘ ਕਲਸੀ, ਗੁਰਨੈਬ ਸਿੰਘ ਸਰਕਲ ਪ੍ਰਧਾਨ, ਜੁਗਰਾਜ ਸਿੰਘ ਸੰਧੂ ਸਰਕਲ ਪ੍ਰਧਾਨ, ਸਬਜਿੰਦਰ ਸਿੰਘ ਸਰਕਲ ਪ੍ਰਧਾਨ, ਬਲਿਹਾਰ ਸਿੰਘ ਸਰਕਲ ਪ੍ਰਧਾਨ, ਹਰੀ ਓਮ ਬਜਾਜ, ਨਰਿੰਦਰ ਜੋਸਨ, ਲਵਜੀਤ ਸਿੰਘ ਲਵਲੀ ਸ਼ਹਿਰੀ ਜ਼ਿਲ੍ਹਾ ਯੂਥ ਪ੍ਰਧਾਨ, ਪਰਮਬੀਰ ਸਿੰਘ ਸੋਢੀ, ਦਵਿੰਦਰ ਸਿੰਘ ਕਲਸੀ ਜ਼ਿਲ੍ਹਾਂ ਪ੍ਰਧਾਨ ਬੀਸੀ ਵਿੰਗ, ਪਵਨ ਭੰਡਾਰੀ, ਜਗਤਾਰ ਸਿੰਘ, ਕੁਲਦੀਪ ਸਿੰਘ, ਸ਼ੁਸੀਲ ਕੁਮਾਰ, ਉਪਕਾਰ ਸਿੰਘ ਸਿੱਧੂ, ਅਨਿਲ, ਗੁਰਜੰਟ ਸਿੰਘ, ਸੰਤੋਖ ਜੋਸਨ, ਨਛੱਤਰ ਸਿੰਘ, ਸੰਜੀਵ ਕਪਾਹੀ ਆਸ਼ੂ, ਵਿਕਰਮ ਭੰਡਾਰੀ, ਗੁਰਤਰਨ ਚੋਪੜਾ, ਹਰੀ ਓਮ ਬਜਾਜ, ਰਵਿੰਦਰ ਧਾਲੀਵਾਲ, ਸੁੱਖ ਲਹੋਰਿਆ, ਸੋਨੂੰ ਬਾਸੀ ਗੇਟ ਆਦਿ ਅਕਾਲੀ-ਬਸਪਾ ਵਰਕਰ ਹਾਜ਼ਰ ਸਨ।