ਆਯੂਸ਼ ਅਹੂਜਾ ਨੇ 98 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਨਾਭਾ ਸ਼ਹਿਰ ਦਾ ਕੀਤਾ ਨਾਮ ਰੌਸ਼ਨ

ਨਾਭਾ, 5 ਅਗਸਤ (ਵਰਿੰਦਰ ਵਰਮਾ) ਪਿਛਲੇ ਦਿਨੀਂ ਸੀ.ਬੀ.ਐਸ.ਈ. ਦਸਵੀਂ ਜਮਾਤ ਦੇ ਨਤੀਜੇ ਐਲਾਨੇ ਗਏ ਸਨ। ਜਿਸ ਦੌਰਾਨ ਇੰਡੋ ਬ੍ਰਿਟਿਸ਼ ਸਕੂਲ, ਨਾਭਾ ਦੇ ਵਿਦਿਆਰਥੀ ਆਯੂਸ਼ ਅਹੂਜਾ ਨੇ 98 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਲ ਕੀਤਾ। ਪਹਿਲੀ ਪੁਜੀਸ਼ਨ ਹਾਸਿਲ ਕਰਨ ਤੇ ਜਿੱਥੇ ਆਯੂਸ਼ ਅਹੁਜਾ ਦੇ ਮਾਤਾ-ਪਿਤਾ ਨੂੰ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੈ, ਉੱਥੇ ਹੀ ਆਯੂਸ਼ ਅਹੁਜਾ ਦੀ ਇਸ ਉਪਲੱਬਧੀ ਤੇ ਪਰਿਵਾਰ ਨੂੰ ਬਹੁਤ ਮਾਣ ਹੈ।
ਇਸ ਮੌਕੇ ਅਸ਼ੋਕ ਚੌਧਰੀ ਤੇ ਸੰਤੋਸ਼ ਚੌਧਰੀ ਨੇ ਕਿਹਾ ਕਿ ਇਹ ਆਯੂਸ਼ ਅਹੁਜਾ ਦੀ ਮਿਹਨਤ ਦਾ ਨਤੀਜਾ ਹੈ ਅਤੇ ਇਸ ਉਪਲਬਧੀ ਲਈ ਆਯੂਸ਼ ਅਹੁਜਾ ਦੇ ਸਕੂਲ ਚੇਅਰਮੈਨ ਮਨਜੀਤ ਇੰਦਰ ਸਿੰਘ ਬੇਦੀ, ਸਕੂਲ ਡਾਇਰੈਕਟਰ ਕੁਲਜੀਤ ਕੌਰ ਬੇਦੀ ਤੇ ਅਧਿਆਪਕ ਵੀ ਵਧਾਈ ਦੇ ਪਾਤਰ ਹਨ।
ਪਿਤਾ ਹਤਿੰਦਰ ਅਹੁਜਾ ਤੇ ਮਾਤਾ ਰੀਆ ਅਹੁਜਾ ਨੇ ਦੱਸਿਆ ਕਿ ਇਹ ਮੁਕਾਮ ਹਾਸਲ ਕਰਨ ਲਈ ਕਰੀਬ ਸੋਲ਼ਾਂ ਘੰਟੇ ਦੇ ਕਰੀਬ ਰੋਜ਼ਾਨਾ ਉਨ੍ਹਾਂ ਦਾ ਬੇਟਾ ਪੜ੍ਹਾਈ ਕਰਦਾ ਸੀ। ਉਨ੍ਹਾਂ ਕਿਹਾ ਕਿ ਅਸੀਂ ਉਮੀਦ ਕਰਦੇ ਹਨ ਕਿ ਅਗਾਂਹ ਵੀ ਆਯੂਸ਼ ਇਸੇ ਤਰ੍ਹਾਂ ਦੇ ਮੁਕਾਮ ਹਾਸਲ ਕਰਦਾ ਰਹੇਗਾ।
ਇਸ ਮੌਕੇ ਆਯੂਸ਼ ਅਹੁਜਾ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਕਿਹਾ ਕਿ ਇਹ ਮੁਕਾਮ ਆਪਣੇ ਮਾਤਾ-ਪਿਤਾ ਜੀ ਦੇ ਜਤਨ ਸਦਕਾ ਹਾਸਲ ਕੀਤਾ ਹੈ। ਉਨ੍ਹਾਂ ਕਿਹਾ ਕਿ ਮੇਰਾ ਇਕ ਮਕਸਦ ਹੈ, ਕਿ ਉੱਚ ਸਿੱਖਿਆ ਪ੍ਰਾਪਤ ਕਰਕੇ ਆਪਣੇ ਮਾਤਾ-ਪਿਤਾ ਅਤੇ ਅਧਿਆਪਕਾ ਦਾ ਨਾਮ ਰੌਸ਼ਨ ਕਰਾਂਗਾ।