ਸਿੱਖਿਆ ਤੇ ਰੋਜ਼ਗਾਰਪੰਜਾਬ
ਰਿਤਿਕਾ ਵਰਮਾ ਨੇ 10ਵੀਂ ਜਮਾਤ ਚੋਂ 96.4 ਪ੍ਰੀਸ਼ਤ ਅੰਕ ਹਾਸਿਲ ਕਰਕੇ ਮਾਪਿਆ ਦਾ ਕੀਤਾ ਨਾਮ ਰੋਸ਼ਨ

ਖਮਾਣੋਂ, 5 ਅਗਸਤ (ਰਵਿੰਦਰ ਸਿੰਘ ਸਿੱਧੂ) ਸੀ.ਬੀ.ਐਸ.ਈ ਬੋਰਡ ਵੱਲੋਂ ਐਲਾਨੇ ਗਏ ਦਸਵੀਂ ਦੇ ਨਤੀਜੇ ਵਿੱਚ ਜੀਸਸ ਸੇਵੀਅਰ ਸਕੂਲ, ਖਮਾਣੋਂ ਦੀ ਵਿਦਿਆਰਥਣ ਰਿਤਿਕਾ ਵਰਮਾ ਨੇ 96.4% ਅੰਕ ਪ੍ਰਾਪਤ ਕਰਕੇ ਸਕੂਲ ਵਿਚੋਂ ਪਹਿਲਾ ਸਥਾਨ ਹਾਸਿਲ ਕਰਕੇ ਇਲਾਕੇ ਵਿੱਚ ਮਾਪਿਆਂ ਦਾ ਨਾਮ ਰੌਸ਼ਨ ਕੀਤਾ। ਪਹਿਲਾ ਸਥਾਨ ਹਾਸਿਲ ਕਰਨ ‘ਤੇ ਸਕੂਲ ਸਟਾਫ਼ ਅਤੇ ਪਰਿਵਾਰਕ ਮੈਂਬਰਾ ਵੱਲੋਂ ਰਿਤਿਕਾ ਨੂੰ ਵਧਾਈ ਦਿੱਤੀ ਗਈ।
ਇਸ ਤੋਂ ਇਲਾਵਾ ਪ੍ਰਾਚੀ ਅਰੋੜਾ ਨੇ 93.8 ਅੰਕ ਹਾਸਿਲ ਕਰਕੇ ਦੂਜਾ ਅਤੇ ਜਸਪ੍ਰੀਤ ਸਿੰਘ ਨੇ 93.4 ਅੰਕ ਹਾਸਿਲ ਕਰਕੇ ਤੀਸਰਾ ਸਥਾਨ ਹਾਸਿਲ ਕਰਕੇ ਸਕੂਲ ਦਾ ਅਤੇ ਮਾਪਿਆ ਦਾ ਨਾਮ ਰੋਸ਼ਨ ਕੀਤਾ। ਇਸ ਉਪਰੰਤ ਸਕੂਲ ਸਟਾਫ਼ ਨੇ ਪੁਜੀਸ਼ਨਾਂ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਦਾ ਮੂੰਹ ਮਿੱਠਾ ਕਰਵਾਇਆ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।