ਪੰਜਾਬਮਾਲਵਾ

ਪੰਜਾਬ ਪੁਲੀਸ ਦੇ ਬੰਬ ਨਿਰੋਧਕ ਦਸਤੇ ਨੇ ਮਮਦੋਟ ਸਕੂਲ ਵਿੱਚੋਂ ਮਿਲੇ ਬੰਬ ਨੂੰ ਕੀਤਾ ਨਕਾਰਾ

ਫਿਰੋਜਪੁਰ, 01 ਅਗਸਤ (ਅਸ਼ੋਕ ਭਾਰਦਵਾਜ) ਸਰਕਾਰੀ ਕੰਨਿਆ ਸਮਾਰਟ ਸੀਨੀਅਰ ਸੈਕੰਡਰੀ ਸਕੂਲ ਮਮਦੋਟ ਜੋ ਕਿ ਕਸਬਾ ਮਮਦੋਟ ਤੋਂ ਬਦਲੀ ਹੋਣ ਤੋਂ ਬਾਅਦ ਫਿਰੋਜ਼ਪੁਰ-ਮਮਦੋਟ ਰੋਡ ਤੇ ਪਿੰਡ ਜੋਧਪੁਰ ਨਜ਼ਦੀਕ ਨਵੀਂ ਬਣੀ ਬਿਲਡਿੰਗ ਵਿੱਚ ਚੱਲ ਰਿਹਾ ਹੈ, ਦੇ ਗਰਾਊਂਡ ਵਿੱਚ ਨਵੀਂ ਪਾਈ ਭਰਤ ਵਿੱਚੋਂ ਕੱਲ੍ਹ ਮਿਲੇ ਵੱਡੇ ਤੋਪ ਦੇ ਗੋਲੇ ਨੂੰ ਪੰਜਾਬ ਪੁਲੀਸ ਦੇ ਬੰਬ ਨਿਰੋਧਕ ਦਸਤੇ ਵੱਲੋਂ ਨਕਾਰਾ ਕਰ ਦਿੱਤਾ ਗਿਆ ਹੈ।

ਮਿਲੀ ਜਾਣਕਾਰੀ ਮੁਤਾਬਕ ਸਕੂਲ ਦੇ ਗਰਾਊਂਡ ਵਿੱਚ ਪੌਦੇ ਲਗਾਏ ਜਾਣ ਲਈ ਖੱਡੇ ਖੋਦੇ ਜਾਣ ਸਮੇਂ ਮਜ਼ਦੂਰਾਂ ਨੂੰ ਇਹ ਬੰਬ ਮਿਲਿਆ ਸੀ। ਜਿਸ ਤੇ ਮਜਦੂਰਾਂ ਵੱਲੋ ਸਕੂਲ ਪ੍ਰਬੰਧਕਾਂ ਨੂੰ ਸੂਚਿਤ ਕਰਨ ਤੋਂ ਬਾਅਦ ਸਕੂਲ ਪ੍ਰਿੰਸੀਪਲ ਵੱਲੋਂ ਪੁਲਸ ਨੂੰ ਸੂਚਿਤ ਕੀਤਾ ਗਿਆ ਸੀ। ਜਿਸ ਦੇ ਚਲਦਿਆਂ ਅੰਮ੍ਰਿਤਸਰ ਸਾਹਿਬ ਤੋਂ ਆਏ ਪੁਲੀਸ ਦੇ ਬੰਬ ਨਿਰੋਧਕ ਦਸਤੇ ਵੱਲੋਂ ਬੰਬ ਨੂੰ ਨਕਾਰਾ ਕਰ ਦਿੱਤਾ ਗਿਆ। ਇਸ ਮੌਕੇ ਪੁਲੀਸ ਵੱਲੋਂ ਇਹਤਿਆਤ ਵਰਤਦੇ ਹੋਏ ਕਿਸੇ ਅਣਸੁਖਾਵੀਂ ਘਟਨਾ ਨੂੰ ਰੋਕਣ ਵਾਸਤੇ ਸਕੂਲ ਦੇ ਆਸ ਪਾਸ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਸਨ।

ਪੁਲੀਸ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਬੰਬ ਨੂੰ ਸਕੂਲ ਦੇ ਗਰਾਊਂਡ ਵਿਚੋਂ ਸੁਰੱਖਿਅਤ ਚੁੱਕਣ ਤੋਂ ਬਾਅਦ ਟੀਮ ਵੱਲੋ ਬੜੀ ਮੁਸ਼ਤੈਦੀ ਨਾਲ ਹੁਸੈਨੀਵਾਲਾ ਨਜ਼ਦੀਕ ਬੀ.ਐਸ.ਐਫ. ਦੀ ਬਾਰੇ ਕੇ ਸ਼ੂਟਿੰਗ ਰੇਂਜ ਤੇ ਲਿਜਾ ਕਿ ਨਕਾਰਾ ਕੀਤਾ ਗਿਆ ਹੈ। ਨਵੀਂ ਪਾਈ ਭਰਤ ਵਿੱਚ ਹੋਰ ਕੋਈ ਸ਼ੱਕੀ ਵਸਤੂ ਹੈ ਜਾਂ ਨਹੀਂ ਇਸ ਵਾਸਤੇ ਡੌਗ ਸਕੁਐਡ ਅਤੇ ਫੋਰੈਂਸਿਕ ਟੀਮ ਵੱਲੋਂ ਪੂਰੇ ਗਰਾਊਂਡ ਦੀ ਜਾਂਚ ਕੀਤੀ ਗਈ।

ਇਸ ਮੌਕੇ ਥਾਣਾ ਮੁਖੀ ਗੁਰਪ੍ਰੀਤ ਸਿੰਘ ਨੇ ਸਕੂਲ ਪ੍ਰਬੰਧਕਾਂ ਦਾ ਸਮੇਂ ਸਿਰ ਪੁਲਸ ਨੂੰ ਇਤਲਾਹ ਦੇਣ ਅਤੇ ਸਮੇਂ ਤੇ ਲੋੜੀਂਦਾ ਸਹਿਯੋਗ ਕਰਨ ਲਈ ਧੰਨਵਾਦ ਕੀਤਾ ਗਿਆ। ਸਕੂਲ ਦੀ ਪ੍ਰਿੰਸੀਪਲ ਮੈਡਮ ਰੁਬੀਨਾ ਚੋਪੜਾ ਵੱਲੋਂ ਇਸ ਔਖੇ ਸਮੇਂ ਵਿੱਚ ਪੁਲਸ ਵੱਲੋਂ ਮਿਲੇ ਸਹਿਯੋਗ ਤੇ ਸਮੂਹ ਮੁਲਾਜ਼ਮਾਂ ਅਤੇ ਅਫ਼ਸਰ ਸਾਹਿਬਾਨ ਦਾ ਧੰਨਵਾਦ ਕਰਦਿਆ ਸ਼ਲਾਘਾ ਕੀਤੀ ਗਈ।

Show More

Related Articles

Leave a Reply

Your email address will not be published.

Back to top button