84 ਦੁਹਰਾਉਣ ਦੀ ਧਮਕੀ ਦੇਣ ਵਾਲੇ ਭਾਜਪਾਈਆਂ ਨੂੰ ਸਿੱਖ ਯੂਥ ਫ਼ੈਡਰੇਸ਼ਨ ਵੱਲੋਂ ਕਰਾਰਾ ਜਵਾਬ
84 Sikh Youth Federation responds sharply to BJP threatening to repeat.

ਅੰਮ੍ਰਿਤਸਰ, 8 ਜਨਵਰੀ (ਦ ਪੰਜਾਬ ਟੁਡੇ ਬਿਊਰੋ) “ਸਾਨੂੰ 1984 ਦੁਹਰਾਉਣ ਦੀ ਧਮਕੀ ਦੇਣ ਵਾਲ਼ਿਆਂ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਬਾਅਦ ‘ਚ ਜੁਝਾਰੂ ਸਿੰਘਾਂ ਨੇ ਹਥਿਆਰਬੰਦ ਹੋ ਕੇ ਤੁਹਾਨੂੰ ਦਸ ਸਾਲ ਵਖ਼ਤ ਪਾਈ ਰੱਖਿਆ ਸੀ। ਫਿਰ ਜਦੋਂ ਏ.ਕੇ. ਸੰਤਾਲੀ ਦੀਆਂ ਗੂੰਜਾਂ ਪੈਂਦੀਆਂ ਸਨ ਤਾਂ ਖੜਾਕਾ ਸੁਣਦੇ ਹੀ ਤੁਹਾਡੀਆਂ ਧੋਤੀਆਂ ਗਿੱਲੀਆਂ ਹੋ ਜਾਂਦੀਆਂ ਸੀ।” ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਭਾਜਪਾ ਦੇ ਲੀਡਰਾਂ ਅਤੇ ਵਰਕਰਾਂ ਵਲੋਂ ਸੋਸ਼ਲ ਮੀਡਿਆ ਤੇ ਸਿੱਖ ਕੌਮ ਨੂੰ ਨਤੀਜੇ ਭੁਗਤਾਨ ਅਤੇ 1984 ਦੁਹਰਾਉਣ ਦੇ ਕੀਤੇ ਜਾ ਰਹੇ ਐਲਾਨ ਦੇ ਜਵਾਬ ਵਿੱਚ ਕੀਤਾ।
ਭਾਈ ਰਣਜੀਤ ਸਿੰਘ ਨੇ ਸਰਕਾਰ ਨੂੰ ਚਿਤਾਉਂਦੇ ਹੋਏ ਕਿਹਾ ਕਿ “ਜਿਸ ਤਰ੍ਹਾਂ ਮੋਦੀ ਭਗਤ ਅਤੇ ਭਾਜਪਾ ਦੇ ਲੀਡਰ ਸੋਸ਼ਲ ਮੀਡੀਆ ਤੇ ਸਿੱਖ ਕੌਮ ਮੁ ਧਮਕੀਆਂ ਦੇ ਰਹੇ ਇਸ ਤੇ ਫੌਰੀ ਤੌਰ ਤੇ ਐਕਸ਼ਨ ਚੁਕਿਆ ਜਾਵੇ ਅਤੇ ਪੰਜਾਬ ਵਿੱਚ ਫਿਰਕੂ ਦੰਗੇ ਭੜਕਾਉਣ ਵਾਲਿਆਂ ਤੇ ਸਖਤੀ ਨਾਲ ਕਾਰਵਾਈ ਕੀਤੀ ਜਾਵੇ। ਉਨ੍ਹਾਂ ਮੋਦੀ ਭਗਤਾਂ ਨੂੰ ਕਿਹਾ ਕਿ ਪਹਿਲਾਂ ਦਿੱਲੀ ਦਰਬਾਰ ਨੂੰ ਪੁੱਛ ਲਵੋ, ਫਿਰ ਇਹ ਨਾ ਹੋਵੇ ਕਿ ਜਦੋ ਸਿੰਘ ਆਪਣੇ ਰਵਾਇਤੀ ਕਾਨੂੰਨ ਅਨੁਸਾਰ ਸਜ਼ਾ ਦੇਣ ਲੱਗੇ ਤਾਂ ਤੁਹਾਨੂੰ ਭੱਜਦਿਆਂ ਨੂੰ ਰਾਹ ਨਹੀਂ ਮਿਲਣਾ।
ਫੈਡਰੇਸ਼ਨ ਪ੍ਰਧਾਨ ਨੇ ਕਿਹਾ ਕਿ ਸਿੱਖਾਂ ਨੂੰ ਸ਼ਾਂਤ ਰਹਿਣ ਦਿਓ ਤੇ ਸੁੱਖ ਦੀ ਰੋਟੀ ਖਾਣ ਦਿਓ। ਉਨ੍ਹਾਂ ਕਿਹਾ ਕਿ ਮੋਦੀ ਭਗਤ ਪਹਿਲਾ ਜਾ ਕੇ ਚੀਨ ਨਾਲ਼ ਪੰਗੇ ਲਓ, ਜਿਹੜਾ ਦਿਨੋ-ਦਿਨ ਤੁਹਾਡੇ ਉੱਤੇ ਚੜ੍ਹਦਾ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਦੇ ਕਤਲੇਆਮ ਦੀਆਂ ਧਮਕੀਆਂ ਦੇ ਕੇ ਹੁਣ ਮਾਫ਼ੀਆਂ ਮੰਗਣ ਵਾਲ਼ੇ ਭਾਜਪਾਈਓ! ਲੱਕੜ ਵਿਚ ਗੱਡੀ ਮੇਖ ਪੁੱਟਣ ਮਗਰੋਂ ਦਾਗ ਰਹਿ ਜਾਂਦਾ ਹੈ, ਕਿਰਪਾਨ ਦਾ ਫੱਟ ਮਿਲ ਜਾਂਦਾ ਹੈ, ਪਰ ਜੁਬਾਨ ਦਾ ਫੱਟ ਨਹੀਂ ਮਿਲਦਾ। ਕਾਂਗਰਸ ਵਾਂਗ ਤੁਸੀਂ ਵੀ ਸਿੱਖਾਂ ਵਿਰੁੱਧ ਜ਼ਹਿਰ ਘੋਲ ਦਿੱਤਾ ਹੈ। ਅਸੀਂ ਇਸ ਨੂੰ ਹਰਗਿਜ਼ ਨਹੀਂ ਭੁੱਲਾਂਗੇ ਤੇ ਸਮਾਂ ਆਉਣ ‘ਤੇ ਤੁਹਾਨੂੰ ਕਰਾਰ ਜਵਾਬ ਦਿਆਂਗੇ।