ਪੰਜਾਬ
ਸਰੂ ਮਾਤਾ ਨਹਿਰਾਂ ਦਰਬਾਰ ਤੇ ‘ਆਪ’ ਆਗੂ ਆਸ਼ੂ ਬੰਗੜ ਹੋਏ ਨਤਮਸਤਕ

ਫਿਰੋਜਪੁਰ, 5 ਅਗਸਤ (ਅਸ਼ੋਕ ਭਾਰਦਵਾਜ) ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਸਬਾ ਮਮਦੋਟ ਵਿਖੇ ਸਰੂ ਮਾਤਾ ਨਹਿਰ ਵਾਲੀ ਦਾ ਮੇਲਾ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਇਹ ਮੇਲਾ 3 ਦਿਨ ਲੜੀਵਾਰ ਚਲਿਆ। ਇਸ ਮੇਲੇ ਵਿੱਚ ਦੂਰ ਦੁਰਾਡੇ ਤੋਂ ਸੰਗਤਾਂ ਨੇ ਪਹੁੰਚ ਕੇ ਹਾਜ਼ਰੀ ਲਗਵਾਈ ਤੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਅਹੁਦੇਦਾਰ ਵੀ ਮੰਦਿਰ ਵਿੱਚ ਨਤਮਸਤਕ ਹੋਏ।
ਇਸੇ ਤਹਿਤ ਆਮ ਆਦਮੀ ਪਾਰਟੀ ਫ਼ਿਰੋਜ਼ਪੁਰ ਦਿਹਾਤੀ ਦੇ ਸੀਨੀਅਰ ਆਗੂ ਅਮਰਦੀਪ ਸਿੰਘ ਆਸ਼ੂ ਬੰਗੜ ਨੇ ਵੀ ਸਰੂ ਮਾਤਾ ਨਹਿਰ ਵਾਲੀ ਜੀ ਦੇ ਮੰਦਰ ਤੇ ਨਤਮਸਤਕ ਹੋ ਕੇ ਅਸ਼ੀਰਵਾਦ ਲਿਆ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਬੇਨਤੀ ਕੀਤੀ। ਇਸ ਮੌਕੇ ਪ੍ਰਬੰਧਕ ਕਮੇਟੀ ਵੱਲੋਂ ਆਸ਼ੂ ਬੰਗੜ ਜੀ ਦੇ ਗਲ ਮਾਤਾ ਦੀ ਚੁੰਨੀ ਪਾ ਕੇ ਸਨਮਾਨ ਕੀਤਾ ਗਿਆ।
ਇਸ ਮੌਕੇ ਉਹਨਾਂ ਦੇ ਨਾਲ ਰਾਜ ਨਾਰੰਗ, ਸੋਨੂੰ ਗਿੱਲ ਮਮਦੋਟ, ਬਲਰਾਜ ਸਿੰਘ ਸੰਧੂ, ਕੁਲਦੀਪ ਸਿੰਘ ਧੀਰਾ ਪੱਤਰਾ, ਅਮਨਦੀਪ ਸਿੰਘ ਧਾਰੀਵਾਲ ਨਿੱਜੀ ਸਕੱਤਰ, ਅਕਾਸ਼ ਵਿੱਜ ਬੇਟੂ ਕਦੀਮ, ਕਰਨ ਕੰਬੋਜ਼ ਦਫਤਰ ਸਕੱਤਰ ਮਮਦੋਟ ਇਲਾਵਾ ਹੋਰ ਵੀ ਪਾਰਟੀ ਵਰਕਰ ਹਾਜ਼ਰ ਸਨ।