
ਮਾਨਸਾ, 15 ਜਨਵਰੀ (ਦ ਪੰਜਾਬ ਟੁਡੇ ਬਿਊਰੋ) ਕਾਂਗਰਸ ਪਾਰਟੀ ਵਲੋਂ ਪੰਜਾਬ ਵਿਧਾਨ ਸਭਾ 2022 ਲਈ ਆਪਣੇ ਉਮੀਦਵਾਰਾਂ ਦੀ ਜਾਰੀ ਕੀਤੀ ਸੂਚੀ ਵਿੱਚ ਕੁਝ ਦਿਨ ਪਹਿਲਾਂ ਕਾਂਗਰਸ ਵਿਚ ਸ਼ਾਮਲ ਹੋਏ ਸਿੱਧੂ ਮੂਸੇਵਾਲਾ ਨੂੰ ਮਾਨਸਾ ਤੋਂ ਟਿਕਟ ਦਿੱਤੀ ਹੈ। ਜਿਸ ਦਾ ਕਿ ਇਥੋਂ ਦੇ ਮੌਜੂਦਾ ਕਾਂਗਰਸ ਦੇ ਵਿਧਾਇਕ ਤੇ ਹੋਰ ਸੀਨੀਅਰ ਆਗੂਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਸੀ।
ਇਸ ਮੌਕੇ ਮਾਨਸਾ ਤੋਂ ਉਮੀਦਵਾਰ ਐਲਾਨ ਕੀਤੇ ਜਾਣ ਤੋਂ ਬਾਅਦ ਸਿੱਧੂ ਮੂਸੇਵਾਲਾ ਨੇ ਗੁਰੂ ਘਰ ਜਾ ਕੇ ਸ਼ੁਕਰਾਨਾ ਕੀਤਾ। ਇਸ ਮੌਕੇ ਸਿੱਧੂ ਮੂਸੇਵਾਲਾ ਨੇ ਕਿਹਾ ਕਿ, ‘ਮੇਰੇ ਹਰ ਕੰਮ ਵਿਚ ਅੜਚਨਾ ਖੜ੍ਹੀਆਂ ਹੋਈਆਂ ਹਨ। ਮੈਂ ਜਦੋਂ ਕੋਈ ਵੀ ਕੰਮ ਕੀਤਾ ਹੈ, ਉਹ ਸ਼ਾਂਤੀ ਤੇ ਆਮ ਤਰੀਕੇ ਨਾਲ ਨਹੀਂ ਹੋਇਆ।’ ਉਨ੍ਹਾਂ ਕਿਹਾ ਕਿ, ‘ਮੇਰਾ ਤਾਂ ਹਰ ਕੰਮ ਹੀ ਖੜਕੇ-ਦੜਕੇ ਨਾਲ ਹੋਇਆ ਹੈ। ਜਿਸ ਕਰਕੇ ਮੇਰਾ ਤਾਂ ਸੁਭਾਅ ਹੀ ਇਸ ਤਰ੍ਹਾਂ ਦਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ, ‘ਉਹ ਮਾਨਸਾ ਦੇ ਲੋਕਾਂ ਦੇ ਸਹਿਯੋਗ ਤੇ ਪਿਆਰ ਨਾਲ ਇਸ ਵਾਰ ਵੀ ਫਤਹਿ ਹਾਸਲ ਕਰਨਗੇ।