
ਚੰਡੀਗੜ੍ਹ, 10 ਜਨਵਰੀ (ਦ ਪੰਜਾਬ ਟੁਡੇ ਬਿਊਰੋ) ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿਣ ਤੋਂ ਬਾਅਦ ਆਪਣੀ “ਪੰਜਾਬ ਲੋਕ ਕਾਂਗਰਸ” ਪਾਰਟੀ ਬਣਾ ਕੇ ਪੰਜਾਬ ਵਿਧਾ ਸਾਂਭ 2022 ਵਿੱਚ ਚੋਣਾਂ ਲੜ ਰਹੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਨੂੰ ਅੱਜ ਭਾਰਤ ਚੋਣ ਕਮਿਸ਼ਨ ਵਲੋਂ ਚੋਣ ਨਿਸ਼ਾਨ ਮਿਲ ਗਿਆ ਹੈ।
ਚੋਣ ਕਮਿਸ਼ਨ ਨੇ ਅੱਜ ਸੋਮਵਾਰ ਨੂੰ ਕੈਪਟਨ ਦੀ ਪਾਰਟੀ ਨੂੰ ‘ਹਾਕੀ ਤੇ ਗੇਂਦ’ ਚੋਣ ਨਿਸ਼ਾਨ ਜਾਰੀ ਕਰ ਦਿੱਤਾ ਹੈ। ਜਿਸ ਨਾਲ ਹੁਣ ਉਨ੍ਹਾਂ ਦੀ ਪਾਰਟੀ ਪੰਜਾਬ ਵਿਧਾਨ ਸਭਾ ਚੋਣਾਂ 2022 ਵਿੱਚ ਆਪਣੇ ਉਮੀਦਵਾਰਾਂ ਨੂੰ ‘ਹਾਕੀ ਤੇ ਗੇਂਦ’ ਚੋਣ ਨਿਸ਼ਾਨ ਤੇ ਚੋਣਾਂ ਵਿੱਚ ਖੜਾ ਕਰੇਗੀ।
ਇਸ ਮੌਕੇ ਪਾਰਟੀ ਨੂੰ ਚੋਣ ਨਿਸ਼ਾਨ ਮਿਲਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਇਸ ਸਬੰਧੀ ਟਵੀਟ ਕਰਕੇ ਖੁਸ਼ੀ ਜ਼ਾਹਰ ਕਰਦੇ ਹੋਏ ਕਿਹਾ ਕਿ, “ਉਨ੍ਹਾਂ ਨੂੰ ਹਾਕੀ ਅਤੇ ਗੇਂਦ ਚੋਣ ਨਿਸ਼ਾਨ ਜਾਰੀ ਹੋਇਆ ਹੈ।” ਉਨ੍ਹਾਂ ਅੱਗੇ ਲਿਖਿਆ ਕਿ “ਹੁਣ ਬਸ ਇੱਕ ਗੋਲ ਕਰਨਾ ਬਾਕੀ ਹੈ।”